Mansa Bandh: ਮਾਨਸਾ ਸ਼ਹਿਰ ਮੁਕੰਮਲ ਤੌਰ ਉਤੇ ਬੰਦ; ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਵਿਰੋਧ ਵਿੱਚ ਸ਼ਾਮਲ

Mansa Bandh: ਮਾਨਸਾ ਸ਼ਹਿਰ ਵਿੱਚ ਬੀਤੇ ਕੱਲ੍ਹ ਦੋ ਮੋਟਰਸਾਈਕਲ ਬਦਮਾਸ਼ਾਂ ਵੱਲੋਂ ਸ਼ਹਿਰ ਵਿੱਚ ਚਲਾਈਆਂ ਗਈਆਂ ਸ਼ਰੇਆਮ ਗੋਲੀਆਂ ਦੇ ਖੌਫ ਤੋਂ ਬਾਅਦ ਮਾਨਸਾ ਸ਼ਹਿਰ ਦੇ ਲੋਕਾਂ ਵੱਲੋਂ ਅੱਜ ਮਾਨਸਾ ਨੂੰ ਮੁਕੰਮਲ ਤੌਰ ਉਤੇ ਬੰਦ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਭਰੇ ਬਾਜ਼ਾਰ ਦੇ ਵਿੱਚ ਸ਼ਰੇਆਮ ਗੋਲੀਆਂ ਚਲਾਉਣ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਸ ਵਿਰੋਧ ਪ੍ਰਦਰਸ਼ਨ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਸ਼ਾਮਲ ਹੋਏ।

Recommended Videos