ਲੁਧਿਆਣਾ ਦੇ ਠਾਣਾ ਟਿੱਬਾ ਦੇ ਅਧੀਨ ਪੈਂਦੀ ਗੋਲਡਨ ਕਲੋਨੀ ਦੇ ਵਿੱਚ ਰੀਨਾ ਨਾਮ ਦੀ ਇਕ ਮਹਿਲਾ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਮਹਿਲਾ ਨੂੰ ਬੁਰੀ ਤਰ੍ਹਾਂ ਕੁੱਟਦਾ ਸਾਫ਼ ਵੇਖਿਆ ਜਾ ਸਕਦਾ ਹੈ। ਮਹਿਲਾ ਦੀ ਪਹਿਚਾਨ ਰੀਨਾ ਵੱਜੋਂ ਹੋਈ ਹੈ ਜਿਸ ਨੇ ਥਾਣਾ ਟਿੱਬਾ ਵਿੱਚ ਸ਼ਿਕਾਇਤ ਦਿੱਤੀ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।