Whats App ਸੁਧਰਨ ਨੂੰ ਤਿਆਰ ਨਹੀਂ ਹੈ, ਮੈਸੇਜਿੰਗ ਐੱਪ ਇੱਕ ਵਾਰ ਮੁੜ ਤੋਂ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਯੂਜ਼ਰਸ ਨੂੰ ਭੇਜ ਰਿਹਾ ਹੈ, ਨਾਲ ਹੀ ਕਹਿ ਰਿਹਾ ਹੈ ਕਿ ਜੇਕਰ ਤੈਅ ਸੀਮਾ ਦੇ ਵਿੱਚ ਸ਼ਰਤਾਂ ਨੂੰ ਨਹੀਂ ਮੰਨਿਆ ਤਾਂ ਨੁਕਸਾਨ ਹੋ ਸਕਦਾ ਹੈ, ਅਸੀਂ ਦੱਸਦੇ ਹਾਂ ਕੀ ਹਨ ਇਨ੍ਹਾਂ ਸ਼ਰਤਾਂ ਨੂੰ ਨਾ ਮੰਨਣ ਦੇ ਨੁਕਸਾਨ
1. ਮੁੜ ਭੇਜਿਆ ਜਾ ਰਿਹਾ ਹੈ ਨੋਟੀਫਿਕੇਸ਼ਨ
ਟੈੱਕ ਸਾਈਟ Telecomtalk ਦੇ ਮੁਤਾਬਿਕ WhatsApp ਨੇ ਮੁੜ ਤੋਂ ਯੂਜ਼ਰਸ ਨੂੰ ਨਵੀਂ ਪ੍ਰਾਈਵੇਸੀ ਪਾਲਿਸੀ ਦਾ ਨੋਟੀਫਿਕੇਸ਼ਨ ਭੇਜਣਾ ਸ਼ੁਰੂ ਕਰ ਦਿੱਤਾ ਹੈ
2. 15 ਮਈ ਤੱਕ ਕਰਨਾ ਹੋਵੇਗਾ ਮਨਜ਼ੂਰ
ਜਾਣਕਾਰੀ ਦੇ ਮੁਤਾਬਿਕ WhatsApp ਨੇ ਯੂਜ਼ਰਜ਼ ਨੂੰ ਕਿਹਾ ਕਿ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ 15 ਮਈ ਤੱਕ Accept ਕਰਨਾ ਹੋਵੇਗਾ। ਪਿਛਲੀ ਵਾਰ ਵਾਂਗ ਯੂਜ਼ਰਸ ਨੂੰ ਸ਼ਰਤਾਂ ਨਾ ਮੰਨਣ ਦਾ ਆਪਸ਼ਨ ਨਹੀਂ ਦਿੱਤਾ ਗਿਆ ਹੈ
3. ਇਹ ਫੀਚਰ ਹੋ ਜਾਣਗੇ ਡਿਸੇਬਲ
ਰਿਪੋਰਟ ਦੇ ਮੁਤਾਬਕ WhatsApp ਨੇ ਸਾਫ ਕੀਤਾ ਹੈ ਕਿ ਜੇਕਰ ਤੁਸੀਂ ਸ਼ਰਤਾਂ ਨਹੀਂ ਮੰਨੋਗੇ ਤਾਂ WhatsApp 'ਤੇ ਆਉਣ ਵਾਲੇ ਕਾਲ ਅਤੇ ਨੋਟੀਫਿਕੇਸ਼ਨ ਮਿਲ ਦੇ ਰਹਿਣਗੇ ਪਰ ਯੂਜ਼ਰ ਮੈਸੇਜ ਨਹੀਂ ਪੜ੍ਹ ਸਕਣਗੇ। ਇਸ ਤੋਂ ਇਲਾਵਾ ਮੈਸੇਜ ਭੇਜਣ ਦਾ ਆਪਸ਼ਨ ਵੀ ਬੰਦ ਹੋ ਸਕਦਾ ਹੈ
4. WhatsApp ਪਹਿਲਾਂ ਵੀ ਕਰ ਚੁੱਕਿਆ ਹੈ ਕੋਸ਼ਿਸ਼
ਦੱਸ ਦਈਏ ਕਿ ਇਸ ਸਾਲ 4 ਜਨਵਰੀ ਨੂੰ ਵੀ WhatsApp ਨੇ ਅਜਿਹੀ ਇੱਕ ਪ੍ਰਾਈਵੇਸੀ ਪਾਲਿਸੀ ਯੂਜ਼ਰਸ ਨੂੰ ਭੇਜੀ ਸੀ, ਇਸ ਤੋਂ ਬਾਅਦ ਯੂਜ਼ਰਸ ਨੂੰ ਕਿਹਾ ਗਿਆ ਸੀ ਕਿ ਤੁਹਾਡੇ ਚੈਟਸ ਲਿਸਟ ਅਤੇ ਲੈਣ ਦੇਣ ਦੀ ਜਾਣਕਾਰੀ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਜਾਵੇਗੀ।
5. ਵਿਰੋਧ ਵਿੱਚ ਯੂਜ਼ਰ ਛੱਡ ਰਹੇ ਹਨ WhatsApp
ਜਦੋਂ ਤੋਂ WhatsApp ਨੇ ਲੋਕਾਂ ਦੇ ਡਾਟਾ ਨੂੰ ਦੂਜੇ ਪਲੇਟਫਾਰਮ ਦੇ ਨਾਲ ਸਾਂਝਾ ਕਰਨ ਦੀ ਗੱਲ ਕਹੀ ਹੈ ਯੂਜਰਸ ਨੇ ਦੂਜੇ ਅੱਧ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਹੈ, WhatsApp ਦੇ ਇਨ੍ਹਾਂ ਸ਼ਰਤਾਂ ਦੇ ਵਿਰੋਧ ਵਿੱਚ ਦੁਨੀਆ ਭਰ ਦੇ ਯੂਜ਼ਰਜ਼ ਟੈਲੀਗ੍ਰਾਮ ਅਤੇ ਸਿਗਨਲ ਇਸਤੇਮਾਲ ਕਰ ਰਹੇ ਹਨ