ਦਿਲ,ਹੱਡੀਆਂ ਅਤੇ ਵਾਲਾਂ ਦੇ ਲਈ ਬੇਹੱਦ ਫ਼ਾਇਦੇਮੰਦ ਹੈ ਦਹੀਂ,ਜਾਣੋ ਇਸ ਦੇ ਗਜਬ ਫ਼ਾਇਦੇ

ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਦਹੀ ਦੇ ਫ਼ਾਇਦੇ। ਰੋਜ਼ਾਨਾ ਦਹੀਂ ਨੂੰ ਖਾਣਾ ਸਰੀਰ ਦੇ ਲਈ ਕਾਫੀ ਫਾਇਦੇਮੰਦ ਹੈ. ਰੋਜ਼ਾਨਾ ਦਹੀਂ ਖਾਣ ਨਾਲ ਸਾਨੂੰ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਅਤੇ ਸਾਡਾ ਪਾਚਨ ਤੰਤਰ ਠੀਕ ਰਹਿੰਦਾ ਹੈ.  ਦਹੀਂ ਸਰੀਰ ਨੂੰ ਤਰੋਤਾਜ਼ਾ ਰੱਖਣ ਵਿੱਚ ਮਦਦ ਕਰਦਾ ਹੈ.

ਦਿਲ,ਹੱਡੀਆਂ ਅਤੇ ਵਾਲਾਂ ਦੇ ਲਈ ਬੇਹੱਦ ਫ਼ਾਇਦੇਮੰਦ ਹੈ ਦਹੀਂ,ਜਾਣੋ ਇਸ ਦੇ ਗਜਬ ਫ਼ਾਇਦੇ

 

ਚੰਡੀਗੜ੍ਹ: ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਦਹੀ ਦੇ ਫ਼ਾਇਦੇ। ਰੋਜ਼ਾਨਾ ਦਹੀਂ ਨੂੰ ਖਾਣਾ ਸਰੀਰ ਦੇ ਲਈ ਕਾਫੀ ਫਾਇਦੇਮੰਦ ਹੈ. ਰੋਜ਼ਾਨਾ ਦਹੀਂ ਖਾਣ ਨਾਲ ਸਾਨੂੰ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਅਤੇ ਸਾਡਾ ਪਾਚਨ ਤੰਤਰ ਠੀਕ ਰਹਿੰਦਾ ਹੈ.  ਦਹੀਂ ਸਰੀਰ ਨੂੰ ਤਰੋਤਾਜ਼ਾ ਰੱਖਣ ਵਿੱਚ ਮਦਦ ਕਰਦਾ ਹੈ. ਖ਼ਾਸਕਰ ਜਿਨ੍ਹਾਂ ਲੋਕਾਂ ਨੂੰ ਦਿਲ ਨਾਲ ਜੁੜੀਆਂ ਹੋਈਆਂ ਬੀਮਾਰੀਆਂ ਹੁੰਦੀਆਂ ਹਨ ਉਨ੍ਹਾਂ ਨੂੰ ਡਾਕਟਰ ਦਹੀਂ ਖਾਣ ਦੀ ਸਲਾਹ ਦਿੰਦੇ ਹਨ. ਕਿਉਂਕਿ ਦਹੀਂ ਦਾ ਸੇਵਨ ਅਜਿਹੇ ਲੋਕਾਂ ਦੇ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ. ਦਹੀਂ ਵਿੱਚ ਕੈਲਸ਼ੀਅਮ ਪ੍ਰੋਟੀਨ, ਵਿਟਾਮਿਨ 6 ਅਤੇ ਵਿਟਾਮਿਨ ਬੀ 12 ਤੇ ਰਾਈਬੋਫਲੇਵਿਨ ਸਣੇ ਕਈ ਪੋਸ਼ਕ ਤੱਤ ਹੁੰਦੇ ਹਨ. ਇਹੀ ਨਹੀਂ ਦਹੀਂ ਵਾਲਾਂ ਬਲੱਡ ਪਰੈਸ਼ਰ ਓਸਟੀਓਪੋਰੋਸਿਸ ਅਤੇ ਹੱਡੀਆਂ ਨੂੰ ਵੀ ਕਾਫ਼ੀ ਫ਼ਾਇਦਾ ਪਹੁੰਚਾਉਂਦਾ ਹੈ. ਦਹੀਂ ਸਾਡੇ ਸਰੀਰ ਵਿੱਚ ਕੋਲੈਸਟਰੋਲ ਦੀ ਮਾਤਰਾ ਨੂੰ ਘੱਟ ਕਰਦਾ ਹੈ ਅਤੇ ਵਜ਼ਨ ਨੂੰ ਘੱਟ ਕਰਨ ਵਿਚ ਵੀ ਲਾਭਕਾਰੀ ਹੈ. ਇੱਥੋਂ ਤੱਕ ਕਿ ਦਹੀਂ ਪਸ਼ੂਆਂ ਦੀ ਬਿਮਾਰੀਆਂ ਨੂੰ ਠੀਕ ਕਰਨ ਦੇ ਲਈ ਵੀ ਉਪਯੋਗੀ ਮੰਨਿਆ ਜਾਂਦਾ ਹੈ. ਜਾਣੋ ਦਹੀਂ ਦੇ ਫ਼ਾਇਦੇ  

ਪਾਚਨ ਸ਼ਕਤੀ ਵਧਾਏ
 ਦਹੀਂ ਨੂੰ ਰੋਜ਼ਾਨਾ ਖਾਣ ਦੇ ਨਾਲ ਇਹ ਪਾਚਨ  ਤੰਤਰ ਨੂੰ ਮਜ਼ਬੂਤ ਕਰਦਾ ਹੈ. ਦਹੀਂ ਨੂੰ ਸਰੀਰ ਦੇ ਲਈ ਅੰਮ੍ਰਿਤ ਸਮਾਨ ਮੰਨਿਆ ਗਿਆ ਹੈ. ਪਾਚਨ ਕ੍ਰਿਆ ਸਹੀ ਨਾ ਹੋਵੇ ਤਾਂ ਤੁਸੀਂ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ. ਇਸ ਲਈ ਇਹ ਖੂਨ ਦੀ ਕਮੀ ਤੇ ਕਮਜ਼ੋਰੀ ਦੂਰ ਕਰਦਾ ਹੈ.  ਨਾਲ ਹੀ ਢਿੱਡ ਦੇ ਵਿਚ  ਹੋਣ ਵਾਲੀ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ. 

ਇਮਿਊਨਿਟੀ ਵਧਾਉਂਦਾ ਹੈ ਦਹੀਂ
 ਦਹੀਂ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ ਇਸ ਦੇ ਵਿੱਚ ਮੌਜੂਦ ਗੁਡ ਬੈਕਟੀਰੀਆ ਇਮਿਊਨ ਸਿਸਟਮ ਨੂੰ ਬਿਹਤਰ ਬਣਾ ਸਕਦਾ ਹੈ. 

ਮੂੰਹ ਦੇ ਛਾਲਿਆਂ ਵਿੱਚ ਰਾਹਤ
 ਦਹੀਂ ਦੀ ਮਲਾਈ ਨੂੰ ਮੂੰਹ ਦੇ ਛਾਲਿਆਂ ਤੇ ਲਗਾਉਣ ਨਾਲ  ਇਸ ਤੋਂ ਰਾਹਤ ਮਿਲਦੀ ਹੈ. ਦਹੀਂ ਅਤੇ ਸ਼ਹਿਰ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਸਵੇਰੇ ਸ਼ਾਮ ਖਾਣ ਦੇ ਨਾਲ ਵੀ ਮੂੰਹ ਦੇ ਛਾਲੇ ਦੂਰ ਹੋ ਜਾਂਦੇ ਹਨ। ਅਗਰ ਸ਼ਹਿਦ ਨਹੀਂ ਵੀ ਖਾਂਦੇ ਤਾਂ ਖਾਲੀ ਦਹੀਂ ਵੀ ਖਾ ਸਕਦੇ ਹੋ.  

ਹੱਡੀਆਂ ਨੂੰ ਬਣਾਉਂਦਾ ਹੈ ਮਜ਼ਬੂਤ
 ਦਹੀਂ ਨੂੰ ਕੈਲਸ਼ੀਅਮ ਦਾ ਅੱਛਾ ਸੋਰਸ ਮੰਨਿਆ ਜਾਂਦਾ ਹੈ. ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ. ਦਹੀਂ ਦਾ ਰੋਜ਼ਾਨਾ ਸੇਵਨ ਹੱਡੀਆਂ ਨੂੰ ਮਜ਼ਬੂਤ ਅਤੇ ਓਸਟੀਓਪੋਰੋਸਿਸ ਗਠੀਏ ਦੀ ਸਮੱਸਿਆ ਤੋਂ ਰਾਹਤ  ਦਿਵਾਉਂਦਾ ਹੈ. 

ਤਵਚਾ ਦੇ ਲਈ ਵੀ ਲਾਭਕਾਰੀ
ਤਵਚਾ ਦੇ ਲਈ ਦਹੀਂ ਦਾ ਇਸਤੇਮਾਲ ਕਰਨਾ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ. ਦਹੀਂ ਸ੍ਕਿਨ ਦੀ ਨਮੀ ਬਰਕਰਾਰ ਰੱਖਦਾ ਹੈ. ਰੁੱਖੀ ਤਵਚਾ ਨੂੰ ਕੁਦਰਤੀ ਰੂਪ ਦੇ ਨਾਲ ਸੁਧਾਰਨ ਵਿੱਚ ਮਦਦ ਕਰਦਾ ਹੈ. ਮੁਹਾਸਿਆਂ ਦੀ ਸਮੱਸਿਆ ਦੇ ਲਈ ਰਾਮਬਾਣ ਇਲਾਜ ਹੈ. ਦਹੀਂ ਇਸ ਨੂੰ ਤੁਸੀਂ ਸ਼ਹਿਦ ਦੇ ਨਾਲ ਫੇਸਪੈਕ ਬਣਾ ਕੇ ਲਗਾ ਸਕਦੇ ਹੋ.  

ਤਣਾਅ ਘੱਟ ਕਰਦਾ ਹੈ,ਐਨਰਜੀ ਵਧਾਉਂਦਾ ਹੈ
 ਹੈਲਥ ਐਕਸਪਰਟਸ ਦਾ ਕਹਿਣਾ ਹੈ ਕਿ ਦਹੀਂ ਖਾਨ ਨਾਲ ਤਣਾਅ ਦੀ ਸਮੱਸਿਆ ਦੂਰ ਹੁੰਦੀ ਹੈ. ਦਹੀਂ ਦਾ ਸਿੱਧਾ ਅਸਰ ਦਿਮਾਗ 'ਤੇ ਪੈਂਦਾ ਹੈ. ਦਹੀਂ ਨੂੰ ਐਨਰਜੀ ਦਾ ਬਹੁਤ ਵਧੀਆ ਸੋਰਸ ਮੰਨਿਆ ਜਾਂਦਾ ਹੈ. ਅਗਰ ਤੁਸੀਂ ਥਕਾਨ ਕਮਜ਼ੋਰੀ ਅਤੇ ਐਨਰਜੀ ਦੀ ਕਮੀ ਮਹਿਸੂਸ ਕਰਦੇ ਹੋ ਤਾਂ ਦਹੀਂ ਦਾ ਸੇਵਨ ਕਰੋ. ਤੇ ਸਰੀਰ ਨੂੰ ਹਾਈਡ੍ਰੇਟ ਕਰਕੇ ਐਨਰਜੀ ਦੇਣ ਵਿਚ ਮਦਦ ਕਰਦਾ ਹੈ. 

ਵਾਲਾਂ ਦੇ ਲਈ ਫਾਇਦੇਮੰਦ 
ਦਹੀਂ ਦਾ ਸੇਵਨ ਵਾਲਾਂ ਦੇ ਲਈ ਵੀ ਚੰਗਾ ਮੰਨਿਆ ਜਾਂਦਾ ਹੈ. ਦਹੀਂ ਦੇ ਵਿੱਚ ਮੌਜੂਦ ਪੋਸ਼ਕ ਤੱਤ ਤੋਂ ਵਾਲਾਂ ਦੇ ਲਈ ਫ਼ਾਇਦੇਮੰਦ ਹਨ. ਅਗਰ ਰੁੱਖੇ ਬੇਜਾਨ ਵਾਲਾਂ ਨੂੰ ਘਣਾ ਅਤੇ ਚਮਕਦਾਰ ਬਣਾਉਂਦੇ ਹਨ. ਤਾਂ ਤੁਹਾਨੂੰ ਦਹੀਂ ਖਾਣਾ ਚਾਹੀਦਾ ਹੈ. ਦਹੀਂ ਵਿੱਚ ਮੌਜੂਦ ਲੈਕਟਿਕ ਐਸਿਡ ਸਕੈਲਪ ਨੂੰ ਭਰਪੂਰ ਮਾਤਰਾ ਚ ਪੋਸ਼ਕ ਤੱਤ ਅਤੇ ਮਿਨਰਲਸ ਦਾ ਕੰਮ ਕਰਦੇ ਹਨ. 

ਮੋਟਾਪਾ ਕਰਦਾ ਹੈ ਘੱਟ
 ਦਹੀਂ ਨੂੰ ਖਾਣ ਨਾਲ ਸਰੀਰ ਚ ਫਾਲਤੂ ਚਰਬੀ ਨੂੰ ਹਟਾਇਆ ਜਾ ਸਕਦਾ ਹੈ. ਦਹੀਂ  ਵਿੱਚ ਪਾਏ ਜਾਣ ਵਾਲਾ ਕੈਲਸ਼ੀਅਮ ਸਰੀਰ ਨੂੰ ਫੁੱਲਣ ਤੋਂ ਰੋਕਦਾ ਹੈ. ਇਸ ਵਾਸਤੇ ਡਾਕਟਰ ਵੀ ਮੋਟਾਪੇ ਨਾਲ ਪੀੜਤ ਲੋਕਾਂ ਨੂੰ ਦਹੀਂ ਖਾਣ ਦੀ ਸਲਾਹ ਦਿੰਦੇ ਹਨ. 

ਦਿਲ ਨੂੰ ਰੱਖਦਾ ਹੈ ਸਿਹਤਮੰਦ
 ਹਰ ਰੋਜ਼ ਦਹੀਂ ਖਾਣ ਵਾਲੇ ਵਿਅਕਤੀ ਦਾ ਦਿਲ ਮਜ਼ਬੂਤ ਰਹਿੰਦਾ ਹੈ ਅਤੇ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ. ਕਿਉਂਕਿ ਕੋਲੈਸਟ੍ਰੋਲ ਦੀ ਜ਼ਿਆਦਾ ਮਾਤਰਾ ਖੂਨ ਪ੍ਰਵਾਹ ਨੂੰ ਪ੍ਰਭਾਵਿਤ ਕਰਦੀ ਹੈ  ਅਤੇ ਵਿਅਕਤੀ ਨੂੰ ਹਾਰਟ ਅਟੈਕ ਜਾਂ ਸਟ੍ਰੋਕ ਦਾ ਖਤਰਾ ਹੋ ਜਾਂਦਾ ਹੈ. ਅਜਿਹੇ ਵਿੱਚ ਫੈਟ ਮੁਕਤ ਦਹੀਂ ਨਾਲ ਢਿਡ੍ਹ ਵਿੱਚ ਬਣਨ ਵਾਲੀ ਕੋਲੈਸਟ੍ਰੋਲ ਦੀ ਮਾਤਰਾ ਨੂੰ ਘੱਟ ਕਰਦਾ ਹੈ  ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਦੂਰ ਰੱਖਦਾ ਹੈ. ਦਹੀ ਖਾਣ ਦੇ ਨਾਲ  ਦਿਲ ਦੇ ਰੋਗ ਹਾਈ ਬਲੱਡ ਪ੍ਰੈਸ਼ਰ ਅਤੇ ਗੁਰਦੇ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ।  

ਨੋਟ: ਇਹ ਸਲਾਹ ਕੇਵਲ ਤੁਹਾਨੂੰ ਆਮ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਦਿੱਤੀ ਗਈ ਹੈ. ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਬੀਮਾਰੀ ਹੈ ਤਾਂ ਅਜਿਹੀ ਕਿਸੇ ਵੀ ਚੀਜ਼ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ  ਜਾਂ ਮਾਹਿਰਾਂ ਦੀ ਸਲਾਹ ਲੈ ਲਵੋ.
WATCH LIVE TV