Nalagarh News: ਨਾਲਾਗੜ੍ਹ `ਚ ਹਿੰਦੂ ਜਥੇਬੰਦੀਆਂ ਨੇ ਰਣਜੀਤ ਬਾਵਾ ਖਿਲਾਫ਼ ਰੋਸ ਰੈਲੀ ਕੱਢੀ
Nalagarh News: ਨਾਲਾਗੜ੍ਹ ਵਿੱਚ ਹਿੰਦੂ ਜਥੇਬੰਦੀਆਂ ਵੱਲੋਂ ਪੰਜਾਬੀ ਗਾਇਕ ਰਣਜੀਤ ਬਾਵਾ ਖਿਲਾਫ਼ ਰੋਸ ਰੈਲੀ ਕੱਢੀ ਗਈ। ਜਥੇਬੰਦੀਆਂ ਨੇ ਐਸਡੀਐਮ ਕੋਲੋਂ ਮੰਗ ਕੀਤੀ ਕਿ ਰਣਜੀਤ ਬਾਵਾ ਦਾ ਸ਼ੋਅ ਰੱਦ ਕੀਤਾ ਜਾਵੇ। ਸ਼ੋਅ ਰੱਦ ਨਾ ਕੀਤੇ ਜਾਣ ਉਤੇ ਹਿੰਦੂ ਜਥੇਬੰਦੀਆਂ ਨੇ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ। ਕਾਬਿਲੇਗੌਰ ਹੈ ਕਿ ਰੈਡ ਕਰਾਸ ਮੇਲੇ ਵਿੱਚ 15 ਦਸੰਬਰ ਨੂੰ ਰਣਜੀਤ ਬਾਵਾ ਨੇ ਨਾਈਟ ਸ਼ੋਅ ਕਰਨਾ ਹੈ। ਹਿੰਦੂ ਜਥੇਬੰਦੀਆਂ ਦਾ ਕਹਿਣਾ ਹੈ ਕਿ ਰਣਜੀਤ ਬਾਵਾ ਨੇ ਮੇਰਾ ਕਸੂਰ ਰਾਹੀਂ ਹਿੰਦੂ ਧਰਮ ਉਤੇ ਟਿੱਪਣੀ ਕੀਤੀ ਹੈ।