Published: Oct 07, 2025, 08:00 PM IST|Updated: Oct 07, 2025, 08:00 PM IST
ਬਨੂੜ ਖੇਤਰ ਵਿੱਚ ਸਵੇਰ ਤੋਂ ਲਗਾਤਾਰ ਜ਼ਬਰਦਸਤ ਬਰਸਾਤ ਹੋ ਰਹੀ ਹੈ। ਇਸ ਭਾਰੀ ਬਰਸਾਤ ਕਾਰਨ ਅਨਾਜ ਮੰਡੀ ਬਨੂੜ ਵਿੱਚ ਝੋਨੇ ਦੀ ਆਮਦ ‘ਤੇ ਅਸਰ ਪਿਆ ਹੈ ਅਤੇ ਵਿਕਰੀ ਦਾ ਕੰਮ ਠੱਪ ਹੋ ਗਿਆ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ 5 ਅਕਤੂਬਰ ਤੋਂ 9 ਅਕਤੂਬਰ ਤੱਕ ਬਰਸਾਤ ਦੀ ਸੰਭਾਵਨਾ ਜਾਹਿਰ ਕੀਤੀ ਸੀ, ਜਿਸਦੇ ਚਲਦਿਆਂ ਮਾਰਕੀਟ ਕਮੇਟੀ ਬਨੂੜ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਝੋਨੇ ਦੀ ਫਸਲ ਮੰਡੀ ਵਿੱਚ ਨਾ ਲਿਆਉਣ ਦੀ ਸਲਾਹ ਦਿੱਤੀ ਸੀ।