ਚੀਨ ਨੂੰ ਲੱਗਿਆ ਜ਼ੋਰਦਾਰ ਝਟਕਾ,ਭਾਰਤ ਦੇ ਬਾਅਦ ਅਮਰੀਕਾ ਵਿੱਚ ਵੀ TikTok 'ਤੇ ਬੈਨ

ਚੀਨ ਨੂੰ ਇੱਕ ਹੋਰ ਵੱਡਾ ਝਟਕਾ, ਭਾਰਤ ਦੇ ਬਾਅਦ ਅਮਰੀਕਾ ਨੇ ਵੀ Tik Tok 'ਤੇ ਬੈਨ ਲਗਾਇਆ

ਚੀਨ ਨੂੰ ਲੱਗਿਆ ਜ਼ੋਰਦਾਰ ਝਟਕਾ,ਭਾਰਤ ਦੇ ਬਾਅਦ ਅਮਰੀਕਾ ਵਿੱਚ ਵੀ TikTok 'ਤੇ ਬੈਨ
ਚੀਨ ਨੂੰ ਇੱਕ ਹੋਰ ਵੱਡਾ ਝਟਕਾ, ਭਾਰਤ ਦੇ ਬਾਅਦ ਅਮਰੀਕਾ ਨੇ ਵੀ Tik Tok 'ਤੇ ਬੈਨ ਲਗਾਇਆ

ਵਾਸ਼ਿੰਗਟਨ : ਚੀਨ (China) ਨੂੰ ਇੱਕ ਹੋਰ ਝਟਕਾ ਲੱਗਿਆ ਹੈ, ਭਾਰਤ ਦੇ ਬਾਅਦ ਹੁਣ ਅਮਰੀਕਾ (America) ਨੇ ਵੀ TikTok 'ਤੇ ਪੂਰੀ ਤਰ੍ਹਾਂ ਨਾਲ ਬੈਨ (Ban) ਲੱਗਾ ਦਿੱਤਾ ਹੈ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਸੁਰੱਖਿਆ ਸਬੰਧੀ ਖ਼ਤਰੇ ਨੂੰ ਵੇਖ ਦੇ ਹੋਏ TikTok 'ਤੇ ਬੈਨ ਲੱਗਾ ਰਹੇ ਨੇ

ਏਅਰ ਫੋਰਸ ਵਨ (Air Force One) ਦੇ ਪੱਤਰਕਾਰ ਨਾਲ ਗੱਲਬਾਤ ਕਰ ਦੇ ਹੋਏ ਟਰੰਪ ਨੇ ਕਿਹਾ ਜਿੱਥੇ ਤੱਕ ਟਿਕਟਾਕ ਦਾ ਸਵਾਲ ਹੈ ਤਾਂ ਅਸੀਂ ਬੈਨ ਕਰ ਰਹੇ ਹਾਂ, ਭਾਰਤ ਵੱਲੋਂ ਕੀਤੀ ਗਈ ਕਾਰਵਾਹੀ ਦੇ ਬਾਅਦ ਅਮਰੀਕਾ ਵਿੱਚ ਚੀਨੀ ਐੱਪ 'ਤੇ ਬੈਨ ਦੀ ਮੰਗ ਜ਼ੋਰ ਫੜ ਰਹੀ ਸੀ, ਕਈ ਮੈਂਬਰ ਪਾਰਲੀਮੈਂਟਾਂ ਅਤੇ ਏਜੰਸੀਆਂ ਨੇ TikTok 'ਤੇ ਜਾਸੂਸੀ ਅਤੇ ਡੇਟਾ ਚੋਰੀ ਦਾ ਇਲਜ਼ਾਮ ਲਗਾਇਆ ਸੀ, ਜਿਸ ਦੇ ਬਾਅਦ ਆਖ਼ਿਰਕਾਰ ਹੁਣ ਅਮਰੀਕਾ ਵਿੱਚ TikTok 'ਤੇ ਪਾਬੰਦੀ ਲੱਗਾ ਦਿੱਤੀ ਗਈ ਹੈ

ਇਸ ਤੋਂ ਪਹਿਲਾ, ਡੋਨਾਲਡ ਟਰੰਪ (Donald Trump) ਨੇ ਕਿਹਾ ਸੀ ਕਿ ਅਸੀਂ ਮਾਮਲੇ ਨੂੰ ਵੇਖ ਰਹੇ ਹਾਂ, ਅਸੀਂ TikTok 'ਤੇ ਪਾਬੰਦੀ ਲੱਗਾ ਸਕਦੇ ਹਾਂ, ਨਾਲ ਹੀ ਅਸੀਂ ਕੁੱਝ ਬਦਲ 'ਤੇ ਵੀ ਵਿਚਾਰ ਕਰ ਰਹੇ ਹਾਂ, ਪਰ ਉਨ੍ਹਾਂ ਨੇ ਇਹ ਸਪਸ਼ਟ ਨਹੀਂ ਕੀਤਾ ਸੀ ਕਿ ਕਿਹੜੇ ਬਦਲ 'ਤੇ ਵਿਚਾਰ ਕਰ ਰਹੇ ਨੇ, ਉਧਰ ਅਮਰੀਕਾ ਦੇ 2 ਅਖ਼ਬਾਰਾਂ ਨੇ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੌਮੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ TikTok ਦੀ ਕੰਪਨੀ ਬਾਈਟਡਾਂਸ ਨੂੰ ਕਿਹਾ ਹੈ ਕਿ ਉਹ Tiktok ਦਾ ਆਪਰੇਸ਼ਨ  ਅਮਰੀਕਾ  ਨੂੰ ਦੇਵੇ

ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਮਾਈਕ੍ਰੋਸਾਫ਼ਟ (Microsoft) TikTok ਨੂੰ ਖ਼ਰੀਦਣ ਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਹੈ

TikTok ਨੇ ਵੇਚੇ ਜਾਣ ਦੀਆਂ ਖ਼ਬਰਾਂ ਤੋਂ ਇਨਕਾਰ ਕੀਤਾ ਹੈ,ਪਰ ਨਿਊਜ਼ ਏਜੰਸੀ AFP ਮੁਤਾਬਿਕ ਉਨ੍ਹਾਂ ਨੇ ਇੰਨਾ ਜ਼ਰੂਰ ਕਿਹਾ ਹੈ ਕਿ  ਸਾਨੂੰ TikTok ਦੀ ਸਫ਼ਲਤਾ ਤੇ ਭਰੋਸਾ ਹੈ, ਲੱਖਾਂ ਲੋਕ ਮਨੋਰੰਜਨ ਅਤੇ ਕਨੈਕਸ਼ਨ ਦੇ ਲਈ Tiktok ਤੇ ਆਉਂਦੇ ਨੇ