Bathinda News: ਕਿਸਾਨ ਵੱਲੋਂ ਸਟੋਰ ਕੀਤੀਆਂ ਪਰਾਲੀ ਦੀਆਂ 70 ਤੋਂ 80 ਟਰਾਲੀਆਂ ਨੂੰ ਲੱਗੀ ਭਿਆਨਕ ਅੱਗ

ਰਵਿੰਦਰ ਸਿੰਘ Tue, 26 Nov 2024-9:00 am,

Bathinda News: ਬਠਿੰਡਾ ਬਾਦਲ ਰੋਡ ਉਤੇ ਸਥਿਤ ਪਿੰਡ ਘੁੱਦਾ ਦੇ ਸਰਕਾਰੀ ਹਸਪਤਾਲ ਦੇ ਨਜ਼ਦੀਕ ਕਿਸਾਨ ਵੱਲੋਂ ਸਟੋਰ ਕੀਤੀਆਂ ਪਰਾਲੀ ਦੀਆਂ 70 ਤੋਂ 80 ਟਰਾਲੀਆਂ ਨੂੰ ਭਿਆਨਕ ਅੱਗ ਲੱਗ ਗਈ। ਅੱਗ ਦੀ ਘਟਨਾ ਦਾ ਪਤਾ ਚੱਲਦੇ ਹੀ ਮੌਕੇ ਉਤੇ ਪਿੰਡ ਵਾਸੀ ਪਹੁੰਚ ਗਏ। ਰਾਤ 9 ਵਜੇ ਲੱਗੀ ਅੱਗ ਫਾਇਰ ਬ੍ਰਿਗੇਡ ਅਤੇ ਪਿੰਡ ਵਾਸੀਆਂ ਵੱਲੋਂ ਇਕ ਵਜੇ ਦੇ ਕਰੀਬ ਅੱਗ ਉਤੇ ਕਾਬੂ ਪਾਇਆ ਗਿਆ। ਅੱਗ ਇੰਨੀ ਭਿਆਨਕ ਸੀ ਕਿ ਦੂਰ ਤੋਂ ਲਪਟਾਂ ਦਿਖਾਈ ਦੇ ਰਹੀਆਂ ਸਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਸਟੋਰ ਕੀਤੀਆਂ ਪਰਾਲੀ ਦੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

More videos

By continuing to use the site, you agree to the use of cookies. You can find out more by Tapping this link