UP : ਕੈਬਨਿਟ ਮੰਤਰੀ ਕਮਲ ਰਾਣੀ ਵਰੁਣ ਦਾ ਦੇਹਾਂਤ, 2 ਹਫ਼ਤੇ ਪਹਿਲਾਂ ਪੋਜ਼ੀਟਿਵ ਆਈ ਸੀ ਕੋਰੋਨਾ ਰਿਪੋਰਟ

ਕਮਲ ਰਾਣੀ ਨੂੰ 2 ਦਿਨ ਤੋਂ ਲਗਾਤਾਰ ਬੁਖ਼ਾਰ ਆ ਰਿਹਾ ਸੀ 

UP : ਕੈਬਨਿਟ ਮੰਤਰੀ ਕਮਲ ਰਾਣੀ ਵਰੁਣ ਦਾ ਦੇਹਾਂਤ, 2 ਹਫ਼ਤੇ ਪਹਿਲਾਂ ਪੋਜ਼ੀਟਿਵ ਆਈ ਸੀ ਕੋਰੋਨਾ ਰਿਪੋਰਟ
ਕਮਲ ਰਾਣੀ ਨੂੰ 2 ਦਿਨ ਤੋਂ ਲਗਾਤਾਰ ਬੁਖ਼ਾਰ ਆ ਰਿਹਾ ਸੀ

ਲਖਨਊ : ਯੋਗੀ ਸਰਕਾਰ ਵਿੱਚ ਕੈਬਨਿਟ ਮੰਤਰੀ ਕਮਲ ਰਾਣੀ ਵਰੁਣ ਦਾ ਦੇਹਾਂਤ ਹੋ ਗਿਆ ਹੈ, ਉਨ੍ਹਾਂ ਦੀ 2 ਹਫ਼ਤੇ ਪਹਿਲਾਂ ਕੋਰੋਨਾ ਰਿਪੋਰਟ ਪੋਜ਼ੀਟਿਵ ਆਈ ਸੀ, ਉਹ ਕਾਨਪੁਰ ਦੇ ਘਾਟਮਪੁਰ ਵਿੱਚ ਬੀਜੇਪੀ ਵਿਧਾਇਕ ਸੀ,ਹਾਲਾਂਕਿ ਹੁਣ ਤੱਕ ਇਸ ਗੱਲ ਦਾ ਪਤਾ ਨਹੀਂ ਚੱਲਿਆ ਹੈ ਕਿ ਉਨ੍ਹਾਂ ਦੀ ਮੌਤ ਕੋਰੋਨਾ ਨਾਲ ਹੋਈ ਹੈ ਜਾਂ ਫਿਰ ਕੋਈ ਹੋਰ ਵਜ੍ਹਾਂ,ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਕਮਲ ਵਰੁਣ ਦੇ ਦੇਹਾਂਤ ਤੇ ਸੋਕ ਜਤਾਇਆ ਹੈ

ਉਨ੍ਹਾਂ ਨੇ ਟਵੀਟ ਕੀਤਾ, "ਉੱਤਰ ਪ੍ਰਦੇਸ਼ ਸਰਕਾਰ ਵਿੱਚ ਮੇਰੀ ਸਹਿਯੋਗੀ ਕੈਬਨਿਟ ਮੰਤਰੀ ਕਮਲ ਰਾਨੀ ਵਰੁਣ ਜੀ ਦਾ ਦੇਹਾਂਤ ਹੋ ਗਿਆ ਹੈ, ਉਹ ਖ਼ਬਰ ਪਰੇਸ਼ਾਨ ਕਰਨ ਵਾਲੀ ਹੈ,ਪ੍ਰਦੇਸ਼ ਨੇ ਅੱਜ ਇੱਕ ਵਧਿਆ ਆਗੂ ਖੋਹ ਦਿੱਤਾ ਹੈ,ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ"

ਤੁਹਾਨੂੰ ਦੱਸ ਦੇਈਏ ਕਿ ਕੈਬਨਿਟ ਮੰਤਰੀ ਕਮਲ ਰਾਣੀ ਨੂੰ 2 ਹਫ਼ਤੇ ਪਹਿਲਾਂ ਬੁਖ਼ਾਰ ਆਇਆ ਸੀ,ਇਸ ਤੋਂ ਬਾਅਦ ਉਨ੍ਹਾਂ ਨੇ ਸਿਵਲ ਹਸਪਤਾਲ ਵਿੱਚ ਟੂਨੇਟ ਮਸ਼ੀਨ ਤੇ ਕੋਰੋਨਾ ਦੀ ਜਾਂਚ ਕਰਵਾਈ ਸੀ