ਸਿਰਫ਼ ਬੀਅਰ ਪੀ ਕੇ ਘਟਾਇਆ 18 ਕਿੱਲੋ ਵਜ਼ਨ,ਇਸ ਸ਼ਖ਼ਸ ਦਾ ਦਾਅਵਾ,ਜਾਣੋ ਕਿਵੇਂ
Advertisement

ਸਿਰਫ਼ ਬੀਅਰ ਪੀ ਕੇ ਘਟਾਇਆ 18 ਕਿੱਲੋ ਵਜ਼ਨ,ਇਸ ਸ਼ਖ਼ਸ ਦਾ ਦਾਅਵਾ,ਜਾਣੋ ਕਿਵੇਂ

ਅਮਰੀਕਾ ਵਿੱਚ ਇੱਕ ਸ਼ਖ਼ਸ ਨੇ ਖਾਣਾ ਪੀਣਾ ਛੱਡ ਕੇ ਅਤੇ ਸਿਰਫ਼ ਬੀਅਰ ਪੀ ਕੇ 18 ਕਿੱਲੋ ਵਜ਼ਨ ਘਟਾਉਣ ਦਾ ਦਾਅਵਾ ਕੀਤਾ ਹੈ

curtsy-Del Hall Instagram

ਅਮਰੀਕਾ : ਅਮਰੀਕਾ ਵਿੱਚ ਇੱਕ ਸ਼ਖ਼ਸ ਨੇ ਖਾਣਾ ਪੀਣਾ ਛੱਡ ਕੇ ਅਤੇ ਸਿਰਫ਼ ਬੀਅਰ ਪੀ ਕੇ 18 ਕਿੱਲੋ ਵਜ਼ਨ ਘਟਾਉਣ ਦਾ ਦਾਅਵਾ ਕੀਤਾ ਹੈ, ਸਿਨਸਿਨਾਟੀ ਸ਼ਹਿਰ ਦੇ ਰਹਿਣ ਵਾਲੇ ਇਸ ਡੇਲ ਹਾਲ ਦਾ ਕਹਿਣਾ ਹੈ ਕਿ  ਉਹ ਸਿਰਫ ਚਾਹ ਕੌਫੀ ਬੀਅਰ ਅਤੇ ਪਾਣੀ ਪੀਂਦੇ ਸਨ ਇਸ ਦੇ ਨਾਲ ਹੀ ਉਹ 18 ਕਿੱਲੋ ਵਜ਼ਨ ਘਟਾਉਣ ਵਿੱਚ ਕਾਮਯਾਬ ਰਹੇ, ਇਸ ਦੇ ਨਾਲ ਡੇਲ ਨੇ ਇੰਟਰਮਿਟੇਨ ਫਾਸਟਿੰਗ ਦਾ ਇਸਤੇਮਾਲ ਕਰਦੇ ਨੇ ਇਸ ਤਕਨੀਕ ਦੇ ਮੁਤਾਬਿਕ ਕੋਈ ਵੀ ਇਨਸਾਨ 8 ਘੰਟਿਆਂ ਵਿਚ ਆਪਣਾ ਸਾਰਾ ਖਾਣਾ ਖ਼ਤਮ ਕਰਨ ਤੋਂ ਬਾਅਦ ਬਾਕੀ 16 ਘੰਟੇ ਕੁੱਝ ਨਹੀਂ ਖਾਂਦਾ   

ਉਨ੍ਹਾਂ ਨੇ ਆਪਣੀ ਹੈਲਥ ਦੇ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਮੇਰਾ ਕੋਲੈਸਟਰੋਲ ਲੈਵਲ ਡਿਗ ਚੁੱਕਿਆ ਹੈ ਮੇਰਾ ਬਲੱਡ ਪ੍ਰੈਸ਼ਰ ਘੱਟ ਹੋਇਆ ਅਤੇ ਮੇਰਾ ਬਲੱਡ ਸ਼ੂਗਰ ਵੀ ਘੱਟ ਹੋ ਗਿਆ ਹੈ ਮੇਰੇ ਸਰੀਰ ਦੇ ਸਾਰੇ ਹਿੱਸਿਆਂ ਦੇ ਵਿੱਚ ਬਿਹਤਰੀ ਵੇਖਣ ਨੂੰ ਮਿਲੀ ਹੈ ਹਾਲਾਂਕਿ ਡੇਲ ਵੀ ਕਹਿੰਦੇ ਨੇ ਕਿ ਉਹ ਕਿਸੇ ਤਰ੍ਹਾਂ ਦੀ ਤਕਨੀਕ  ਫਾਲੋ ਕਰਨ ਲਈ ਕਿਸੇ ਨੂੰ ਸਲਾਹ ਨਹੀਂ ਦੇਣਗੇ

ਹਾਲ ਨੇ ਕਿਹਾ ਕਿ ਉਹ ਬਰੇਕਫਾਸਟ ਕਰਨਾ ਜ਼ਿਆਦਾ ਪਸੰਦ ਨਹੀਂ ਕਰਦੇ ਅਤੇ ਦਿਨ ਵਿੱਚ 2 ਤੋਂ ਲੈ ਕੇ 5 ਬੀਅਰ ਪੀ ਜਾਂਦੇ ਨੇ ਉਨ੍ਹਾਂ ਨੇ ਕਿਹਾ ਕਿ ਮੈਂ ਸਭ ਤੋਂ ਪਹਿਲੀ ਬੀਅਰ ਦੁਪਹਿਰ ਵਿੱਚ ਪੀਂਦਾ ਹਾਂ ਜਦੋਂ ਮੈਨੂੰ ਥੋੜ੍ਹੀ ਭੁੱਖ ਲੱਗਦੀ ਹੈ ਤਾਂ ਮੈਂ ਦੂਜੀ ਬੀਅਰ ਵੀ ਪੀ ਲੈਂਦਾ ਹਾਂ, ਹਾਲਾਂਕਿ  ਹੁਣ ਉਹ ਇਸ ਸਫਲਤਾ ਨੂੰ ਸੈਲੀਬ੍ਰੇਟ ਕਰਨ ਦੇ ਲਈ ਆਪਣੀ ਫੇਵਰੇਟ ਚੀਜ਼ਾਂ ਖਾਣ 'ਤੇ ਵਿਚਾਰ ਕਰ ਰਹੇ ਨੇ  
 
ਡੇਲ ਆਪਣੀ ਇਸ ਵੇਟ ਲੌਸ ਯਾਤਰਾ ਦੇ ਸਹਾਰੇ ਕੋਰੋਨਾ ਕਾਲ ਵਿੱਚ ਜੂਝ ਰਹੇ ਬਾਰ ਤੇ ਰੈਸਟੋਰੈਂਟ ਬਰਕਲੇ ਦੇ ਲਈ ਵੀ ਪੈਸਾ ਜੋੜਨਾ ਚਾਹੁੰਦੇ ਨੇ ਹੁਣ ਤੱਕ 12 ਹਜ਼ਾਰ ਡਾਲਰ ਜੋੜ ਚੁੱਕੇ ਨੇ ਅਤੇ ਉਹ ਇਨ੍ਹਾਂ ਪੈਸਿਆਂ ਨੂੰ 43 ਬਾਰ ਅਤੇ ਰੈਸਟੋਰੈਂਟਸ ਨੂੰ ਦੇਣ ਦਾ ਪਲਾਨ ਕਰ ਰਹੇ ਹਨ

WATCH LIVE TV

ਨੋਟ : ਭਾਰ ਘਟਾਉਣਾ ਲਈ ਬਹੁਤ ਸਾਰੀਆਂ ਤਕਨੀਕ ਨੇ ਪਰ ਹਮੇਸ਼ਾ ਮਾਹਿਰਾਂ ਅਤੇ ਡਾਕਟਰਾਂ ਦੀ ਸਲਾਹ ਦੇ ਨਾਲ ਇਸ ਨੂੰ ਕਰਨਾ ਚਾਹੀਦਾ ਹੈ

Trending news