ਲਾਪਤਾ ਦੇ ਪੋਸਟਰ ਲੱਗਣ ਤੋਂ ਬਾਅਦ ਸੰਨੀ ਦਿਓਲ ਨੂੰ ਆਈ ਗੁਰਦਾਸਪੁਰ ਦੀ ਯਾਦ
Advertisement

ਲਾਪਤਾ ਦੇ ਪੋਸਟਰ ਲੱਗਣ ਤੋਂ ਬਾਅਦ ਸੰਨੀ ਦਿਓਲ ਨੂੰ ਆਈ ਗੁਰਦਾਸਪੁਰ ਦੀ ਯਾਦ

ਸੰਸਦ ਮੈਂਬਰ ਸੰਨੀ ਦਿਓਲ ਪਿੱਛਲੇ ਲੰਬੇ ਸਮੇਂ ਤੋਂ ਆਪਣੇ ਹਲਕੇ ਵਿਚੋਂ ਗ਼ਾਇਬ ਹਨ, ਜਿਸ ਦੇ ਵਿਰੋਧ ਵਿੱਚ ਨੌਜਵਾਨਾਂ ਨੇ ਗੁਰਦਾਸਪੁਰ ਸ਼ਹਿਰ ਵਿੱਚ ਸੰਨੀ ਦਿਓਲ ਲਾਪਤਾ ਦੇ ਪੋਸਟਰ ਵੀ ਲਗਾਏ ਸ਼ਨ 

ਲਾਪਤਾ ਦੇ ਪੋਸਟਰ ਲੱਗਣ ਤੋਂ ਬਾਅਦ ਸੰਨੀ ਦਿਓਲ ਨੂੰ ਆਈ ਗੁਰਦਾਸਪੁਰ ਦੀ ਯਾਦ

ਭੋਪਾਲ਼ ਸਿੰਘ/ਗੁਰਦਾਸਪੁਰ: ਸੰਸਦ ਮੈਂਬਰ ਸੰਨੀ ਦਿਓਲ ਪਿੱਛਲੇ ਲੰਬੇ ਸਮੇਂ ਤੋਂ ਆਪਣੇ ਹਲਕੇ ਵਿਚੋਂ ਗ਼ਾਇਬ ਹਨ, ਜਿਸ ਦੇ ਵਿਰੋਧ ਵਿੱਚ ਨੌਜਵਾਨਾਂ ਨੇ ਗੁਰਦਾਸਪੁਰ ਸ਼ਹਿਰ ਵਿੱਚ ਸੰਨੀ ਦਿਓਲ ਲਾਪਤਾ ਦੇ ਪੋਸਟਰ ਵੀ ਲਗਾਏ ਸ਼ਨ ਸ਼ਾਇਦ ਉਸ ਦਾ ਹੀ ਅਸਰ ਹੈ ਕਿ ਅੱਜ ਸੰਨੀ ਦਿਓਲ ਨੇ ਆਪਣੇ ਹਲਕੇ ਦੀ ਯਾਦ ਆਈ ਹੈ ਅਤੇ ਸੰਨੀ ਦਿਓਲ ਵੱਲੋਂ ਆਪਣੇ ਲੋਕ ਸਭਾ ਹਲਕੇ ਵਿੱਚ 25 ਆਕਸੀਜਨ ਕੰਸਟਰੇਟਰ ਦਿੱਤੇ ਹਨ, ਜਿਸਦੇ ਚਲਦਿਆਂ ਅੱਜ ਗੁਰਦਾਸਪੁਰ ਸਿਵਿਲ ਹਸਪਤਾਲ ਨੂੰ 4 ਆਕਸੀਜਨ ਕੰਸਟਰੇਟਰ ਦਿੱਤੇ ਗਏ। 
 

ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਸੰਨੀ ਦਿਓਲ ਵਲੋਂ ਅੱਜ ਸਿਵਿਲ ਹਸਪਤਾਲ ਨੂੰ 4 ਆਕਸੀਜਨ ਕੰਸਂਟਰੇਟਰ ਦਿਤੇ ਗਏ ਹਨ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੰਸਦ ਮੈਂਬਰ ਦੇ ਸਹਾਇਕ ਪੰਕਜ ਜੋਸ਼ੀ ਵੀ ਮੌਜੂਦ ਸਨ, 

ਐਸਐਮਓ ਗੁਰਦਾਸਪੁਰ ਡਾ: ਚੇਤਨਾ ਨੂੰ ਇਹ ਚਾਰ ਆਕਸੀਜਨ ਕੰਸਟਰੇਟਰ ਸੋਂਪੇ। ਇਸ ਮੌਕੇ ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੰਸਦ ਮੈਂਬਰ ਸੰਨੀ ਦਿਓਲ ਵੱਲੋਂ ਪਹਿਲਾਂ ਵੀ ਲੋਕ ਸਭਾ ਹਲਕਾ ਗੁਰਦਾਸਪੁਰ ਦੀਆਂ ਸਿਹਤ ਸਹੂਲਤਾਂ ਵਿੱਚ ਸੁਧਾਰ ਲਈ ਐਂਬੂਲੈਂਸਾਂ, ਪੀਪੀਈ ਕਿੱਟਾਂ, ਬੈੱਡਸ਼ੀਟਾਂ ਅਤੇ ਮਾਸਕ ਦਿੱਤੇ ਗਏ ਸਨ। ਉਨ੍ਹਾਂ ਕਿ ਸੰਨੀ ਦਿਓਲ ਗੁਰਦਾਸਪੁਰ ਦੇ ਲੋਕਾਂ ਦਾ ਪੂਰਾ ਧਿਆਨ ਰੱਖ ਰਹੇ ਹਨ।

Trending news