ਜ਼ੀ ਪੰਜਾਬ ਦੀ ਖ਼ਬਰ ਦਾ ਅਸਰ, ਬਜੁਰਗ ਮਾਤਾ ਦੇ ਸਾਰੇ ਪਰਿਵਾਰ ਨੂੰ ਮਹਿਲਾ ਕਮਿਸ਼ਨ ਨੇ ਕੀਤਾ ਤਲਬ

ਸੋਸ਼ਲ ਮੀਡੀਆ ਜਿੱਥੇ ਹਰ ਕਿਸੇ ਦਾ ਗੱਲ ਕਹਿਣ ਦਾ ਇੱਕ ਜ਼ਰੀਆ ਹੈ, ਉੱਥੇ ਹੀ ਕਈ ਲੋਕਾਂ ਲਈ ਸੋਸ਼ਲ ਮੀਡੀਆ ਵੱਡਾ ਸਹਾਰਾ ਵੀ ਬਣ ਜਾਂਦਾ ਹੈ।

ਜ਼ੀ ਪੰਜਾਬ ਦੀ ਖ਼ਬਰ ਦਾ ਅਸਰ, ਬਜੁਰਗ ਮਾਤਾ ਦੇ ਸਾਰੇ ਪਰਿਵਾਰ ਨੂੰ ਮਹਿਲਾ ਕਮਿਸ਼ਨ ਨੇ ਕੀਤਾ ਤਲਬ

ਪਰਵੀਰ ਰਿਸ਼ੀ/ਨੀਤਿਕਾ ਮਹੇਸ਼ਵਰੀ/ਗੁਰਦਾਸਪੁਰ: ਸੋਸ਼ਲ ਮੀਡੀਆ ਜਿੱਥੇ ਹਰ ਕਿਸੇ ਦਾ ਗੱਲ ਕਹਿਣ ਦਾ ਇੱਕ ਜ਼ਰੀਆ ਹੈ, ਉੱਥੇ ਹੀ ਕਈ ਲੋਕਾਂ ਲਈ ਸੋਸ਼ਲ ਮੀਡੀਆ ਵੱਡਾ ਸਹਾਰਾ ਵੀ ਬਣ ਜਾਂਦਾ ਹੈ ਇਨਸਾਫ ਲਈ ਕਈ ਲੋਕ ਸੋਸ਼ਲ ਮੀਡੀਆ ਦਾ ਰਾਹ ਚੁਣਦੇ ਨੇ ਗੁਰਦਾਸਪੁਰ ਦੇ ਕਾਦੀਆਂ ਪਿੰਡ ਨਾਥਪੁਰਾ  ਦੀ ਇਕ ਬਜ਼ੁਰਗ ਮਾਤਾ ਨੇ ਵੀ ਇਨਸਾਫ਼ ਲੈਣ ਲਈ ਸੋਸ਼ਲ ਮੀਡੀਆ ਦੀ ਬਾਂਹ ਫੜੀ ਸੀ।

ਫ਼ੋਟੋ

ਜਿਸ ਨੂੰ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੇ ਖ਼ਬਰ ਨੂੰ ਜਨਤਕ ਕੀਤਾ, ਜਿਸ ਤੇ  ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਐਕਸ਼ਨ ਲੈਣਦਿਆਂ ਬਜੁਰਗ ਮਾਤਾ ਦੇ ਸਾਰੇ ਪਰਿਵਾਰ ਨੂੰ 21 ਜੂਨ ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਣ ਦੇ ਸੰਮਨ ਭੇਜ ਦਿੱਤੇ ਗਏ ਹਨ।  

ਦਰਅਸਲ ਜ਼ਮੀਨ ਤੇ ਜਾਇਦਾਦ ਦੇ ਖ਼ਾਤਰ ਨਾਥਪੁਰਾ ਪਿੰਡ ਦੇ ਪੁੱਤਾਂ ਨੇ ਆਪਣੀ ਮਾਂ ਨੂੰ ਘਰ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਉਸ ਬਜ਼ੁਰਗ ਮਾਂ ਦਾ ਕਸੂਰ ਸਿਰਫ਼ ਇਨ੍ਹਾਂ ਸੀ ਕਿ ਉਨ੍ਹਾਂ ਖਰਚਾ ਮੰਗ ਲਿਆ, ਮਿਲੀ ਜਾਣਕਾਰੀ ਮੁਤਾਬਕ ਬਜ਼ੁਰਗ ਮਾਤਾ ਦੇ ਪਤੀ ਦੀ ਮੌਤ ਇਕ ਸਾਲ ਪਹਿਲਾਂ ਹੋਈ ਜਿਸ ਤੋਂ ਬਾਅਦ ਪੁੱਤਾਂ ਦਾ ਵਿਵਹਾਰ ਬਦਲ ਗਿਆ ਅਤੇ ਨੌਬਤ ਇੱਥੋਂ ਤਕ ਆ ਗਈ ਕਿ ਖਰਚਾ ਮੰਗਣ ਦੇ ਘਰ ਤੋਂ ਕੁੱਟਮਾਰ ਕਰ ਕੁੱਟਮਾਰ ਕਰ ਘਰ ਤੋਂ ਕੱਢਣ ਦੀ ਕੋਸ਼ਿਸ਼ ਤੱਕ ਕੀਤੀ ,ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਜ਼ੁਰਗ ਮਾਤਾ ਨੇ ਆਪਣੀ ਵੀਡੀਓ ਸਾਂਝਾ ਕੀਤਾ ਅਤੇ ਢਹਿ ਢੇਰੀ ਹੋਏ ਜਜ਼ਬਾਤਾਂ ਨੂੰ ਸਭ ਦੇ ਸਾਹਮਣੇ ਰੱਖਿਆ  ਵੀਡੀਓ ਵੇਖ ਮਦਦ ਕਰਨ ਕਈ ਕਈ ਲੋਕਾਂ ਦੇ ਹੱਥ ਅੱਗੇ ਆਏ।