GST ਕੌਂਸਲ ਨੇ ਇਹਨਾਂ ਚੀਜ਼ਾਂ ਦੇ ਰੇਟਾਂ 'ਚ ਕੀਤਾ ਵੱਡਾ ਬਦਲਾਅ ! ਤੁਹਾਡੇ 'ਤੇ ਪਵੇਗਾ ਸਿੱਧਾ ਅਸਰ, ਇੱਥੇ ਵੇਖੋ ਪੂਰੀ ਸੂਚੀ
Advertisement

GST ਕੌਂਸਲ ਨੇ ਇਹਨਾਂ ਚੀਜ਼ਾਂ ਦੇ ਰੇਟਾਂ 'ਚ ਕੀਤਾ ਵੱਡਾ ਬਦਲਾਅ ! ਤੁਹਾਡੇ 'ਤੇ ਪਵੇਗਾ ਸਿੱਧਾ ਅਸਰ, ਇੱਥੇ ਵੇਖੋ ਪੂਰੀ ਸੂਚੀ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਨੂੰ ਲਖਨਊ ਵਿੱਚ ਜੀਐਸਟੀ ਕੌਂਸਲ ਦੀ ਮੀਟਿੰਗ ਹੋਈ। ਇਸ ਮੀਟਿੰਗ ਤੋਂ ਬਾਅਦ ਕਈ ਅਹਿਮ ਫ਼ੈਸਲਿਆਂ ਦਾ ਐਲਾਨ ਕੀਤਾ ਗਿਆ

GST ਕੌਂਸਲ ਨੇ ਇਹਨਾਂ ਚੀਜ਼ਾਂ ਦੇ ਰੇਟਾਂ 'ਚ ਕੀਤਾ ਵੱਡਾ ਬਦਲਾਅ ! ਤੁਹਾਡੇ 'ਤੇ ਪਵੇਗਾ ਸਿੱਧਾ ਅਸਰ, ਇੱਥੇ ਵੇਖੋ ਪੂਰੀ ਸੂਚੀ

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਨੂੰ ਲਖਨਊ ਵਿੱਚ ਜੀਐਸਟੀ ਕੌਂਸਲ ਦੀ ਮੀਟਿੰਗ ਹੋਈ। ਇਸ ਮੀਟਿੰਗ ਤੋਂ ਬਾਅਦ ਕਈ ਅਹਿਮ ਫ਼ੈਸਲਿਆਂ ਦਾ ਐਲਾਨ ਕੀਤਾ ਗਿਆ। ਇਨ੍ਹਾਂ ਫੈਸਲਿਆਂ ਦਾ ਸਿੱਧਾ ਅਸਰ ਆਮ ਆਦਮੀ 'ਤੇ ਪਵੇਗਾ। ਇਸ ਵਿੱਚ, ਕੋਰੋਨਾਵਾਇਰਸ ਨੂੰ ਰੋਕਣ ਲਈ ਦਵਾਈਆਂ ਉੱਤੇ ਜੀਐਸਟੀ ਤੋਂ ਛੋਟ ਵਧਾ ਕੇ 31 ਦਸੰਬਰ 2021 ਕਰ ਦਿੱਤੀ ਗਈ ਸੀ। ਪਰ ਪੈਟਰੋਲ-ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਬਾਰੇ ਚਰਚਾ ਨਹੀਂ ਹੋਈ। 

ਇਨ੍ਹਾਂ ਚੀਜ਼ਾਂ ਦੀ GST ਦਰ ਵਿੱਚ ਬਦਲਾਅ

1. ਆਉਣ ਵਾਲੇ ਇੱਕ ਸਾਲ ਤੱਕ ਜਹਾਜ਼ ਜਾਂ ਹਵਾਈ ਜਹਾਜ਼ ਰਾਹੀਂ ਨਿਰਯਾਤ ਮਾਲ ਦੀ ਢੋਆ-ਢੋਆਈ 'ਤੇ ਜੀਐਸਟੀ ਨਹੀਂ ਲੱਗੇਗਾ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਜੀਐਸਟੀ ਪੋਰਟਲ ਵਿੱਚ ਤਕਨੀਕੀ ਖ਼ਰਾਬੀ ਕਾਰਨ ਨਿਰਯਾਤਕਾਂ ਨੂੰ ਇਨਪੁੱਟ ਟੈਕਸ ਕ੍ਰੈਡਿਟ ਰਿਫੰਡ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
2. ਰੇਲਵੇ ਪਾਰਟਸ ਅਤੇ ਲੋਕੋਮੋਟਿਵਜ਼ 'ਤੇ ਜੀਐਸਟੀ 12% ਤੋਂ ਵਧਾ ਕੇ 18% ਕੀਤਾ ਗਿਆ।
3. ਬਾਇਓਡੀਜ਼ਲ 'ਤੇ ਜੀਐਸਟੀ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ।
4. ਦਿਵਿਆਂਗ ਵਿਅਕਤੀਆਂ ਦੇ ਵਾਹਨਾਂ ਵਿੱਚ ਵਰਤੀਆਂ ਜਾਣ ਵਾਲੀਆਂ ਰੈਟਰੋ-ਫਿਟਮੈਂਟ ਕਿੱਟਾਂ 'ਤੇ ਜੀਐਸਟੀ ਘਟਾ ਕੇ 5% ਕਰ ਦਿੱਤਾ ਗਿਆ ਹੈ।
5. ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ ਯੋਜਨਾ ਵਿੱਚ ਵਰਤੇ ਜਾਂਦੇ ਫੋਰਟੀਫਾਈਡ ਰਾਈਸ ਕਰਨਲਸ (Rice kernels) ਉੱਤੇ ਜੀਐਸਟੀ ਦੀ ਦਰ 18% ਤੋਂ ਘਟਾ ਕੇ 5% ਕਰ ਦਿੱਤੀ ਗਈ ਹੈ।
6. ਫਾਰਮਾ ਵਿਭਾਗ ਦੁਆਰਾ ਸਿਫਾਰਸ਼ ਕੀਤੀਆਂ 7 ਦਵਾਈਆਂ 'ਤੇ ਜੀਐਸਟੀ ਦਰ 31 ਦਸੰਬਰ, 2021 ਤੱਕ 12% ਤੋਂ ਘਟਾ ਕੇ 5% ਕਰ ਦਿੱਤੀ ਗਈ ਹੈ।
7. Keytruda ਵਰਗੀਆਂ ਕੈਂਸਰ ਦਵਾਈਆਂ 'ਤੇ ਜੀਐਸਟੀ ਦੀ ਦਰ 12% ਤੋਂ ਘਟਾ ਕੇ 5% ਕਰ ਦਿੱਤੀ ਗਈ ਹੈ।
8. ਜ਼ੋਮੈਟੋ ਅਤੇ ਸਵਿਗੀ ਵਰਗੇ ਐਪਸ ਤੋਂ ਭੋਜਨ ਮੰਗਵਾਉਣਾ ਮਹਿੰਗਾ ਹੋ ਗਿਆ ਹੈ। ਇਸਦੇ ਨਾਲ ਹੀ ਹੁਣ ਆਈਸਕ੍ਰੀਮ ਖਾਣਾ ਵੀ ਮਹਿੰਗਾ ਹੋਵੇਗਾ। Swiggy ਅਤੇ Zomato ਵਰਗੇ ਆਨਲਾਈਨ ਐਪਸ ਉੱਤੇ 5%ਟੈਕਸ ਲੱਗੇਗਾ ਅਤੇ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਟੈਕਸ ਉੱਥੇ ਕੱਟਿਆ ਜਾਵੇਗਾ ਜਿੱਥੇ ਡਿਲੀਵਰੀ ਕੀਤੀ ਜਾਵੇਗੀ।

ਹੇਠ ਲਿਖੀਆਂ ਦਵਾਈਆਂ 'ਤੇ 31 ਦਸੰਬਰ 2021 ਤੱਕ ਇੰਨੇ ਫ਼ੀਸਦ GST ਲੱਗੇਗੀ

1. ਰੇਮੈਡੇਸਿਵਿਰ (5%)
2. ਹੈਪਰਿਨ (5%)
3. ਐਮਫੋਟੇਰਿਸਿਨ ਬੀ (0%)
4. ਟੋਸੀਲੀਜ਼ੁਮਾਬ (0%)

WATCH LIVE TV

Trending news