SBI Alert: 1 ਜੁਲਾਈ ਤੋਂ ATM ਚੋਂ ਕੈਸ਼ ਕਢਵਾਉਣਾ ਪਵੇਗਾ ਮਹਿੰਗਾ! SBI ਨੇ ਕਈ ਨਿਯਮਾਂ 'ਚ ਕੀਤਾ ਬਦਲਾਅ

 ਅਗਰ ਤੁਸੀਂ ਵੀ ਸਟੇਟ ਬੈਂਕ ਆਫ ਇੰਡੀਆ  (State Bank Of India)  ਦੇ ਕਸਟਮਰ ਹੋ ਤਾਂ ਇਹ ਤੁਹਾਡੇ ਕੰਮ ਦੀ ਖਬਰ ਹੈ ਬੈਂਕ ਨੇ ਕਈ ਜ਼ਰੂਰੀ ਨਿਯਮਾਂ ਦੇ ਵਿਚ ਬਦਲਾਅ ਕੀਤਾ ਹੈ

SBI Alert: 1 ਜੁਲਾਈ ਤੋਂ  ATM ਚੋਂ ਕੈਸ਼ ਕਢਵਾਉਣਾ ਪਵੇਗਾ ਮਹਿੰਗਾ! SBI ਨੇ ਕਈ ਨਿਯਮਾਂ 'ਚ ਕੀਤਾ ਬਦਲਾਅ

ਨਵੀਂ  ਦਿੱਲੀ : SBI ATM New Rule: ਅਗਰ ਤੁਸੀਂ ਵੀ ਸਟੇਟ ਬੈਂਕ ਆਫ ਇੰਡੀਆ  (State Bank Of India)  ਦੇ ਕਸਟਮਰ ਹੋ ਤਾਂ ਇਹ ਤੁਹਾਡੇ ਕੰਮ ਦੀ ਖਬਰ ਹੈ ਬੈਂਕ ਨੇ ਕਈ ਜ਼ਰੂਰੀ ਨਿਯਮਾਂ ਦੇ ਵਿਚ ਬਦਲਾਅ ਕੀਤਾ ਹੈ ਸਟੇਟ ਬੈਂਕ ਦੇ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ   ATM ਤੋਂ Cash Withdrawal ਅਤੇ ਚੈੱਕਬੁੱਕ (Cheque Book) ਦਾ ਇਸਤੇਮਾਲ ਕਰਨਾ ਮਹਿੰਗਾ ਹੋ ਸਕਦਾ ਹੈ 

ਸਰਵਿਸ ਚਾਰਜ ਚ ਹੋਇਆ ਬਦਲਾਅ
 1 ਜੁਲਾਈ ਤੋਂ ਦੇਸ਼ ਦੇ ਸਭ ਤੋਂ ਵੱਡੇ ਬੈਂਕ ਦੇ ਵਿੱਚ ਨੇਮਾਂ ਚ ਬਦਲਾਅ ਹੋਣ ਵਾਲਾ ਹੈ ਦਰਅਸਲ ਬੈਂਕ ਵੱਲੋਂ ਆਪਣੇ  ATM ਅਤੇ ਬੈਂਕ ਬ੍ਰਾਂਚ ਤੋਂ ਪੈਸੇ ਕੱਢ ਕੇ ਸਰਵਿਸ ਚਾਰਜ ਵਿੱਚ ਫੇਰਬਦਲ ਕੀਤਾ ਹੈ  SBI ਦੀ ਅਧਿਕਾਰਿਕ ਵੈਬਸਾਈਟ ਉਤੇ ਜਾਣਕਾਰੀ ਦਿੱਤੀ ਗਈ ਇਸ ਦੇ ਮੁਤਾਬਿਕ ਨਵੇਂ ਚਾਰਜ  Chequebook), ਟ੍ਰਾਂਸਫਰ ਅਤੇ ਨੌਨ ਫਾਇਨੈਂਸ਼ੀਅਲ ਲੈਨ ਦੇਨ ਉੱਤੇ ਲਾਗੂ ਕੀਤੇ ਜਾਣਗੇ ਬੈਂਕ ਦੇ ਮੁਤਾਬਕ ਨਵੀਂ ਸਰਵਿਸ ਚਾਰਜ  1 ਜੁਲਾਈ  , 2021 ਤੋਂ SBI ਬੇਸਿਕ ਸੇਵਿੰਗਜ਼ ਬੈਂਕ ਡਿਪਾਜ਼ਿਟ  (BSBD)  ਖਾਤਾਧਾਰਕਾਂ ਉੱਤੇ ਲਾਗੂ ਹੋਣਗੇ  

 ਏਟੀਐਮ ਤੋਂ ਕੈਸ਼ ਕੱਢਣਾ ਵੀ ਹੋਇਆ ਮਹਿੰਗਾ  
SBI ਦੇ BSBD ਕਸਟਮਰ ਨੂੰ ਚਾਰ ਵਾਰ ਫ੍ਰੀ ਕੈਸ਼ ਕੱਢਣ ਦੀ ਸੁਵਿਧਾ ਰਹਿੰਦੀ ਹੈ ਫਰੀ ਲਿਮਿਟ ਖਤਮ ਹੋਣ ਤੋਂ ਬਾਅਦ ਬੈਂਕ ਗਾਹਕਾਂ ਤੋਂ ਚਾਰਜ ਵਸੂਲਦਾ ਹੈ ਪਰ ਇੱਕ ਜੁਲਾਈ ਤੋਂ ਬਾਅਦ    ATM ਤੋਂ ਨਕਦ ਕਢਵਾਏ ਜਾਣ ਉੱਤੇ ਬੈਂਕ 15 ਰੁਪਏ ਦੇ ਨਾਲ ਜੀਐੱਸਟੀ ਚਾਰਜ ਵੀ ਵਸੂਲ ਕਰਦਾ ਹੈ ਕੋਰੋਨਾ ਸੰਕਟ ਦੇ ਚੱਲਦੇ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਖਾਤਾਧਾਰਕਾਂ ਨੂੰ ਰਾਹਤ ਦਿੰਦੇ ਹੋਏ ਕੈਸ਼ ਕੱਢਣ ਦੀ ਮਿਆਦ ਵਧਾ ਦਿੱਤੀ ਹੈ ਗਾਹਕ ਆਪਣੇ ਬਚਤ ਖਾਤੇ ਤੋਂ ਦੂਸਰੀ ਬ੍ਰਾਂਚ ਵਿੱਚ ਜਾ ਕੇ ਵੀਡਰੋਲ ਫਾਰਮ ਦੇ ਜ਼ਰੀਏ 25,000 ਰੁਪਏ ਤਾਂ ਕਢਵਾ ਸਕਦੇ ਨੇ ਤੇ ਚੈੱਕ ਰਾਹੀਂ ਦੂਜੀ ਬ੍ਰਾਂਚ ਵਿੱਚੋਂ ਇੱਕ ਲੱਖ ਰੁਪਏ ਤੱਕ ਕਢਵਾਏ ਜਾ ਸਕਦੇ ਹਨ 

ਸਟੇਟ ਬੈਂਕ ਦੇ ਸਰਵਿਸ ਚਾਰਜ ਵਿੱਚ ਹੋਏ ਇਹ ਬਦਲਾਅ

ਗੌਰਤਲਬ ਹੈ ਕਿ  SBI BSBD ਖਾਤਾ ਹੋਲਡਰ ਸਮੈਕ ਫਾਈਨੈਂਸ਼ੀਅਲ ਈਅਰ ਦੇ ਵਿੱਚ 10 ਚੈਕ ਦੀ ਕਾਪੀ ਦਿੱਤੀ ਜਾਂਦੀ ਹੈ. ਹੁਣ ਨਵੇਂ ਨਿਯਮਾਂ ਦੇ ਮੁਤਾਬਿਕ 10  ਚੈੱਕ ਵਾਲੀ ਬੁੱਕ ਉੱਤੇ ਗਾਹਕਾਂ ਨੂੰ ਪੈਸੇ ਦੇਣੇ ਹੋਣਗੇ. ਹੁਣ  BSBD ਬੈਂਕ ਖਾਤਾਧਾਰਕਾਂ ਨੂੰ 10 ਚੈੱਕ ਲੀਵ ਦੇ ਲਈ 40ਰੁਪਏ ਦੇ ਨਾਲ  GST ਜੀਐੱਸਟੀ ਚਾਰਜ ਦੇਣਾ ਹੋਵੇਗਾ. ਉਥੇ ਹੀ 25 ਚੈੱਕ ਲੀਵ ਦੇ ਲਈ 75 ਰੁਪਏ ਅਤੇ GST ਚਾਰਜ ਦੇਣਾ ਹੋਵੇਗਾ. ਐਮਰਜੈਂਸੀ ਚੈੱਕਬੁੱਕ ਦੀ ਚੈੱਕ ਲੀਵ  ਦੇ ਲਈ 50 ਰੁਪਏ ਪਲੱਸ ਜੀਐਸਟੀ ਦਾ ਭੁਗਤਾਨ ਕਰਨਾ ਹੋਵੇਗਾ ਹਾਲਾਂਕਿ ਬੈਂਕ ਨੇ ਸੀਨੀਅਰ ਨਾਗਰਿਕਾਂ ਦੇ ਲਈ ਚੈੱਕ ਬੁੱਕ ਉਤੇ ਨਵੇਂ ਸਰਵਿਸ ਚਾਰਜ ਤੋਂ ਛੋਟ ਦਿੱਤੀ ਹੈ.