Batala News:ਬਟਾਲਾ ਵਿੱਚ ਇਤਿਹਾਸਕ ਸ੍ਰੀ ਅਚਲੇਸ਼ਵਰ ਧਾਮ ’ਚ ਸ਼ਿਵ ਜੀ ਦੇ ਸਪੁੱਤਰ ਸਵਾਮੀ ਕਾਰਤਿਕ ਜੀ ਦਾ ਪ੍ਰਾਚੀਨ ਇਤਿਹਾਸਕ ਮੰਦਰ ਸੁਸ਼ੋਭਿਤ ਹੈ, ਉੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ’ਚ ਸੁੰਦਰ ਗੁਰਦੁਆਰਾ ਅੱਚਲ ਸਾਹਿਬ ਬਣਿਆ ਹੋਇਆ ਹੈ। ਇਹ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ ਇਹ ਪਾਵਨ ਅਸਥਾਨ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈ। ਮੰਦਿਰ ਅਤੇ ਗੁਰਦੁਆਰਾ ਸਾਹਿਬ ਦੇ ਸਾਂਝੇ ਸਰੋਵਰ ਦੀ 25 ਸਾਲ ਬਾਅਦ ਸੇਵਾ ਦਾ ਕਾਰਜ ਚੱਲ ਰਿਹਾ ਹੈ।