ਅੰਮ੍ਰਿਤਸਰ ਦੇ ਮੁੰਡਾ-ਕੁੜੀ ਵੱਲੋਂ ਘਰੋਂ ਭੱਜ ਕੇ ਵਿਆਹ ਕਰਵਾਉਣਾ ਪੂਰੇ ਪਰਵਾਰ ਨੂੰ ਭਾਰੀ ਪੈ ਗਿਆ। ਘਟਨਾ ਅੰਮ੍ਰਿਤਸਰ ਦੇ ਮਜੀਠਿਆ ਪਿੰਡ ਦੀ ਹੈ ਜਿੱਥੇ ਇਸ ਵਿਆਹ ਤੋਂ ਨਾਖ਼ੁਸ਼ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੇ ਘਰ ਆਕੇ ਉਸਦੀ ਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਨਾ ਸਿਰਫ਼ ਕੁੱਟ-ਮਾਰ ਕੀਤੀ ਸਗੋਂ ਉਨ੍ਹਾਂ ਦੇ ਘਰ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ