ਭਾਰਤ ਦੇ ਇਸ ਕਿਸਾਨ ਨੇ ਪੈਦਾ ਕੀਤੀ ਸਭ ਤੋਂ ਵੱਡੀ ਮਹਿੰਗੀ ਸਬਜ਼ੀ, ਵਿਕਦੀ ਹੈ ਲੱਖ ਰੁਪਏ ਕਿੱਲੋ, ਜਾਣੋ ਇਸ ਦੇ ਫ਼ਾਇਦੇ
Advertisement

ਭਾਰਤ ਦੇ ਇਸ ਕਿਸਾਨ ਨੇ ਪੈਦਾ ਕੀਤੀ ਸਭ ਤੋਂ ਵੱਡੀ ਮਹਿੰਗੀ ਸਬਜ਼ੀ, ਵਿਕਦੀ ਹੈ ਲੱਖ ਰੁਪਏ ਕਿੱਲੋ, ਜਾਣੋ ਇਸ ਦੇ ਫ਼ਾਇਦੇ

ਬਜ਼ੀਆਂ ਦੇ ਰੇਟ 100 ਰੁਪਏ 200  ਰੁਪਏ ਕਿੱਲੋ ਤਾਂ ਜ਼ਰੂਰ ਸੁਣੇ ਹੋਣਗੇ ਪਰ ਅੱਜ ਅਸੀਂ ਇਸ ਖ਼ਬਰ ਵਿੱਚ ਜਿਸ ਸਬਜ਼ੀ ਬਾਰੇ ਤੁਹਾਨੂੰ ਦੱਸਣ ਜਾ ਰਹੇ ਉਸ ਦੀ ਕੀਮਤ ਕੋਈ 100,200 ਰੁਪਏ ਨਹੀਂ ਬਲਕਿ 1 ਲੱਖ ਰੁਪਏ ਹੈ ਉਹ ਵੀ ਕਿੱਲੋ ਦੇ ਰੇਟ

ਸਬਜ਼ੀ ਦੀ ਕੀਮਤ ਇੱਕ ਲੱਖ ਰੁਪਏ ਕਿੱਲੋ ਹੈ

ਦਿੱਲੀ : ਸਬਜ਼ੀਆਂ ਦੇ ਰੇਟ 100 ਰੁਪਏ 200  ਰੁਪਏ ਕਿੱਲੋ ਤਾਂ ਜ਼ਰੂਰ ਸੁਣੇ ਹੋਣਗੇ ਪਰ ਅੱਜ ਅਸੀਂ ਇਸ ਖ਼ਬਰ ਵਿੱਚ ਜਿਸ ਸਬਜ਼ੀ ਬਾਰੇ ਤੁਹਾਨੂੰ ਦੱਸਣ ਜਾ ਰਹੇ ਉਸ ਦੀ ਕੀਮਤ ਕੋਈ 100,200 ਰੁਪਏ ਨਹੀਂ ਬਲਕਿ 1 ਲੱਖ ਰੁਪਏ ਹੈ ਉਹ ਵੀ ਕਿੱਲੋ ਦੇ ਰੇਟ, ਸ਼ਾਇਦ ਇਸ ਦਾ ਰੇਟ ਸੁਣ ਕੇ ਤੁਹਾਨੂੰ ਯਕੀਨ ਨਹੀਂ ਆਇਆ ਹੋਏਗਾ ਪਰ ਇਹ ਸੱਚ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦੀ ਖੇਤੀ ਭਾਰਤ ਵਿੱਚ ਹੀ ਕੀਤੀ ਜਾ ਰਹੀ ਹੈ  

 ਸਬਜ਼ੀ ਦੀ ਕੀਮਤ ਇੱਕ ਲੱਖ ਰੁਪਏ ਕਿੱਲੋ ਹੈ ਤਾਂ ਉਸ ਨੂੰ ਕੋਈ ਆਮ ਆਦਮੀ ਨਹੀਂ ਖਰੀਦਣਾ ਹੋਵੇਗਾ ਇੱਥੋਂ ਤੱਕ ਕੀ ਅਮੀਰ ਲੋਕ ਵੀ ਇਸ ਨੂੰ ਖ਼ਰੀਦੇ ਹੋਏ ਕਈ ਵਾਰ ਸੋਚਦੇ ਹੋਣਗੇ  ਪਰ ਭਾਰਤ ਵਿੱਚ ਇਸ ਸਬਜ਼ੀ ਦੀ ਖੇਤੀ ਵੀ ਹੋ ਰਹੀ ਹੈ ਅਤੇ ਇਹ ਹੱਥੋਂ ਹੱਥ ਵਿਕ ਵੀ ਰਹੀ ਹੈ  

ਇਹ ਹੈ ਸਬਜ਼ੀ ਦਾ ਨਾਂ  

ਇਸ ਸਬਜ਼ੀ ਦਾ ਨਾਂ ਹੈ ਹਾਪ ਸ਼ੂਟਸ (HopShoots)  ਸਬਜ਼ੀ ਦੇ ਫੁੱਲ ਨੂੰ ਹੋਪ ਕੌਨਸ ਕਹਿੰਦੇ ਨੇ ਜਿਸ ਦਾ ਵਰਤੋਂ ਖ਼ਾਸ ਤੌਰ 'ਤੇ ਬੀਅਰ ਦੇ ਵਿੱਚ ਫਲੇਵਰਿੰਗ ਏਜੰਟ ਦੇ ਤੌਰ 'ਤੇ ਕੀਤੀ ਜਾਂਦੀ ਹੈ ਜਦਕਿ ਟਹਿਣੀਆਂ ਨੂੰ ਖਾਣੇ ਦੇ ਤੌਰ 'ਤੇ ਇਸਤਮਾਲ  ਕੀਤਾ ਜਾਂਦਾ ਹੈ ਇਸਦੇ ਇਲਾਵਾ ਹਰ ਪਲ ਮੈਡੀਸਿਨ ਦੇ ਵਿੱਚ ਵੀ ਸਬਜ਼ੀ ਦਾ ਇਸਤੇਮਾਲ ਹੁੰਦਾ ਹੈ ਹੁਣ ਹੌਲੀ ਹੌਲੀ ਸਬਜ਼ੀ ਦੇ ਤੌਰ 'ਤੇ ਇਸ ਨੂੰ ਖਾਇਆ ਜਾਣ ਲੱਗਾ ਹੈ ਬਿਹਾਰ ਦੇ ਵਿੱਚ ਇਸ ਕੀਮਤੀ ਸਬਜ਼ੀ ਦੀ ਖੇਤੀ ਕਰਨ ਵਾਲੇ ਨੌਜਵਾਨ ਅਮਰੇਸ਼  ਸਿੰਘ ਨੇ ਜਿਨ੍ਹਾਂ ਦੀਆਂ ਕੁੱਝ ਤਸਵੀਰਾਂ IAS ਅਫ਼ਸਰ ਸੁਪ੍ਰਿਆ ਸਾਹੂ ਨੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤੀਆਂ ਨੇ,

IAS ਸੁਪ੍ਰਿਆ ਸਾਹੂ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ ਇਸ ਸਬਜ਼ੀ ਦੀ ਇੱਕ ਕਿੱਲੋ ਦੀ ਕੀਮਤ ਲਗਭਗ ਇੱਕ ਲੱਖ ਰੁਪਏ ਹੈ ਇਹ ਦੁਨੀਆ ਦੀ ਸਭ ਤੋਂ  ਮਹਿੰਗੀ ਸਬਜ਼ੀ ਹੈ ਇੱਕ ਕਿੱਲੋ ਦੀ ਕੀਮਤ ਤਕਰੀਬਨ ਇੱਕ ਲੱਖ ਰੁਪਏ ਹੈ ਹੋਪ ਸ਼ੂਟ ਦੀ ਖੇਤੀ ਅਮਰੀਕ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਭਾਰਤ ਦੇ ਪਹਿਲੇ ਕਿਸਾਨ ਹਨ ਉਨ੍ਹਾਂ ਨੇ ਕਿਹਾ ਕਿ ਇਸ ਦੀ ਖੇਤੀ ਭਾਰਤੀ ਕਿਸਾਨਾਂ ਦੇ ਲਈ ਗੇਮਚੇਂਜਰ ਹੋ ਸਕਦੀ ਹੈ.

WATCH LIVE TV

Trending news