153 ਰੁਪਏ ਵਿਚ BSNL ਦਾ ਧਮਾਕੇਦਾਰ ਪਲਾਨ, ਜਾਣ ਕੇ ਤੁਸੀਂ ਹੋ ਜਾਵੋਗੇ ਹੈਰਾਨ

ਸ਼ਹਿਰੀ ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਇਨ੍ਹੀ ਦਿਨੀਂ ਖਪਤਕਾਰਾਂ ਨੂੰ ਲੁਭਾਉਣ ਲਈ ਹਰ ਹੀਲਾ ਵਰਤ ਰਹੀ ਹੈ... ਹਾਲ ਹੀ ਵਿੱਚ BSNL ਨੇ ਇਕ ਸ਼ਾਨਦਾਰ ਰੀਚਾਰਜ ਪਲਾਨ  ਲਾਂਚ ਕੀਤਾ ਹੈ ਜੋ ਕੀ ਦਾਅਵਾ ਕੀਤਾ ਜਾ ਰਿਹਾ ਹੈ ਕੀ ਦੂਜੀਆਂ ਕੰਪਨੀਆਂ ਤੋਂ ਵਧੀਆ ਹੈ.

153 ਰੁਪਏ ਵਿਚ BSNL ਦਾ ਧਮਾਕੇਦਾਰ ਪਲਾਨ, ਜਾਣ ਕੇ ਤੁਸੀਂ ਹੋ ਜਾਵੋਗੇ ਹੈਰਾਨ
BSNL ਦਾ 153 ਵਾਲਾ ਮਾਈਗ੍ਰੇਸ਼ਨ ਪੈਕ ਇਨ੍ਹੀ ਦਿਨੀਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ
ਦਿੱਲੀ: ਸ਼ਹਿਰੀ ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਇਨ੍ਹੀ ਦਿਨੀਂ ਖਪਤਕਾਰਾਂ ਨੂੰ ਲੁਭਾਉਣ ਲਈ ਹਰ ਹੀਲਾ ਵਰਤ ਰਹੀ ਹੈ... ਹਾਲ ਹੀ ਵਿੱਚ BSNL ਨੇ ਇਕ ਸ਼ਾਨਦਾਰ ਰੀਚਾਰਜ ਪਲਾਨ  ਲਾਂਚ ਕੀਤਾ ਹੈ ਜੋ ਕੀ ਦਾਅਵਾ ਕੀਤਾ ਜਾ ਰਿਹਾ ਹੈ ਕੀ ਦੂਜੀਆਂ ਕੰਪਨੀਆਂ ਤੋਂ ਵਧੀਆ ਹੈ... ਇਸ ਰੀਚਾਰਜ ਪਲਾਨ 'ਚ ਤੁਹਾਨੂੰ ਤਿੰਨ ਮਹੀਨੇ ਦੀ ਵੈਲੀਡਿਟੀ ਮਿਲੇਗੀ...ਜਦ ਕਿ Jio,Airtel ਅਤੇ  VI ਵਰਗੀਆਂ ਕੰਪਨੀਆਂ ਸਿਰਫ਼ 1 ਮਹੀਨੇ ਦੀ ਵੈਲੀਡਿਟੀ ਦੇ ਰਹੀਆਂ ਹਨ...
 
ਕੀ ਕੁੱਝ ਖਾਸ ਹੈ ਇਸ ਪਲਾਨ 'ਚ ?  
 
Gadget 360 ਦੇ ਮੁਤਾਬਕ BSNL ਦਾ 153 ਵਾਲਾ ਮਾਈਗ੍ਰੇਸ਼ਨ ਪੈਕ ਇਨ੍ਹੀ ਦਿਨੀਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ...ਇਸ ਰੀਚਾਰਜ ਪਲਾਨ 'ਚ ਯੂਜ਼ਰਸ ਨੂੰ 3 ਮਹੀਨੇ ਯਾਨੀ 90 ਦਿਨਾਂ ਦੀ ਵੈਲੀਡਿਟੀ ਮਿਲ ਰਹੀ ਹੈ...ਪਲਾਨ 'ਚ ਗਾਹਕਾਂ ਨੂੰ ਅਜਿਹੇ ਫਾਇਦੇ ਮਿਲ ਰਹੇ ਜੋ ਨਿਜੀ ਕੰਪਨੀਆਂ ਵੀ ਨਹੀਂ ਦੇ ਪਾਉਂਦੀਆਂ...
 
ਇਹ ਹਨ BSNL ਦੇ ਨਵੇਂ ਪਲਾਨ ਦੇ ਫਾਇਦੇ
 
ਜਾਣਕਾਰੀ ਦੇ ਮੁਤਾਬਕ ਇਸ ਪਲਾਨ 'ਚ ਤੁਹਾਨੂੰ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲ ਰਹੀ ਹੈ... ਯੂਜ਼ਰਸ ਕਿਸੇ ਵੀ ਨੈੱਟਵਰਕ 'ਤੇ ਵਿੱਚ ਬਿਨਾਂ ਰੋਕ ਟੋਕ ਅਨਲਿਮਟਿਡ ਕਾਲਿੰਗ ਕਰ ਸਕਦੇ ਹਨ... ਦੱਸ ਦਇਏ ਕਿ ਪਹਿਲਾਂ ਕਿਸੇ ਵੀ ਰੀਚਾਰਜ ਪਲਾਨ ਚ ਸਿਰਫ 250 ਮਿਨਟ ਹੀ ਕਾਲਿੰਗ ਦੀ ਸੁਵਿਧਾ ਮਿਲਦੀ ਸੀ...ਹਾਲ ਹੀ 'ਚ ਕੰਪਨੀ ਨੇ ਯੂਜ਼ਰਸ ਦੇ ਲਈ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਸ਼ੁਰੂ ਕੀਤੀ ਹੈ...
 
ਰੋਜ਼ਾਨਾ ਮਿਲੇਗਾ 1GB ਡਾਟਾ
 
BSNL ਦੇ 153 ਵਾਲੇ ਰੀਚਾਰਜ ਪਲਾਨ 'ਚ ਯੂਜ਼ਰਸ ਨੂੰ ਸ਼ਾਨਦਾਰ ਇੰਟਰਨੈੱਟ  ਸੇਵਾ ਵੀ ਮਿਲੇਗੀ...ਇਸ ਪਲਾਨ 'ਚ ਰੋਜ਼ ਯੂਜ਼ਰਸ ਨੂੰ 1GB ਡਾਟਾ ਦਿੱਤਾ ਜਾ ਰਿਹਾ ਹੈ... ਇੱਕ ਵਾਰ ਡਾਟਾ ਪੈਕ ਖਤਮ ਹੁਣ 'ਤੇ ਯੂਜ਼ਰਸ ਨੂੰ 40KBPS ਦੀ ਸਪੀਡ ਮਿਲਦੀ ਰਹੇਗੀ.... ਯਾਨੀ ਕਿਸੇ ਵੀ ਹਾਲਤ ਵਿੱਚ ਤੁਹਾਡਾ ਇੰਟਰਨੈੱਟ 3 ਮਹੀਨੇ ਤੱਕ ਬੰਦ ਨਹੀਂ ਹੋਵੇਗਾ....
 
ਰੋਜ਼ਾਨਾ ਮਿਲਣਗੇ 100 SMS
 
ਜਾਣਕਾਰੀ ਮੁਤਾਬਕ ਇਸ ਪਲਾਨ ਵਿੱਚ ਗਾਹਕਾਂ ਨੂੰ 100 SMS ਮੁਫਤ ਮਿਲ ਰਹੇ ਹਨ... ਯਾਨੀ ਹਰ ਮਹੀਨੇ ਤੁਸੀਂ ਦਿਲ ਖੋਲ੍ਹ ਕੇ SMS ਵੀ ਕਰ ਸਕਦੇ ਹੋ...
 
ਮਰਜ਼ੀ ਦਾ ਰਿੰਗਟੋਨ ਚੁਣੋ
 
BSNL ਇਸ ਪਲਾਨ 'ਚ ਅਜਿਹੀ ਸੁਵਿਧਾ ਦੇ ਰਹੀ ਹੈ ਜੋ ਹੋਰ ਕੋਈ ਟੈਲੀਕਾਮ ਕੰਪਨੀ ਨਹੀਂ ਦਿੰਦੀ...ਪਰਸਨਲਾਈਜ਼ਡ  ਰਿੰਗ ਬੈਕ ਟੋਨ ਦੀ ਸੁਵਿਧਾ ਵੀ ਇਸ ਪਲਾਨ ਚ ਦਿੱਤੀ ਜਾ ਰਹੀ ਹੈ ਹਾਲਾਂਕਿ ਇਹ ਸੁਵਿਧਾ ਤੁਹਾਨੂੰ ਸਿਰਫ਼ 28 ਦਿਨਾਂ ਲਈ ਹੀ ਮਿਲੇਗੀ...