LPG ਸਲੰਡਰ 'ਤੇ ਮਿਲੇਗੀ 300 ਰੁਪਏ ਦੀ ਸਬਸਿਡੀ, ਕਰਨਾ ਹੋਵੇਗਾ ਇਹ ਕੰਮ
Advertisement

LPG ਸਲੰਡਰ 'ਤੇ ਮਿਲੇਗੀ 300 ਰੁਪਏ ਦੀ ਸਬਸਿਡੀ, ਕਰਨਾ ਹੋਵੇਗਾ ਇਹ ਕੰਮ

ਮਹਿੰਗਾਈ ਦੇ ਦੌਰ ਵਿੱਚ ਬੱਚਤ ਤਾਂ ਖ਼ਤਮ ਹੋ ਗਈਆਂ ਘਰੇਲੂ ਸਲੰਡਰ ਦੇ ਰੇਟ ਵੀ ਅਸਮਾਨ ਤੱਕ ਪਹੁੰਚ ਗਏ ਨੇ  ਪਰ ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ 300 ਰੁਪਏ ਤੱਕ ਸਬਸਿਡੀ ਪਾ ਸਕਦੇ ਹੋ  
  

LPG ਸਲੰਡਰ 'ਤੇ ਮਿਲੇਗੀ  300 ਰੁਪਏ ਦੀ ਸਬਸਿਡੀ, ਕਰਨਾ ਹੋਵੇਗਾ ਇਹ ਕੰਮ

ਮਹਿੰਗਾਈ ਦੇ ਦੌਰ ਵਿੱਚ ਬੱਚਤ ਤਾਂ ਖ਼ਤਮ ਹੋ ਗਈਆਂ ਘਰੇਲੂ ਸਲੰਡਰ ਦੇ ਰੇਟ ਵੀ ਅਸਮਾਨ ਤੱਕ ਪਹੁੰਚ ਗਏ ਨੇ  ਪਰ ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ 300 ਰੁਪਏ ਤੱਕ ਸਬਸਿਡੀ ਪਾ ਸਕਦੇ ਹੋ  
  
 ਵਧ ਗਈ ਹੈ ਸਬਸਿਡੀ ਦੀ ਰਾਸ਼ੀ 

fallback

 ਹਾਲ ਫ਼ਿਲਹਾਲ ਵੇਖਣ ਨੂੰ ਮਿਲਿਆ ਹੈ ਕਿ ਸਲੰਡਰ ਦੀ ਸਬਸਿਡੀ ਸਿਰਫ਼ 10-20 ਰੁਪਏ ਹੀ ਰਹਿ ਗਈ ਹੈ ਪਰ ਹੁਣ ਸਰਕਾਰ ਨੇ ਸਬਸਿਡੀ ਦੀ ਰਕਮ  ਵਿੱਚ ਇਜ਼ਾਫ਼ਾ ਕਰ ਦਿੱਤਾ ਹੈ, ਘਰੇਲੂ ਗੈਸ ਸਲੰਡਰ  ਉੱਤੇ ਸਬਸਿਡੀ   153.86 ਰੁਪਏ ਤੋਂ ਵਧ ਕੇ 291.48 ਰੁਪਏ ਹੋ ਗਈ ਹੈ ਜੇਕਰ ਤੁਹਾਨੂੰ ਉੱਜਵਲਾ ਯੋਜਨਾ ਦੇ ਤਹਿਤ ਕੁਨੈਕਸ਼ਨ ਮਿਲਿਆ ਹੈ ਤਾਂ ਤੁਹਾਨੂੰ  312.48 ਰੁਪਏ ਤੱਕ ਸਬਸਿਡੀ ਮਿਲ ਸਕਦੀ ਹੈ ਜੋ ਕਿ ਪਹਿਲਾਂ 174.86 ਰੁਪਏ ਹੁੰਦੀ ਸੀ  
   
 ਇਸ​ ਤਰ੍ਹਾਂ ਬਚਾ ਸਕਦੇ ਹੋ 300 ਰੁਪਏ 

fallback

  ਅਗਰ ਤੁਸੀਂ ਗੈਸ ਸਲੰਡਰ ਉੱਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਸਬਸਿਡੀ ਵਾਲੇ ਖਾਤੇ ਨੂੰ ਆਧਾਰ ਕਾਰਡ ਲਿੰਕ ਕਰਾ ਲਓ ਅਜਿਹਾ ਕਰਨ ਵਿੱਚ ਤੁਹਾਡੇ ਖਾਤੇ ਵਿਚ ਤਕਰੀਬਨ 300 ਰੁਪਏ ਦੀ ਸਬਸਿਡੀ ਆ ਜਾਏਗੀ  

 ਘਰ ਬੈਠ ਕੇ ਲਿੰਕ ਕਰਵਾਓ ਆਧਾਰ ਕਾਰਡ

fallback

  ਤੁਸੀਂ ਆਪਣਾ ਐਲਪੀਜੀ ਕੁਨੈਕਸ਼ਨ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਵਾ ਰੱਖਿਆ ਤੇ ਉਸ ਨੂੰ ਘਰ ਬੈਠੇ ਹੀ ਕਰ ਸਕਦੇ ਹੋ ਇੰਡੇਨ ਦੇ ਲਈ ਗਾਹਕ https://cx.indianoil.in ਇਸ ਉੱਤੇ ਪੂਰੀ ਜਾਣਕਾਰੀ ਲੈ ਸਕਦੇ ਹੋ ਭਾਰਤ ਗੈਸ ਦੇ ਗਾਹਕ   https://ebharatgas.com ਉੱਤੇ ਵਿਜ਼ਿਟ ਕਰ ਕੇ ਆਪਣੀ LPG ਕੁਨੈਕਸ਼ਨ ਨੂੰ ਆਧਾਰ ਨਾਲ ਲਿੰਕ ਕਰ ਸਕਦੇ  

 ਬਹੁਤ ਮਹਿੰਗਾ ਹੋ ਗਿਆ ਸਲੰਡਰ 

fallback

ਲਗਾਤਾਰ ਵਧ ਦੀ ਤੇਲ ਦੀ ਕੀਮਤਾਂ ਦਾ ਅਸਰ ਘਰੇਲੂ ਗੈਸ ਉੱਤੇ ਪੈ ਰਿਹਾ ਹੈ 4  ਮਹੀਨੇ ਪਹਿਲਾਂ ਤੱਕ ਜੋ ਘਰੇਲੂ ਸਿਲੰਡਰ 594 ਰੁਪਏ ਵਿੱਚ ਮਿਲਦਾ ਸੀ ਹੁਣ ਉਹ ਦਿੱਲੀ ਵਿੱਚ 819 ਰੁਪਏ 'ਚ ਮਿਲ ਰਿਹਾ ਹੈ ਨਵੰਬਰ ਤੋਂ ਮਾਰਚ ਦੇ ਵਿਚਕਾਰ ਸਿਲੰਡਰ ਦੀ ਕੀਮਤ 225 ਰੁਪਏ ਵਧਿਆ ਹੈ ਜੋ ਕਿ ਕਰੀਬ 25 ਫ਼ੀਸਦ ਹੈ  

 Paytm ਦਾ ਸਪੈਸ਼ਲ ਆਫਰ

fallback

 ਜੇਕਰ ਤੁਸੀਂ ਗੈਸ ਬੁਕਿੰਗ ਮੋਬਾਇਲ ਐਪ Paytm ਦੇ ਜ਼ਰੀਏ ਕਰਦੇ ਹੋ ਤਾਂ ਪਹਿਲੀ ਵਾਰ ਬੁਕਿੰਗ ਕਰਨ ਤੋਂ 100 ਰੁਪਏ ਦੀ ਛੂਟ Paytm ਵੱਲੋਂ ਮਿਲ ਰਹੀ ਹੈ ਅਗਰ ਤੁਸੀਂ ਅੱਜ ਤੋਂ ਪਹਿਲਾਂ ਕਦੀ ਪੇਟੀਐਮ ਤੋਂ ਗੈਸ ਬੁੱਕ ਨਹੀਂ ਕਰਾਇਆ ਇਸ ਆਫਰ ਦਾ ਫਾਇਦਾ ਚੁੱਕ ਸਕਦੇ ਹੋ

Trending news