ਕੰਧ ਦੇ ਉੱਪਰੀ ਹਿੱਸੇ 'ਚ ਹੀ ਕਿਉਂ ਫਿੱਟ ਕਰਵਾਇਆ ਜਾਂਦਾ ਹੈ AC? ਇਹ ਹੈ ਅਸਲ ਵਜ੍ਹਾ
X

ਕੰਧ ਦੇ ਉੱਪਰੀ ਹਿੱਸੇ 'ਚ ਹੀ ਕਿਉਂ ਫਿੱਟ ਕਰਵਾਇਆ ਜਾਂਦਾ ਹੈ AC? ਇਹ ਹੈ ਅਸਲ ਵਜ੍ਹਾ

ਕਈ ਚੀਜ਼ਾਂ ਸਾਡੇ ਆਲੇ-ਦੁਆਲੇ 'ਚ ਆਮ ਹੁੰਦੀਆਂ ਹਨ। ਪਰ ਉਹ ਕਿਉਂ ਹੁੰਦੀਆਂ ਹਨ, ਅਕਸਰ ਅਸੀਂ ਇਸ ਤੋਂ ਅਨਜਾਣ ਹੁੰਦੇ ਹਾਂ। ਅਜਿਹੀ ਹੀ ਇੱਕ ਆਮ ਜਿਹੀ ਖ਼ਾਸ ਗੱਲ ਤੋਂ ਤੁਹਾਨੂੰ ਇਸ ਖ਼ਬਰ ਰਾਹੀਂ ਵਾਕਿਫ਼ ਕਰਵਾਵਾਂਗੇ। ਆਪਣੇ ਘਰਾਂ ਵਿੱਚ ਜਦੋਂ ਵੀ AC ਲਗਵਾਉਂਦੇ ਹਾਂ, ਤਾਂ ਉਹ ਕੰਧ ਦੇ ਉੱਪਰੀ ਹਿੱਸੇ ਵਿੱਚ ਹੀ ਫਿੱਟ ਕਰਵਾਇਆ ਜਾਂਦਾ ਹੈ। ਹਰ ਥਾਂ ਇਹੀ ਵੇਖਿਆ

ਕੰਧ ਦੇ ਉੱਪਰੀ ਹਿੱਸੇ 'ਚ ਹੀ ਕਿਉਂ ਫਿੱਟ ਕਰਵਾਇਆ ਜਾਂਦਾ ਹੈ AC? ਇਹ ਹੈ ਅਸਲ ਵਜ੍ਹਾ

ਨਵੀਂ ਦਿੱਲੀ :ਕਈ ਚੀਜ਼ਾਂ ਸਾਡੇ ਆਲੇ-ਦੁਆਲੇ 'ਚ ਆਮ ਹੁੰਦੀਆਂ ਹਨ। ਪਰ ਉਹ ਕਿਉਂ ਹੁੰਦੀਆਂ ਹਨ, ਅਕਸਰ ਅਸੀਂ ਇਸ ਤੋਂ ਅਨਜਾਣ ਹੁੰਦੇ ਹਾਂ। ਅਜਿਹੀ ਹੀ ਇੱਕ ਆਮ ਜਿਹੀ ਖ਼ਾਸ ਗੱਲ ਤੋਂ ਤੁਹਾਨੂੰ ਇਸ ਖ਼ਬਰ ਰਾਹੀਂ ਵਾਕਿਫ਼ ਕਰਵਾਵਾਂਗੇ।

ਆਪਣੇ ਘਰਾਂ ਵਿੱਚ ਜਦੋਂ ਵੀ AC ਲਗਵਾਉਂਦੇ ਹਾਂ, ਤਾਂ ਉਹ ਕੰਧ ਦੇ ਉੱਪਰੀ ਹਿੱਸੇ ਵਿੱਚ ਹੀ ਫਿੱਟ ਕਰਵਾਇਆ ਜਾਂਦਾ ਹੈ। ਹਰ ਥਾਂ ਇਹੀ ਵੇਖਿਆ ਜਾਂਦਾ ਹੈ, ਇਹ ਆਮ ਹੈ। ਪਰ ਕੀ ਤੁਸੀਂ ਕਦੇ ਇਹ ਸੋਚਿਆ ਕਿ ਇਸ ਪਿੱਛੇ ਅਖੀਰ ਕੀ ਕਾਰਣ ਹੋ ਸਕਦਾ ਹੈ ? ਸ਼ਾਇਦ ਇਸ ਖ਼ਬਰ ਨੂੰ ਪੜ੍ਹਨ ਤੋਂ ਪਹਿਲਾਂ ਨਹੀਂ ਸੋਚਿਆ ਹੋਵੇਗਾ। 

ਕਮਰੇ ਵਿੱਚ AC ਉੱਪਰੀ ਹਿੱਸੇ ਵਿੱਚ ਹੀ ਕਿਉਂ ਲਗਾਇਆ ਜਾਂਦਾ ਹੈ?

ਗਰਮੀ ਅਤੇ ਹੁਮਸ ਤੋਂ ਪਰੇਸ਼ਾਨੀ ਨਾ ਹੋਵੇ, ਤਾਂ ਅਸੀਂ ਰਾਹਤ ਲਈ ਆਪਣੇ ਘਰਾਂ ਵਿੱਚ AC ਲਗਾਉਂਦੇ ਹਾਂ। ਤੇ AC ਲਗਵਾਉਣ ਵੇਲੇ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਦੇ ਹਾਂ ਕਿ ਉਸਨੂੰ ਅਜਿਹੀ ਥਾਂ 'ਤੇ ਲਾਇਆ ਜਾਵੇ ਕਿ ਕਮਰੇ ਵਿੱਚ ਠੰਡਕ ਚੰਗੇ ਤਰੀਕੇ ਨਾਲ ਹੋ ਸਕੇ। ਦਰਅਸਲ AC ਨੂੰ ਕੰਧ ਦੇ ਉੱਪਰੀ ਹਿੱਸੇ ਵਿੱਚ ਫਿੱਟ ਕਰਵਾਉਣ ਪਿੱਛੇ ਵੀ ਇੱਕ ਵਿਗਿਆਨਕ ਕਾਰਣ ਹੈ। AC ਦੀ ਹਵਾ ਜਦੋਂ ਉੱਪਰੀ ਹਿੱਸਿਆਂ ਵਿੱਚ ਜਾਵੇਗੀ, ਤਾਂਹੀ ਪੂਰੇ ਕਮਰੇ ਦੇ ਕੋਨੇ-ਕੋਨੇ ਤੱਕ ਠੰਡਕ ਪਹੁੰਚ ਸਕਦੀ ਹੈ। ਨਾਲ ਹੀ, ਗਰਮ ਹਵਾ ਨੂੰ ਛੇਤੀ ਖਿੱਚਿਆ ਜਾ ਸਕੇਗਾ। 

ਅਜਿਹਾ ਕਰਨ ਪਿੱਛੇ ਕੀ ਹੈ ਮੁੱਖ ਕਾਰਨ?

ਇਸ ਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ...ਰੂਮ ਹੀਟਰ ਨੂੰ ਅਸੀਂ ਜ਼ਮੀਨ ਉੱਤੇ, ਹੇਠਾਂ ਰੱਖਦੇ ਹਾਂ। ਤਾਂਕਿ ਕਮਰਾ ਹੇਠੋਂ ਗਰਮ ਹੁੰਦਾ ਹੋਇਆ, ਉੱਤੇ ਤੱਕ ਗਰਮਾਹਟ ਪਹੁੰਚ ਸਕੇ। ਇਸਦਾ ਕਾਰਣ ਹੈ ਕਿ ਗਰਮ ਹਵਾ ਹਲਕੀ ਹੋਣ ਕਰਕੇ ਉੱਪਰ ਨੂੰ ਵੱਧਦੀ ਹੈ। ਤੇ ਠੰਡੀ ਹਵਾ ਹੇਠਾਂ ਨੂੰ ਡਿੱਗਦੀ ਹੈ। ਤੇ ਇਸੇ ਪ੍ਰਕਿਰਿਆ ਨਾਲ ਕਮਰੇ ਵਿੱਚ ਠੰਢਕ ਬਣੀ ਰਹਿੰਦੀ ਹੈ ਅਤੇ ਲੰਬੇ ਸਮੇਂ ਤੱਕ ਕਮਰਾ ਠੰਡਾ ਰਹਿੰਦਾ ਹੈ। ਇਹੀ ਕਾਰਣ ਹੈ ਕਿ AC ਚੱਲਦਿਆਂ ਹੀ ਖਿੜਕੀ, ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ। ਤੇ ਜੇਕਰ AC ਹੇਠਾਂ ਲਗਾ ਦਿੱਤਾ ਜਾਵੇ ਤਾਂ ਉੱਪਰੀ ਹਿੱਸੇ ਵਿੱਚ ਗਰਮਾਹਟ ਬਣੀ ਰਹੇਗੀ। ਸੋ ਇਸ ਵਜ੍ਹਾ ਕਰਕੇ AC ਨੂੰ  ਉੱਪਰਲੇ ਹਿੱਸਿਆਂ 'ਚ ਲਗਾਇਆ ਜਾਂਦਾ ਹੈ।

WATCH LIVE TV

Trending news