New Wage Code ਲਾਗੂ ਹੋਣ ਤੋਂ ਬਾਅਦ ਬਦਲ ਜਾਏਗਾ ਤੁਹਾਡੀ ਸੈਲਰੀ, ਜਾਣੋ ਇਸ ਦੇ ਫ਼ਾਇਦੇ ਅਤੇ ਨੁਕਸਾਨ

ਮੁਲਾਜ਼ਮਾਂ ਦੇ ਲਈ ਨਵਾਂ ਵੇਜ਼ ਕੋਡ ਜਲਦ ਲਾਗੂ ਕੀਤਾ ਜਾ ਸਕਦਾ ਹੈ ਇਸ ਦੇ ਲਾਗੂ ਹੋਣ ਦੇ ਬਾਅਦ ਕਰਮਚਾਰੀਆਂ ਦੀ ਸੈਲਰੀ ਤੋਂ ਲੈ ਕੇ ਪੈਨਸ਼ਨ ਤੱਕ ਸਭ ਉੱਤੇ ਅਸਰ ਪਵੇਗਾ

New Wage Code  ਲਾਗੂ ਹੋਣ ਤੋਂ ਬਾਅਦ ਬਦਲ ਜਾਏਗਾ ਤੁਹਾਡੀ ਸੈਲਰੀ, ਜਾਣੋ ਇਸ ਦੇ ਫ਼ਾਇਦੇ ਅਤੇ ਨੁਕਸਾਨ

ਦਿੱਲੀ: ਮੁਲਾਜ਼ਮਾਂ ਦੇ ਲਈ ਨਵਾਂ ਵੇਜ਼ ਕੋਡ ਜਲਦ ਲਾਗੂ ਕੀਤਾ ਜਾ ਸਕਦਾ ਹੈ ਇਸ ਦੇ ਲਾਗੂ ਹੋਣ ਦੇ ਬਾਅਦ ਕਰਮਚਾਰੀਆਂ ਦੀ ਸੈਲਰੀ ਤੋਂ ਲੈ ਕੇ ਪੈਨਸ਼ਨ ਤੱਕ ਸਭ ਉੱਤੇ ਅਸਰ ਪਵੇਗਾ ਇਸ ਵਿੱਚ ਕਈ ਅਜਿਹੇ ਤਜਵੀਜ਼ ਦਿੱਤੇ ਗਏ ਹਨ ਜਿਨ੍ਹਾਂ ਨੂੰ ਜਾਣਨਾ ਤੁਹਾਡੇ ਲਈ ਜ਼ਰੂਰੀ ਹੈ ਕਈ ਮੀਡੀਆ ਰਿਪੋਰਟਸ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਨਵਾਂ ਵੇਜ਼ ਕੋਡ ਇੱਕ ਅਪ੍ਰੈਲ ਤੋਂ ਲਾਗੂ ਹੋਵੇਗਾ ਪਰ ਹਾਲੇ ਤੱਕ ਅਧਿਕਾਰਿਕ ਤੌਰ 'ਤੇ ਸਰਕਾਰ ਵੱਲੋਂ ਕੁੱਝ ਵੀ ਨਹੀਂ ਕਿਹਾ ਗਿਆ ਹੈ  

ਕੀ ਹੈ ਨਵੇਂ ਵੇਜ਼ ਕੋਡ ਵਿਚ 

ਵੇਜ਼ ਕੋਡ ਐਕਟ ਦੇ ਮੁਤਾਬਿਕ ਕਿਸੇ ਮੁਲਾਜ਼ਮ ਦਾ ਬੇਸਿਕ ਤਨਖ਼ਾਹ ਕੰਪਨੀ ਦੀ ਲਾਗਤ ਦਾ 50 ਫ਼ੀਸਦ ਤੋਂ ਘੱਟ ਨਹੀਂ ਹੋ ਸਕਦਾ ਹਾਲੇ ਵੀ ਕਈ ਕੰਪਨੀਆਂ ਬੇਸਿਕ ਸੈਲਰੀ ਨੂੰ ਕਾਫੀ ਘੱਟ ਕਰ ਕੇ ਉੱਪਰ ਤੋਂ ਜ਼ਿਆਦਾ ਭੱਤੇ ਦੇ ਦਿੰਦੀਆਂ ਹਨ ਤਾਂ ਕਿ ਕੰਪਨੀ ਉੱਤੇ ਬੋਝ ਘੱਟ ਪਵੇ  

ਸੈਲਰੀ ਸਟਰੈਚਰ ਬਦਲ ਜਾਏਗਾ  

ਵੇਜ਼ ਕੋਡ ਐਕਟ ਦੇ ਲਾਗੂ ਹੁੰਦਿਆਂ ਹੀ ਕਰਮਚਾਰੀਆਂ ਦਾ ਸੈਲਰੀ ਸਟਰੈਕਚਰ ਪੂਰੀ ਤਰ੍ਹਾਂ ਨਾਲ ਬਦਲ ਜਾਵੇਗਾ ਕਰਮਚਾਰੀਆਂ ਦੀ ਟੇਕ ਹੋਮ ਸੈਲਰੀ ਘੱਟ ਜਾਏਗੀ ਕਿਉਂਕਿ ਬੇਸਿਕ ਪੇ ਵਧਣ ਦੇ ਨਾਲ ਕਰਮਚਾਰੀ PF ਜ਼ਿਆਦਾ ਕਢਵਾ ਸਕਣਗੇ ਯਾਨੀ ਉਨ੍ਹਾਂ ਦਾ ਭਵਿੱਖ ਜ਼ਿਆਦਾ ਸੁਰੱਖਿਅਤ ਹੋਵੇਗਾ PF ਦੇ ਨਾਲ ਨਾਲ  ਗਰੈਚੁਟੀ ਦੇ ਵਿੱਚ ਵੀ ਯੋਗਦਾਨ ਵਧ ਜਾਏਗਾ ਯਾਨੀ ਟੇਕ ਹੋਮ ਸੈਲਰੀ ਜ਼ਰੂਰ ਘਟੇਗੀ ਪਰ ਕਰਮਚਾਰੀਆਂ ਨੂੰ ਰਿਟਾਇਰਮੈਂਟ 'ਤੇ ਜ਼ਿਆਦਾ ਰਕਮ ਮਿਲੇਗੀ  

ਟੇਕ ਹੋਮ ਸੈਲਰੀ ਘਟੇਗੀ

ਰਿਟਾਇਰਮੈਂਟ ਸੁਧਰੇਗਾ ਬੇਸਿਕ ਪੇ ਵਧਣ ਦੇ ਨਾਲ ਕਰਮਚਾਰੀਆਂ ਦਾ PF ਜ਼ਿਆਦਾ ਕੱਟੇਗਾ ਤੋਂ ਉਨ੍ਹਾਂ ਦੀ ਟੇਕ ਹੋਮ ਸੈਲਰੀ ਘੱਟ ਜਾਵੇਗੀ ਪਰ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋ ਜਾਵੇਗਾ ਇਸ ਦੇ ਨਾਲ ਉਨ੍ਹਾਂ ਨੂੰ ਰਿਟਾਇਰਮੈਂਟ ਉੱਤੇ ਜ਼ਿਆਦਾ ਲਾਹਾ ਮਿਲੇਗਾ ਕਿਉਂਕਿ  PF ਦੇ ਨਾਲ ਨਾਲ ਮਹੀਨੇਵਾਰ ਗਰੈਚੁਟੀ ਵਿੱਚ ਉਨ੍ਹਾਂ ਦਾ ਯੋਗਦਾਨ ਵਧ ਜਾਏਗਾ  

ਕੰਪਨੀਆਂ ਦੀ ਵਧੇਗੀ ਸਿਰਦਰਦੀ 

ਤੁਹਾਨੂੰ ਦੱਸ ਦਈਏ ਕਿ ਕਰਮਚਾਰੀਆਂ ਦਾ CTC ਕਈ ਫੈਕਟਰਜ਼ ਉੱਤੇ ਨਿਰਭਰ ਕਰਦਾ ਹੈ ਜਿਸ ਦੇ ਵਿੱਚ ਬੇਸਿਕ ਸੈਲਰੀ ਮਕਾਨ ਦਾ ਕਿਰਾਇਆ ਗਰੈਚੁਟੀ PF,LTC ਅਤੇ ਮਨੋਰੰਜਨ ਭੱਤਾ ਹੁੰਦਾ ਹੈ ਨਵੇਂ ਵੇਤਨ ਕੋਡ ਨਿਯਮ ਲਾਗੂ ਹੋਣ ਤੋਂ ਬਾਅਦ ਕੰਪਨੀ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਬੇਸਿਕ ਸੈਲਰੀ  ਨੂੰ ਛੱਡ ਕੇ CTC 'ਚ ਸ਼ਾਮਲ ਕੀਤੇ ਜਾਣ ਵਾਲੇ ਦੂਜੇ ਫੈਕਟਰ 50 ਫ਼ੀਸਦ ਤੋਂ ਜ਼ਿਆਦਾ ਨਾ ਹੋ ਸਕਣ ਕਿਉਂਕਿ ਕੰਪਨੀਆਂ ਦਾ ਸਿਰਦਰਦ ਵਧਾ ਸਕਦੇ ਹਨ  

ਜ਼ਿਆਦਾ ਸੈਲਰੀ ਵਾਲਿਆਂ ਲਈ ਵਧ ਸਕਦੀ ਹੈ ਮੁਸ਼ਕਿਲ

ਟੇਕ ਹੋਮ ਸੈਲਰੀ ਵਿੱਚ ਕਟੌਤੀ ਦਾ ਸਿੱਧਾ ਅਸਰ ਛੋਟੀ ਅਤੇ ਘੱਟ ਸੈਲਰੀ ਵਾਲਿਆਂ 'ਤੇ ਬਹੁਤ ਘੱਟ ਹੋਵੇਗਾ ਪਰ ਜ਼ਿਆਦਾ ਇਨਕਮ ਵਾਲਿਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਉੱਚੀ ਕਮਾਈ ਵਾਲਿਆਂ ਦਾ PF ਯੋਗਦਾਨ ਜ਼ਿਆਦਾ ਵਧ ਜਾਏਗਾ ਅਤੇ ਉਨ੍ਹਾਂ ਦੀ ਟੇਕ ਹੋਮ ਸੈਲਰੀ ਵੀ ਕਾਫ਼ੀ ਘੱਟ ਜਾਏਗੀ ਕਿਉਂਕਿ ਜਿਨ੍ਹਾਂ ਕਰਮਚਾਰੀਆਂ ਦੀ ਸੈਲਰੀ ਜ਼ਿਆਦਾ ਹੋਵੇਗੀ ਉਨ੍ਹਾਂ ਦੀ ਬੇਸਿਕ  ਸੈਲਰੀ ਵੀ ਜ਼ਿਆਦਾ ਹੋਵੇਗੀ ਇਸ ਲਈ PF ਯੋਗਦਾਨ ਵੀ ਜ਼ਿਆਦਾ ਹੋਵੇਗਾ ਗਰੈਚੁਟੀ ਵਿੱਚ ਅਜਿਹੇ ਕਰਮਚਾਰੀਆਂ ਨੂੰ ਜ਼ਿਆਦਾ ਘਟਾਉਣਾ ਪਵੇਗਾ ਬੇਸਿਕ ਸੈਲਰੀ ਟੈਕਸ ਸਲੈਬ ਹੁੰਦੀ ਇਸ ਲਈ ਸੈਲਰੀ ਜ਼ਿਆਦਾ ਹੋਣ ਤੇ ਟੈਕਸ ਵੀ ਜ਼ਿਆਦਾ ਘਟੇਗਾ

WATCH LIVE TV