ਉਤਰਕਾਸ਼ੀ ‘ਚ ਬਾਦਲ ਫਟਣ ਨਾਲ ਕਹਿਰ,ਖੀਰ ਗੰਗਾ ਪਿੰਡ ਪੂਰੀ ਤਰ੍ਹਾਂ ਤਬਾਹ

ਉਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ ਵਿੱਚ ਮੰਗਲਵਾਰ ਦੁਪਹਿਰ 1:45 ਵਜੇ ਧਰਾਲੀ ਪਿੰਡ ਵਿੱਚ ਬਾਦਲ ਫਟਣ ਦੀ ਭਿਆਨਕ ਘਟਨਾ ਵਾਪਰੀ। ਇਸ ਦੌਰਾਨ ਆਏ ਭਾਰੀ ਪਾਣੀ ਦੇ ਸੈਲਾਬ ਅਤੇ ਮਲਬੇ ਦੀ ਚਪੇਟ ਵਿੱਚ ਆ ਕੇ ਖੀਰ ਗੰਗਾ ਪਿੰਡ ਪੂਰੀ ਤਰ੍ਹਾਂ ਬਹਿ ਗਿਆ। ਉਤਰਕਾਸ਼ੀ ਦੇ ਡੀ.ਐਮ. ਪ੍ਰਸ਼ਾਂਤ ਆਰਿਆ ਨੇ ਪੁਸ਼ਟੀ ਕੀਤੀ ਕਿ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 50 ਤੋਂ ਵੱਧ ਲੋਕ ਲਾਪਤਾ ਹਨ। ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਤਰਾ ਹੈ।

Recommended Videos