57 ਸਾਲ ਦੇ ਹੋਏ ਸੁਖਬੀਰ ਬਾਦਲ, ਵਿਰਾਸਤ 'ਚ ਮਿਲੀ ਸਿਆਸਤ
Advertisement

57 ਸਾਲ ਦੇ ਹੋਏ ਸੁਖਬੀਰ ਬਾਦਲ, ਵਿਰਾਸਤ 'ਚ ਮਿਲੀ ਸਿਆਸਤ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜਨਮ ਦਿਨ ‘ਤੇ ਸੋਸ਼ਲ ਮੀਡੀਆ ‘ਤੇ ਸੋਮਵਾਰ ਰਾਤ ਤੋਂ ਹੀ ਉਨ੍ਹਾਂ ਦੇ ਹਮਾਇਤੀਆਂ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ, ਸਿਆਸੀ ਨੇਤਾਵਾਂ ਨੇ ਵੀ ਉਨ੍ਹਾ ਨੂੰ ਜਨਮਦਿਨ ਦੀਆਂ ਵਧਾਇਆ ਦਿੱਤੀਆਂ।

57 ਸਾਲ ਦੇ ਹੋਏ ਸੁਖਬੀਰ ਬਾਦਲ, ਵਿਰਾਸਤ 'ਚ ਮਿਲੀ ਸਿਆਸਤ

ਚੰਡੀਗੜ੍ਹ:  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜਨਮ ਦਿਨ ‘ਤੇ ਸੋਸ਼ਲ ਮੀਡੀਆ ‘ਤੇ ਸੋਮਵਾਰ ਰਾਤ ਤੋਂ ਹੀ ਉਨ੍ਹਾਂ ਦੇ ਹਮਾਇਤੀਆਂ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ, ਸਿਆਸੀ ਨੇਤਾਵਾਂ ਨੇ ਵੀ ਉਨ੍ਹਾ ਨੂੰ ਜਨਮਦਿਨ ਦੀਆਂ ਵਧਾਇਆ ਦਿੱਤੀਆਂ।

ਦੱਸ ਦਈਏ ਕਿ  ਸੁਖਬੀਰ ਬਾਦਲ ਨੂੰ ਸਿਆਸਤ, ਵਿਰਾਸਤ 'ਚ ਮਿਲੀ ਹੈ, ਉਹ ਛੋਟੀ ਉਮਰ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਸਨ। ਸੁਖਬੀਰ ਬਾਦਲ ਦਾ ਵਿਆਹ ਹਰਸਿਮਰਤ ਕੌਰ ਨਾਲ 1991 'ਚ ਹੋਇਆ ਸੀ। 

ਦੱਸ ਦਈਏ ਕਿ ਸੁਖਬੀਰ ਬਾਦਲ ਅਗਸਤ, 2009 ‘ਚ ਜਲਾਲਾਬਾਦ ਹਲਕੇ ਤੋਂ ਉਪ ਚੋਣ 80 ਹਜ਼ਾਰ ਵੋਟਾਂ ਨਾਲ ਜਿੱਤ ਕੇ ਸੂਬੇ ਦੇ ਉਪ ਮੁੱਖ ਮੰਤਰੀ ਬਣੇ ਅਤੇ ਮਾਰਚ 2017 ਤੱਕ ਇਸ ਅਹੁਦੇ ਤੇ ਲਗਾਤਾਰ ਸਾਢੇ 7 ਸਾਲ ਤੋਂ ਵੱਧ ਸਮਾਂ ਰਹੇ।2019 ਦੀਆਂ ਲੋਕ ਸਭਾ ਚੋਣਾਂ ਸਮੇਂ ਪਾਰਟੀ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ। ਸੁਖਬੀਰ ਸਿੰਘ ਬਾਦਲ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ 6 ਲੱਖ ਤੋਂ ਵੱਧ ਵੋਟਾਂ ਹਾਸਲ ਕਰ 2 ਲੱਖ ਦੇ ਕਰੀਬ ਵੋਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ।

ਸੁਖਬੀਰ ਬਾਦਲ ਵੱਲੋਂ ਕੋਰੋਨਾ ਦੇ ਚੱਲਦਿਆਂ ਆਪਣੇ ਪਾਰਟੀ ਵਰਕਰਾਂ ਅਤੇ ਅਗੂਆਂ ਨੂੰ ਵੀ ਅਪੀਲ ਕੀਤੀ ਗਈ ਸੀ ਕਿ ਕੋਰੋਨਾ ਦੇ ਚੱਲਦਿਆਂ ਉਨ੍ਹਾਂ ਦੇ ਜਨਮਦਿਨ 'ਤੇ ਕਿਸੇ ਤਰ੍ਹਾਂ ਦਾ ਕੋਈ ਖਰਚ ਨਾ ਕਰਨ। ਉਨ੍ਹਾਂ ਦਾ ਕਹਿਣਾ ਸੀ ਕਿ ਜੋ ਪੈਸੇ ਇਸ਼ਤਿਹਾਰ 'ਚ ਵਰਤੇ ਜਾਣੇ ਸੀ, ਉਨ੍ਹਾਂ ਪੈਸਿਆਂ ਨਾਲ ਇਸ ਮਹਾਂਮਾਰੀ ਦੌਰਾਨ ਲੋਕਾਂ ਦੀ ਮਦਦ ਕੀਤੀ ਜਾਵੇ

Trending news