videoDetails0hindi
Accident Video: ਰਾਜਪੁਰਾ ਤੋ ਅਮ੍ਰਿਤਸਰ ਜਾ ਰਹੇ ਨੈਸ਼ਨਲ ਹਾਈਵੇ ਤੇ ਟਰੱਕ ਤੇ ਬੱਸ ਦੀ ਭਿਆਨਕ ਟੱਕਰ, ਵੀਡੀਓ ਵੇਖ ਖੜੇ ਹੋ ਜਾਣਗੇ ਰੌਂਗਟੇ
Accident Video: ਅੱਜ ਰਾਜਪੁਰਾ ਤੋ ਅਮ੍ਰਿਤਸਰ ਜਾਰਹੇ ਨੈਸ਼ਨਲ ਹਾਈਵੇ ਤੇ ਟਰੱਕ ਤੇ ਬੱਸ ਦੀ ਭਿਆਨਕ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦਰਜਨ ਸਵਾਰੀਆ ਗੰਭੀਰ ਰੂਪ ਨਾਲ ਜਖਮੀ ਹੋਇਆਂ। ਹਾਦਸਾ ਇੰਨਾ ਭਿਆਨਕ ਸੀ ਕਿ ਅਜੇ ਤੱਕ ਇਕ ਵਿਅਕਤੀ ਦੀ ਡੈਡ ਬੋਡੀ ਬੱਸ ਦੇ ਵਿੱਚ ਫਸੀ ਹੋਈ ਹੈ। ਇਹ ਹਾਦਸਾ ਅੱਜ ਤੜਕੇ ਤੋਂ ਹੋ ਰਹੀ ਧੁੰਦ ਕਾਰਨ ਵਾਪਰਿਆ ਹੈ। ਦਸਿਆ ਜਾ ਰਿਹਾ ਹੈ ਕਿ ਟਰੱਕ ਦਾ ਟਾਇਰ ਪੰਕਚਰ ਹੋਣ ਕਰਕੇ ਟਾਇਰ ਨੁੰ ਬਦਲਿਆ ਜਾ ਰਿਹਾ ਸੀ ਕੀ ਪਿਛਲੇ ਪਾਸਿਓਂ ਤੇਜ ਰਫਤਾਰ ਬੱਸ ਆ ਵੱਜੀ ਤੇ ਹਾਦਸਾ ਵਾਪਰਿਆ। ਰਾਹਗੀਰਾਂ ਅਤੇ ਨੇੜਲੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਜ਼ਖਮੀ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ 'ਚ ਪਹੁੰਚਾਇਆ ਗਿਆ। ਇਸ ਮੌਕੇ ਤੇ ਟੋਲ ਅਧਿਕਾਰੀਆਂ ਵੱਲੋਂ ਕੋਈ ਵੀ ਸੁਵਿਧਾ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਸਜ਼ਾ ਦਿੱਤੀ ਗਈ।