6 january History: ਜਾਣੋ 6 ਜਨਵਰੀ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ 6 ਸਾਲ ਪਹਿਲਾਂ ਹੋਇਆ ਸੀ ਮਸ਼ਹੂਰ ਅਭਿਨੇਤਾ ਓਮ ਪੁਰੀ ਦਾ ਦਿਹਾਂਤ
Thu, 05 Jan 2023-11:05 pm,
6 january History: 6 ਜਨਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1664 – ਛਤਰਪਤੀ ਸ਼ਿਵਾਜੀ ਮਹਾਰਾਜ ਨੇ ਸੂਰਤ 'ਤੇ ਹਮਲਾ ਕੀਤਾ। 1929 – ਮਦਰ ਟੈਰੇਸਾ ਭਾਰਤ ਵਿੱਚ ਅਣਗੌਲੇ ਅਤੇ ਗਰੀਬ ਲੋਕਾਂ ਦੀ ਸੇਵਾ ਕਰਨ ਲਈ ਕਲਕੱਤਾ (ਹੁਣ ਕੋਲਕਾਤਾ) ਵਾਪਸ ਪਰਤੀ। 1959 – ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਕਪਿਲ ਦੇਵ ਦਾ ਜਨਮ। 2002 – ਭਾਰਤ ਨੇ ਸਰਹੱਦ ਅੰਦਰ ਦਾਖਲ ਹੋਏ ਪਾਕਿਸਤਾਨ ਦੇ ਜਾਸੂਸੀ ਜਹਾਜ਼ ਨੂੰ ਮਾਰ ਗਿਰਾਇਆ। 2003 – ਰੂਸ ਨੇ ਸੰਯੁਕਤ ਰਾਸ਼ਟਰ ਦੀ ਇਜਾਜ਼ਤ ਤੋਂ ਬਿਨਾਂ ਇਰਾਕ ਵਿਰੁੱਧ ਫੌਜੀ ਕਾਰਵਾਈ 'ਤੇ ਅਮਰੀਕਾ ਨੂੰ ਚੇਤਾਵਨੀ ਦਿੱਤੀ। 2010 – ਨਵੀਂ ਦਿੱਲੀ ਵਿੱਚ ਮੈਟਰੋ ਰੇਲ ਦੇ ਯਮੁਨਾ ਬੈਂਕ-ਆਨੰਦ ਵਿਹਾਰ ਸੈਕਸ਼ਨ ਦਾ ਸੰਚਾਲਨ ਸ਼ੁਰੂ ਹੋਇਆ। 2012 – ਸੀਰੀਆ ਦੀ ਰਾਜਧਾਨੀ ਦਮਿਸ਼ਕ 'ਚ ਆਤਮਘਾਤੀ ਹਮਲੇ 'ਚ 26 ਲੋਕਾਂ ਦੀ ਮੌਤ ਤੇ 63 ਜ਼ਖਮੀ ਹੋਏ। 2017 – ਹਿੰਦੀ ਫਿਲਮਾਂ ਦਾ ਮਸ਼ਹੂਰ ਅਭਿਨੇਤਾ ਓਮ ਪੁਰੀ ਦਾ ਦਿਹਾਂਤ।