Sidhu Mossewala News: ਸਿੱਧੂ ਮੂਸੇਵਾਲਾ ਦੇ ਜੀਵਨ `ਤੇ ਕਿਤਾਬ ਲਿਖਣ ਵਾਲੇ ਮਨਜਿੰਦਰ ਮਾਖਾ ਨੇ ਆਪਣੀ ਜ਼ਮਾਨਤ ਦੀ ਅਰਜ਼ੀ ਵਾਪਸ ਲਈ
Sidhu Mossewala News: ਸਿੱਧੂ ਮੂਸੇ ਵਾਲਾ ਦੇ ਵਕੀਲ ਐਡਵੋਕੇਟ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇ ਵਾਲਾ ਦੇ ਜੀਵਨ 'ਤੇ ਆਧਾਰਿਤ ਕਿਤਾਬ ‘ਰੀਅਲ ਰੀਜ਼ਨ ਬਾਇ ਲੈਜੈਂਡ ਡੈੱਡ’ ਲਿਖਣ ਵਾਲੇ ਮਨਜਿੰਦਰ ਮਾਖਾ ਨੇ ਦਾਅਵਾ ਕੀਤਾ ਸੀ ਕਿ ਉਹ ਸਿੱਧੂ ਮੂਸੇਵਾਲਾ ਦਾ ਦੋਸਤ ਸੀ, ਜਿਸ ਰਾਹੀਂ ਕਿਤਾਬ ਵਿੱਚ ਕਈ ਖੁਲਾਸੇ ਕੀਤੇ ਗਏ ਸਨ। ਪਰਿਵਾਰ ਨੇ ਇਸ ਕਿਤਾਬ 'ਤੇ ਇਤਰਾਜ਼ ਜਤਾਇਆ ਸੀ ਕਿ ਸਿੱਧੂ ਦੀ ਤਸਵੀਰ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ ਸਿੱਧੂ ਦੇ ਅਕਸ ਨੂੰ ਢਾਹ ਲੱਗੀ ਹੈ ਅਤੇ ਕਿਤਾਬ ਵਿਚਲੀਆਂ ਤਸਵੀਰਾਂ ਮਨਜਿੰਦਰ ਮਾਖਾ ਨੇ ਘਰੋਂ ਚੋਰੀ ਕਰ ਲਈਆਂ ਸਨ, ਜਿਸ 'ਤੇ ਸਿੱਧੂ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।