Moga News: ਜਲੰਧਰ ਤੋਂ ਬਰਾਤ ਲੈ ਕੇ ਮੋਗਾ ਪਹੁੰਚਿਆ ਲਾੜਾ ; ਪਰਿਵਾਰ ਸਮੇਤ ਲਾੜੀ ਹੋ ਗਈ ਫਰਾਰ
ਮਨਪ੍ਰੀਤ ਸਿੰਘ Sat, 07 Dec 2024-11:39 am,
Moga News: ਲਾੜੇ ਦੀਪਕ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਕੁੜੀ ਵੱਲੋਂ 6 ਦਸੰਬਰ ਨੂੰ ਵਿਆਹ ਦੀ ਤਰੀਕ ਹੋਈ ਪੱਕੀ, ਕੁੜੀ ਵੱਲੋਂ ਰੋਜ਼ ਗਾਰਡਨ ਪੈਲਸ ਗੀਤਾ ਭਵਨ ਚੌਂਕ ਵਿੱਚ ਬਰਾਤ ਲੈ ਕੇ ਆਉਣ ਨੂੰ ਕਿਹਾ ਪਰ ਜਦ ਲਾੜੇ ਵੱਲੋਂ ਉਸ ਦੇ ਦੱਸੇ ਪਤੇ ਤੇ ਬਰਾਤ ਲੈ ਕੇ ਪਹੁੰਚਿਆ ਤਾਂ ਮਨਪ੍ਰੀਤ ਕੌਰ ਅਤੇ ਉਸਦਾ ਪਰਿਵਾਰ ਉਥੇ ਮੌਜੂਦ ਨਹੀਂ ਸੀ। ਜਿਸ ਤੋਂ ਬਾਅਦ ਪੀੜਿਤ ਨੇ ਕਈ ਵਾਰ ਮਨਪ੍ਰੀਤ ਕੌਰ ਨੂੰ ਫੋਨ ਲਗਾਇਆ ਪਰ ਉਸਨੇ ਆਪਣਾ ਫੋਨ ਬੰਦ ਕਰ ਦਿੱਤਾ।