Fazilka Robbery Video: ਫਿਰੋਜ਼ਪੁਰ-ਫਾਜਲਿਕਾ ਹਾਈਵੇ `ਤੇ 22 ਲੱਖ ਦੀ ਲੁੱਟ, ਦੇਖੋ CCTV ਵੀਡੀਓ
राजन नाथ Fri, 18 Aug 2023-8:39 pm,
Punjab's Fazilka Robbery at Ferozepur Highway, Watch CCTV Video: ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਪਿੰਡ ਅਮੀਰ ਖਾਸ ਦੇ ਨੇੜੇ ਫਿਰੋਜ਼ਪੁਰ-ਫਾਜ਼ਿਲਕਾ ਹਾਈਵੇ 'ਤੇ ਪਿੰਡ ਅਮੀਰ ਖਾਸ ਦੇ ਨੇੜੇ ਪੈਟਰੋਲ ਪੰਪ ਦੇ ਬਾਹਰ ਕਾਰ ਸਵਾਰ ਤੋਂ ਦੋ ਮੋਟਰਸਾਇਕਲ ਸਵਾਰ ਲੋਕਾਂ ਵੱਲੋਂ Rs 22 ਲੱਖ ਰੁਪਏ ਲੁੱਟ ਲਏ ਗਏ। ਇਸ ਘਟਨਾ ਦੀ CCTV ਵੀਡੀਓ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਫਿਰੋਜ਼ਪੁਰ-ਫਾਜ਼ਿਲਕਾ ਹਾਈਵੇ 'ਤੇ ਪਿੰਡ ਅਮੀਰ ਖਾਸ ਵਿਖੇ ਇੱਕ ਨਿੱਜੀ ਪੈਟਰੋਲ ਪੰਪ 'ਤੇ ਆਪਣੀ ਕਾਰ ਵਿੱਚ ਪੈਟਰੋਲ ਪਵਾ ਕੇ ਕਾਰ ਸਵਾਰ ਜਦੋਂ ਹਾਈਵੇ 'ਤੇ ਚੜਣ ਲੱਗਾ ਤਾਂ ਦੋ ਮੋਟਰਸਾਈਕਲ 'ਤੇ ਸਵਾਰ ਲੋਕਾਂ ਵੱਲੋਂ ਕਾਰ ਨੂੰ ਰੋਕ ਕੇ ਉਸਦੇ ਕੰਡਕਟਰ ਸੀਟ 'ਤੇ ਪਏ ਬੈਗ ਨੂੰ ਲੁੱਟ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬੈਗ ਵਿੱਚ 22 ਲੱਖ ਰੁਪਏ ਸਨ।