Corona ਦੀ ਜਿਸ ਦਵਾਈ ਨੂੰ ਲੈ ਕੇ ਦੇਸ਼ ਵਿੱਚ ਮੱਚਿਆ ਸੀ ਹਾਹਾਕਾਰ! ਹੁਣ ਇੱਕ ਫੋਨ Call 'ਤੇ ਘਰ ਵਿੱਚ ਹੋਵੇਗੀ ਡਿਲਿਵਰੀ

ਅਗਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ  ਕੋਰੋਨਾ ਸੰਕਰਮਿਤ ਹੋ ਗਿਆ ਤਾਂ ਉਸ ਦਾ ਇਲਾਜ ਵੀ ਇਸ ਨਾਲ ਕੀਤਾ ਜਾ ਸਕਦਾ ਹੈ. ਆਓ ਜਾਣਦੇ ਹਾਂ ਇਸ ਦਵਾਈ ਅਤੇ ਪਲਾਜ਼ਮਾ ਦੇ ਲਈ ਆਰਡਰ ਕਿਵੇਂ ਕੀਤਾ ਜਾ ਸਕਦਾ ਹੈ 

Corona ਦੀ ਜਿਸ ਦਵਾਈ ਨੂੰ ਲੈ ਕੇ ਦੇਸ਼ ਵਿੱਚ ਮੱਚਿਆ ਸੀ ਹਾਹਾਕਾਰ! ਹੁਣ ਇੱਕ ਫੋਨ Call 'ਤੇ ਘਰ ਵਿੱਚ ਹੋਵੇਗੀ ਡਿਲਿਵਰੀ
ਕਾਲ ਕਰਕੇ ਮੰਗਵਾਓ Remdesivir

ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਇਲਾਜ Remdesivir ਦਵਾ ਅਤੇ ਪਲਾਜ਼ਮਾ ਥੈਰਪੀ ਕਾਫ਼ੀ ਕਾਰਗਰ ਸਾਬਿਤ ਹੋ ਰਹੀ ਹੈ.  ਅਗਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ  ਕੋਰੋਨਾ ਸੰਕਰਮਿਤ ਹੋ ਗਿਆ ਤਾਂ ਉਸ ਦਾ ਇਲਾਜ ਵੀ ਇਸ ਨਾਲ ਕੀਤਾ ਜਾ ਸਕਦਾ ਹੈ. ਆਓ ਜਾਣਦੇ ਹਾਂ ਇਸ ਦਵਾਈ ਅਤੇ ਪਲਾਜ਼ਮਾ ਦੇ ਲਈ ਆਰਡਰ ਕਿਵੇਂ ਕੀਤਾ ਜਾ ਸਕਦਾ ਹੈ 

ਭਾਰਤ ਵਿੱਚ 4 ਕੰਪਨੀਆਂ ਬਣਾਉਂਦੀਆਂ ਹਨ Remdesivir

Remdesivir ਦਾ ਪੇਟੈਂਟ ਅਮਰੀਕਾ ਦੀ ਕੰਪਨੀ ਜਿਲੀਡ ਸਾਈਂਸੇਜ਼ ਦੇ ਕੋਲ ਹੈ ਉਸ ਨੇ ਚਾਰ ਭਾਰਤੀ ਕੰਪਨੀਆਂ ਨੂੰ ਸਦਾ ਬਨਾਉਣ ਦਾ ਐਗਰੀਮੈਂਟ ਕੀਤਾ ਇਨ੍ਹਾਂ ਚਾਰ ਕੰਪਨੀਆਂ ਵਿਚ ਸਿਪਲਾ ਹੈਟਰੋ ਲੈਬਜ਼ ਜੁਬਲੀਏਂਟ ਲਾਈਫ ਸਾਇੰਸ ਅਤੇ ਮਿਲਾਨ ਦਾ ਨਾਮ ਸ਼ਾਮਲ ਹੈ ਇਹ ਕੰਪਨੀਆਂ ਵੱਡੇ  ਪੈਮਾਨੇ ਉੱਤੇ Remdesivir ਦਾ ਪ੍ਰੋਡਕਸ਼ਨ ਕਰਦੀਆਂ ਅਤੇ ਦੁਨੀਆ ਦੇ ਤਕਰੀਬਨ 126 ਦੇਸ਼ਾਂ ਵਿਚ ਐਕਸਪੋਰਟ ਵੀ ਕਰਦੀਆਂ ਹਨ

 ਇਨ੍ਹਾਂ ਨੰਬਰਾਂ ਉੱਤੇ ਕਾਲ ਕਰਕੇ ਮੰਗਵਾਓ Remdesivir 

 
ਇਨ੍ਹਾਂ 4 ਕੰਪਨੀਆਂ ਨੇ ਆਪਣੇ ਨੰਬਰ ਜਾਰੀ ਕੀਤੇ ਹਨ ਜਿਸ ਤੇ ਕਾਲ ਕਰਕੇ ਤੁਸੀਂ ਦਵਾਈ ਦਾ ਆਰਡਰ ਦੇ ਸਕਦੇ ਹੋ. ਇਹਨਾਂ ਦੇ ਮੋਬਾਈਲ ਨੰਬਰ ਇਹ ਹਨ. 
Cipla - 8657311088,  Hetero - 40-40473535, Jubilant - 9819857718, Mylan - 7829980066 

ਇਬੋਲਾ ਦੇ ਦੌਰਾਨ ਸੁਰਖੀਆਂ ਚ ਆਈ ਸੀ Remdesivir

 
ਦੱਸ ਦੇਈਏ ਕਿ ਰੈਮ Remdesivir ਦਾ ਇਸਤੇਮਾਲ ਪਹਿਲਾਂ Hepatitis C ਦੇ ਇਲਾਜ ਵਿਚ ਹੁੰਦਾ ਸੀ ਇਹ ਡਰੱਗ ਉਸ ਵੇਲੇ ਸਭ ਤੋਂ ਜ਼ਿਆਦਾ ਸੁਰਖੀਆਂ ਵਿੱਚ ਆਇਆ ਜਦੋਂ 2014  ਵਿੱਚ ਇਬੋਲਾ ਨਾਮ ਦੇ ਵਾਇਰਸ ਅਫ਼ਰੀਕੀ ਦੇਸ਼ਾਂ ਵਿੱਚ ਮਹਾਂਮਾਰੀ ਫੈਲ ਗਈ ਸੀ  ਉਸ ਵੇਲੇ ਇਲਾਜ ਦੇ ਲਈ Remdesivir ਦਾ ਇਸਤੇਮਾਲ ਕੀਤਾ ਗਿਆ ਸੀ ਕਿਉਂਕਿ ਇਹ ਇਕ ਸਭ ਤੋਂ ਅਸਰਦਾਰ ਐਂਟੀ ਵਾਇਰਲ ਦਵਾਈ ਹੈ  

ਆਨਲਾਈਨ ਕਰ ਸਕਦੇ ਹੋ ਪਲਾਜ਼ਮਾ ਦੀ ਡਿਮਾਂਡ  

ਉੱਥੇ ਪੂਰੇ ਭਾਰਤ ਵਿੱਚ ਕਿਤੇ ਵੀ ਪਲਾਜ਼ਮਾ ਲੈਣ ਦੇ ਲਈ ਤੁਸੀਂ https://dhoondh.com ਵੈੱਬਸਾਈਟ ਉੱਤੇ ਵਿਜ਼ਿਟ ਕਰ ਸਕਦੇ ਹੋ. ਇੱਥੇ ਸਭ ਤੋਂ ਪਹਿਲਾਂ ਤੁਹਾਨੂੰ ਰਜਿਸਟ੍ਰੇਸ਼ਨ ਕਰਾਉਣਾ ਹੋਵੇਗਾ। ਇਸ ਤੋਂ ਬਾਅਦ ਪਲਾਜ਼ਮਾ ਸਟੇਟਸ ਚੈੱਕ ਹੋਵੇਗਾ ਅਗਰ ਤੁਹਾਡੇ ਏਰੀਆ ਵਿਚ ਪਲਾਜ਼ਮਾ ਹੋਵੇਗਾ ਤਾਂ ਤੁਹਾਨੂੰ ਮਿਲ ਜਾਏਗਾ। 

ਇਸ ਸਾਈਟ ਉਤੇ ਵੀ ਕਰ ਸਕਦੇ ਹੋ  ਵਿਜ਼ਿਟ 

 
ਇਸ ਦੇ ਇਲਾਵਾ ਤੁਸੀਂ ਇੱਕ ਸਾਈਟ http://plasmadonor.in/ ਅਤੇ https://plasmaline.in/ ਵਿਜ਼ਿਟ ਕਰ ਸਕਦੇ ਹੋ ਅਤੇ ਪਲਾਜ਼ਮਾ ਲੈਣ ਦੀ ਟ੍ਰਾਈ ਕਰ ਸਕਦੇ ਹੋ. ਇਹ ਸਾਈਟ ਦਿੱਲੀ ਦੇ ਆਸ ਪਾਸ ਦੇ 12 ਸ਼ਹਿਰਾਂ ਵਿੱਚ ਸਰਵਿਸ ਪ੍ਰੋਵਾਈਡ ਕਰਦੀ ਹੈ.

ਪਲਾਜ਼ਮਾ ਡੋਨੇਟ ਕਰਨ ਦੇ ਲਈ ਇੱਥੇ ਕਰੋ ਰਜਿਸਟਰ

  
ਉੱਥੇ ਹੀ ਅਗਰ ਤੁਸੀਂ ਹਾਲ ਹੀ ਵਿੱਚ ਕਰੋਨਾ ਤੋਂ ਠੀਕ ਹੋਏ ਹੋ ਤਾਂ ਤੁਹਾਡੇ ਸਰੀਰ ਵਿੱਚ ਕਰੋਨਾ ਤੋਂ ਲੜਨ ਨਾਲ ਪਲਾਜ਼ਮਾ ਬਣਿਆ ਹੋਵੇਗਾ। ਇਸ ਨਾਲ ਦੂਜੇ ਕੋਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ. ਪਲਾਜ਼ਮਾ ਡੋਨੇਟ ਕਰਨ ਦੇ ਲਈ ਤੁਸੀਂ http://needplasma.in/ ਵੈੱਬਸਾਈਟ ਅਤੇ  https://plasmaline.in/ ਸਾਈਟ ਉੱਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹੋ

WATCH LIVE TV