Sheesh Marg Yatra: ਸੀਸ ਮਾਰਗ ਯਾਤਰਾ ਦਾ ਬਾਗਪਤ ਪੁੱਜਣ ਉਤੇ ਕੀਤਾ ਭਰਵਾਂ ਸਵਾਗਤ
ਰਵਿੰਦਰ ਸਿੰਘ Thu, 05 Dec 2024-11:39 am,
Sheesh Marg Yatra: ਨੌਂਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਤੇ ਹੋਰਨਾਂ ਸ਼ਹੀਦਾਂ ਦੀ ਯਾਦ ਵਿੱਚ ਸੀਸ ਮਾਰਗ ਯਾਤਰਾ ਦਿੱਲੀ ਦੇ ਸੀਸਗੰਜ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਉੱਤਰ ਪ੍ਰਦੇਸ਼ ਦੇ ਬਾਗਪਤ ਪੁੱਜੀ। ਇਥੇ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਕਾਬਿਲੇਗੌਰ ਹੈ ਕਿ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਲੈ ਕੇ ਆਏ ਸਨ। ਇਥੇ ਸੀਸ ਮਾਰਗ ਗੁਰਦੁਆਰਾ ਸਥਾਪਤ ਹੈ। ਇਸ ਲਈ ਇਥੇ ਇਹ ਯਾਤਰਾ ਪੁੱਜੀ ਹੈ।