Tomato Price Hike: ਮਹਿੰਗਾਈ ਦੀ ਮਾਰ, ਹੁਣ ਬਿਨ੍ਹਾਂ ਟਮਾਟਰ ਲੈਣਾ ਪਵੇਗਾ ਬਰਗਰ ਦਾ ਸਵਾਦ!
ਬੀਤੇ ਕਈ ਦਿਨਾਂ ਤੋਂ ਜਿੱਥੇ ਕਈ ਚੀਜ਼ਾਂ `ਤੇ ਮਹਿੰਗਾਈ ਦੇਖਣ ਨੂੰ ਮਿਲ ਰਹੀ ਹੈ ਉੱਥੇ, ਟਮਾਟਰ ਦੀਆਂ ਵੱਧ ਰਹੀਂ ਕੀਮਤਾਂ ਨੇ ਲੋਕਾਂ ਦੇ ਰੰਗ ਉਡਾਏ ਹੋਏ ਹਨ। ਹੁਣ ਇਸਦਾ ਅਸਰ ਵੱਡੀਆਂ ਕੰਪਨੀਆਂ `ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਜੀ ਹਾਂ, ਜਿੱਥੇ ਮਹਿੰਗਾਈ ਦੀ ਮਾਰ ਪੈ ਰਹੀ ਹੈ, ਉੱਥੇ ਹੁਣ ਬਿਨ੍ਹਾ
Tomato Price Hike News, McDonald Removed Tomato From Burger: ਬੀਤੇ ਕਈ ਦਿਨਾਂ ਤੋਂ ਜਿੱਥੇ ਕਈ ਚੀਜ਼ਾਂ 'ਤੇ ਮਹਿੰਗਾਈ ਦੇਖਣ ਨੂੰ ਮਿਲ ਰਹੀ ਹੈ ਉੱਥੇ, ਟਮਾਟਰ ਦੀਆਂ ਵੱਧ ਰਹੀਂ ਕੀਮਤਾਂ ਨੇ ਲੋਕਾਂ ਦੇ ਰੰਗ ਉਡਾਏ ਹੋਏ ਹਨ। ਹੁਣ ਇਸਦਾ ਅਸਰ ਵੱਡੀਆਂ ਕੰਪਨੀਆਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਜੀ ਹਾਂ, ਜਿੱਥੇ ਮਹਿੰਗਾਈ ਦੀ ਮਾਰ ਪੈ ਰਹੀ ਹੈ, ਉੱਥੇ ਹੁਣ ਬਿਨ੍ਹਾਂ ਟਮਾਟਰ ਹੀ ਬਰਗਰ ਦਾ ਸਵਾਦ ਲੈਣਾ ਪਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ, ਮੈਕਡੋਨਲਡਜ਼ ਇੰਡੀਆ - ਉੱਤਰੀ ਅਤੇ ਪੂਰਬ - ਦੇ ਬੁਲਾਰੇ ਨੇ ਦੱਸਿਆ ਕਿ "ਭੋਜਨ ਦੀ ਗੁਣਵੱਤਾ ਅਤੇ ਸੁਰੱਖਿਆ ਦੇ ਉੱਚੇ ਮਿਆਰਾਂ ਲਈ ਵਚਨਬੱਧ ਬ੍ਰਾਂਡ ਵਜੋਂ, ਅਸੀਂ ਭੋਜਨ ਦੀ ਗੁਣਵੱਤਾ ਅਤੇ ਸੁਰੱਖਿਆ ਜਾਂਚਾਂ ਤੋਂ ਬਾਅਦ ਹੀ ਸਮੱਗਰੀ ਦੀ ਵਰਤੋਂ ਕਰਦੇ ਹਾਂ। ਹਾਲਾਂਕਿ, ਮੌਸਮੀ ਮੁੱਦਿਆਂ ਦੇ ਕਾਰਨ ਅਤੇ ਸਾਡੇ ਸਭ ਤੋਂ ਵਧੀਆ ਯਤਨਾਂ ਦੇ ਬਾਵਜੂਦ, ਅਸੀਂ ਟਮਾਟਰਾਂ ਦੀ ਖਰੀਦ ਕਰਨ ਦੇ ਯੋਗ ਨਹੀਂ ਹਾਂ, ਜੋ ਸਾਡੀ ਵਿਸ਼ਵ-ਪੱਧਰੀ, ਸਖ਼ਤ ਗੁਣਵੱਤਾ ਜਾਂਚਾਂ ਨੂੰ ਪਾਸ ਕਰਦੇ ਹਨ।"
ਉਨ੍ਹਾਂ ਅੱਗੇ ਕਿਹਾ, "ਇਸ ਲਈ, ਸਾਨੂੰ ਸਾਡੇ ਕੁਝ ਰੈਸਟੋਰੈਂਟਾਂ ਵਿੱਚ ਸਾਡੇ menu ਆਈਟਮਾਂ ਵਿੱਚ ਟਮਾਟਰ ਪਰੋਸਣ ਲਈ ਮਜਬੂਰ ਕੀਤਾ ਜਾਂਦਾ ਹੈ। ਇਹ ਇੱਕ ਅਸਥਾਈ ਮੁੱਦਾ ਹੈ ਅਤੇ ਅਸੀਂ ਆਪਣੇ ਗਾਹਕਾਂ ਨੂੰ ਭਰੋਸਾ ਦਿਵਾਉਣਾ ਚਾਹਾਂਗੇ ਕਿ ਅਸੀਂ ਜਲਦੀ ਹੀ ਆਪਣੇ menu ਵਿੱਚ ਟਮਾਟਰ ਨੂੰ ਵਾਪਸ ਲਿਆਉਣ ਦੇ ਸਾਰੇ ਸੰਭਵ ਤਰੀਕਿਆਂ ਦੀ ਤਲਾਸ਼ ਕਰ ਰਹੇ ਹਾਂ।"
ਇਹ ਵੀ ਪੜ੍ਹੋ: CM Bhagwant Mann Marriage Anniversary News: CM ਮਾਨ ਦੇ ਵਿਆਹ ਦੀ ਵਰ੍ਹੇਗੰਢ ਅੱਜ; ਰਾਤ ਨੂੰ ਪਾਰਟੀ ਦਾ ਕੀਤਾ ਗਿਆ ਆਯੋਜਨ
ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਕੋਲ ਉਪਲਬਧਤਾ 'ਤੇ ਚੁਣੌਤੀਆਂ ਹਨ, ਪਰ ਜਦੋਂ ਤੱਕ ਗੁਣਵੱਤਾ ਚੰਗੀ ਹੈ, ਮਹਿਮਾਨਾਂ ਨੂੰ ਉਪਲਬਧ ਕਰਾਉਣਾ ਜਾਰੀ ਰੱਖਾਂਗੇ।" ਟਮਾਟਰ ਰਸੋਈ ਦੀ ਸਭ ਤੋਂ ਵੱਧ ਵਰਤੀ ਜਾਣ ਵਾਲੀ ਸਬਜ਼ੀ ਹੈ, ਪਰ ਟਮਾਟਰ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ।
ਹਾਲਾਂਕਿ ਇਸ ਦੌਰਾਨ ਕਿਸਾਨ ਖੁਸ਼ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਸਹੀ ਕੀਮਤ ਮੀ ਰਹੀ ਹੈ। ਟਮਾਟਰਾਂ ਦੀਆਂ ਵਧਦੀਆਂ ਕੀਮਤਾਂ ਤੋਂ ਲੋਕਾਂ ਨੂੰ ਰਾਹਤ ਮਿਲਣੀ ਔਖੀ ਹੋ ਰਹੀ ਹੈ। ਦੇਸ਼ ਦੇ ਕਈ ਸੂਬਿਆਂ ਵਿੱਚ ਭਾਰੀ ਮੀਂਹ ਕਰਕੇ ਟਮਾਟਰਾਂ ਦੀ ਸਪਲਾਈ ਵਿੱਚ ਦਿੱਕਤ ਆ ਰਹੀ ਹੈ ਅਤੇ ਇਸ ਕਰਕੇ ਟਮਾਟਰਾਂ ਦੀਆਂ ਕੀਮਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: Ludhiana Triple Murder News: ਟ੍ਰਿਪਲ ਮਡਰ ਨਾਲ ਦਹਿਲਿਆ ਲੁਧਿਆਣਾ, ਇੱਕੋ ਘਰ 'ਚ ਤਿੰਨ ਬਜ਼ੁਰਗਾਂ ਦਾ ਕਤਲ
(For more news apart from Tomato Price Hike News, McDonald Removed Tomato From Burger, stay tuned to Zee PHH)