Ludhiana News:ਲੁਧਿਆਣਾ ਦੇ ਇੱਕ ਸਖ਼ਸ਼ ਨੇ ਪੁੱਤਾਂ ਵਾਂਗ ਵਾਲੇ ਪਾਲ਼ੇ ਆਪਣੇ ਘੋੜੇ ਦੀ ਮੌਤ ਤੋਂ ਬਾਅਦ "ਭੋਗ ਸਮਾਗਮ" ਰੱਖਿਆ ਹੈ। ਉਸਨੇ ਕਾਰਡ ਛੁਪਵਾਏ ਅਤੇ ਗੁਰਦੁਆਰਾ ਸਾਹਿਬ ਵਿਖੇ ਇੱਕ ਸਮਾਰੋਹ ਦਾ ਆਯੋਜਨ ਕੀਤਾ, ਜਿਸ ਵਿੱਚ ਸਾਰੇ ਜਾਣਕਾਰਾਂ ਤੇ ਰਿਸ਼ਤੇਦਾਰਾਂ ਨੂੰ ਸੱਦਾ ਦਿੱਤਾ ਗਿਆ ਸੀ। ਖਾਸੀ ਕਲਾਂ ਦੇ ਚਰਨਜੀਤ ਸਿੰਘ ਮਿੰਟਾ ਦੱਸਦੇ ਹਨ ਕਿ ਫਤਿਹਜੰਗ ਘੋੜਾ ਉਸਦੇ ਘਰ ਪੈਦਾ ਹੋਇਆ ਸੀ। ਇਸਦੇ ਨੀਲੇ ਰੰਗ ਕਾਰਨ ਉਸਨੂੰ ਇਸ ਨਾਲ ਪਿਆਰ ਹੋ ਗਿਆ। ਉਹ ਅਤੇ ਉਸਦੀ ਪਤਨੀ ਇਸਨੂੰ ਆਪਣੇ ਬੱਚੇ ਵਾਂਗ ਮੰਨਣ ਲੱਗ ਪਏ।