ਦਿਲ ਦਾ ਅਮੀਰ ਹੈ ਇਹ ਆਟੋ ਵਾਲਾ ! ਮਹਾਂਮਾਰੀ ਦੇ ਸਮੇਂ 'ਚ ਹਸਪਤਾਲ ਜਾਣ ਲਈ ਦੇ ਰਿਹੈ ਫਰੀ ਸੇਵਾ

  ਜਗ ਜ਼ਾਹਰ ਹੈ ਕਿ ਕੋਰੋਨਾ ਕਾਲ ਦੇ ਚਲਦਿਆਂ ਕੁਝ ਲੁਟੇਰੇ ਤੇ ਠੱਗ ਕਿਸਮ ਦੇ ਲੋਕ ਕੱਫਨਾਂ ਦੀਆਂ ਜੇਬਾਂ ਵੀ ਫਰੋਲ ਰਹੇ ਹਨ, ਜਦਕਿ ਕੁਝ ਰੱਬ ਦੇ ਬੰਦੇ ਅਜਿਹੇ ਵੀ ਹਨ, ਜੋ ਆਪ ਪੂਰੇ ਸੂਰੇ ਹੁੰਦਿਆਂ ਹੋਇਆਂ ਵੀ ਕੋਰੋਨਾ ਮਰੀਜ਼ਾਂ ਦੀ ਸੇਵਾ ਦਾ ਮੌਕਾ ਲੱਭਦੇ ਰਹਿੰਦੇ ਹਨ। ਅਜਿਹਾ ਹੀ ਹੈ ਗੁਰਮੀਤ ਸਿੰਘ, ਜੋ ਕੋਰੋਨਾ ਮਰੀਜ਼ਾਂ ਦੀ ਸੇਵਾ ’

ਦਿਲ ਦਾ ਅਮੀਰ ਹੈ ਇਹ ਆਟੋ ਵਾਲਾ ! ਮਹਾਂਮਾਰੀ ਦੇ ਸਮੇਂ 'ਚ ਹਸਪਤਾਲ ਜਾਣ ਲਈ ਦੇ ਰਿਹੈ ਫਰੀ ਸੇਵਾ

ਦੇਵਾ ਨੰਦ ਸ਼ਰਮਾ /ਬਠਿੰਡਾ :  ਜਗ ਜ਼ਾਹਰ ਹੈ ਕਿ ਕੋਰੋਨਾ ਕਾਲ ਦੇ ਚਲਦਿਆਂ ਕੁਝ ਲੁਟੇਰੇ ਤੇ ਠੱਗ ਕਿਸਮ ਦੇ ਲੋਕ ਕੱਫਨਾਂ ਦੀਆਂ ਜੇਬਾਂ ਵੀ ਫਰੋਲ ਰਹੇ ਹਨ, ਜਦਕਿ ਕੁਝ ਰੱਬ ਦੇ ਬੰਦੇ ਅਜਿਹੇ ਵੀ ਹਨ, ਜੋ ਆਪ ਪੂਰੇ ਸੂਰੇ ਹੁੰਦਿਆਂ ਹੋਇਆਂ ਵੀ ਕੋਰੋਨਾ ਮਰੀਜ਼ਾਂ ਦੀ ਸੇਵਾ ਦਾ ਮੌਕਾ ਲੱਭਦੇ ਰਹਿੰਦੇ ਹਨ। ਅਜਿਹਾ ਹੀ ਹੈ ਗੁਰਮੀਤ ਸਿੰਘ, ਜੋ ਕੋਰੋਨਾ ਮਰੀਜ਼ਾਂ ਦੀ ਸੇਵਾ ’ਚ ਦਿਨ ਰਾਤ ਹਾਜ਼ਰ ਰਹਿੰਦਾ ਹੈ।

ਗੁਰਮੀਤ ਸਿੰਘ ਵਾਸੀ ਬੰਗੀ ਨਗਰ ਪੇਸ਼ ਤੋਂ ਆਟੋ ਚਾਲਕ ਹੈ ਤੇ ਦਿਨ-ਰਾਤ ਮੇਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ। ਹੁਣ ਕੋਰੋਨਾ ਕਾਲ ਦੇ ਚਲਦਿਆਂ ਉਹ ਪਿਛਲੇ 20 ਦਿਨਾਂ ਤੋਂ ਕੋਰੋਨਾ ਮਰੀਜ਼ਾਂ ਨੂੰ ਮੁਫ਼ਤ ਸੇਵਾ ਦੇ ਰਿਹਾ ਹੈ। ਕਿਸੇ ਵੀ ਮਰੀਜ਼ ਨੂੰ ਘਰੋਂ ਹਸਪਤਾਲ ਜਾਂ ਹਸਪਤਾਲ ਤੋਂ ਘਰ ਛੱਡਣਾ ਹੈ, ਉਹ ਕਿਸੇ ਤੋਂ ਵੀ ਪੈਸੇ ਨਹੀਂ ਲੈਂਦਾ।

ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਪੈਸੇ ਪੱਖੋਂ ਕਿਸੇ ਹੋਰ ਦੀ ਮਦਦ ਨਹੀਂ ਕਰ ਸਕਦਾ, ਪਰ ਜਦੋਂ ਕਿਸੇ ਮਰੀਜ਼ ਜਾਂ ਉਸਦੇ ਮਾਪਿਆਂ ਨੂੰ ਦੁਖੀ ਦੇਖਦਾ ਹਾਂ ਤਾਂ ਉਹ ਖੁਦ ਦੁਖੀ ਹੋ ਜਾਂਦਾ ਹੈ। ਫਿਰ ਉਸਨੇ ਸੋਚਿਆ ਕਿ ਜਿਵੇਂ ਤਿਵੇਂ ਉਹ ਕੋਰੋਨਾ ਕਾਲ ਦੇ ਚਲਦਿਆਂ ਉਹ ਕੋਰੋਨਾ ਮਰੀਜ਼ਾਂ ਦੀ ਮੁਫ਼ਤ ਸੇਵਾ ਕਰੇਗਾ।  ਗੁਰਮੀਤ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਪ੍ਰਾਈਵੇਟ ਹਸਪਤਾਲਾਂ  ਵਿਚ ਕੋਰੋਨਾ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਨ੍ਹਾਂ ਤੋਂ ਮੋਟੀ ਰਕਮ ਵਸੂਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਉਕਤ ਜਿਹੇ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਕੋਰੋਨਾ ਕਾਲ ’ਚ ਲੋਕਾਂ ਦੀ ਸੇਵਾ ਕਰਨ, ਜਿਸ ਨਾਲ ਰੱਬ ਖੁਸ਼ ਹੋਵੇਗਾ, ਬਲਕਿ ਆਤਮਿਕ ਸ਼ਾਂਤੀ ਵੀ ਮਿਲੇਗੀ।

WATCH LIVE TV