ਠੰਡ ਨੂੰ ਲੈਕੇ ਮੌਸਮ ਵਿਭਾਗ ਦਾ ਪੰਜਾਬ ਲਈ ਵੱਡਾ ਅਲਰਟ,ਇਸ ਦਿਨ ਤੋਂ ਚੱਲਣਗੀਆਂ ਵੱਟ ਕੱਢਣ ਵਾਲੀਆਂ ਠੰਡੀਆਂ ਹਾਵਾਵਾਂ
Advertisement

ਠੰਡ ਨੂੰ ਲੈਕੇ ਮੌਸਮ ਵਿਭਾਗ ਦਾ ਪੰਜਾਬ ਲਈ ਵੱਡਾ ਅਲਰਟ,ਇਸ ਦਿਨ ਤੋਂ ਚੱਲਣਗੀਆਂ ਵੱਟ ਕੱਢਣ ਵਾਲੀਆਂ ਠੰਡੀਆਂ ਹਾਵਾਵਾਂ

 ਉੱਤਰ ਭਾਰਤ ਵਿੱਚ ਜ਼ਬਰਦਸਤ ਠੰਡ ਪਵੇਗੀ,ਦਿਨ ਭਰ ਚੱਲਣਗੀਆਂ ਹਵਾਵਾਂ

 ਉੱਤਰ ਭਾਰਤ ਵਿੱਚ ਜ਼ਬਰਦਸਤ ਠੰਡ ਪਵੇਗੀ,ਦਿਨ ਭਰ ਚੱਲਣਗੀਆਂ ਹਵਾਵਾਂ

ਚੰਡੀਗੜ੍ਹ : ਪੰਜਾਬ ਵਿੱਚ ਪਹਿਲਾਂ ਦੀ ਸਰਦੀ ਆਪਣਾ ਰਿਕਾਰਡ ਤੋੜ ਰਹੀ ਸੀ ਪਰ ਪਿਛਲੇ ਕੁੱਝ ਦਿਨਾਂ ਤੋਂ ਤਾਪਮਾਨ ਵਧਣ ਦੀ ਵਜ੍ਹਾਂ ਕਰਕੇ ਥੋੜੀ ਰਾਹਤ ਮਿਲੀ ਸੀ ਪਰ ਮੌਸਮ ਵਿਭਾਗ ਵੱਲੋਂ ਇੱਕ ਵਾਰ ਮੁੜ ਤੋਂ ਮੌਸਮ ਵਿੱਚ ਤਬਦੀਲੀ ਨੂੰ ਲੈਕੇ ਵੱਡਾ ਅਲਰਟ ਜਾਰੀ ਕੀਤਾ ਹੈ,ਸੂਬੇ ਵਿੱਚ 12 ਜਨਵਰੀ ਤੋਂ ਸਰਦੀ ਇੱਕ ਦਮ ਵਧਣ ਵਾਲੀ ਹੈ ਅਤੇ ਇਹ ਘਰ ਤੋਂ ਬਾਹਰ ਨਿਕਲਣ ਵਾਲਿਆਂ ਤੇ ਵੱਟ ਕੱਢ ਦੇਵੇਗੀ

ਮੌਸਮ ਵਿਭਾਗ ਨੇ ਇਹ ਭਵਿੱਖਬਾੜੀ ਕੀਤਾ ਹੈ ਕਿ ਪੰਜਾਬ,ਹਰਿਆਣਾ,ਚੰਡੀਗੜ੍ਹ ਅਤੇ ਦਿੱਲੀ ਵਿੱਚ ਜ਼ਬਰਦਸਤ ਠੰਡੀਆਂ ਹਵਾਵਾਂ ਚੱਲਣਗੀਆਂ ਜੋ ਇੱਕ ਦਮ ਪਾਰਾ ਡਿੱਗਾ ਦੇਵੇਗੀ,ਰਾਤ ਦੇ ਨਾਲ ਦਿਨ ਵਿੱਚ ਵੀ ਜ਼ਬਰਦਸਤ ਸਰਦੀ ਪਵੇਗੀ,ਦਿਨ ਵਿੱਚ ਨਿਕਲਣ ਤੋਂ ਪਹਿਲਾਂ ਸੋਚ ਸਮਝ ਕੇ ਲੋਕ ਨਿਕਲਣ,ਇਸ ਤੋਂ ਇਲਾਵਾ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਲਈ ਵੀ ਮੌਸਮ ਵਿਭਾਗ ਵਿੱਚ ਖ਼ਾਸ ਭਵਿੱਖਬਾੜੀ ਕੀਤੀ ਹੈ 

ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਮੌਸਮ ਸਾਫ਼ ਰਹੇਗਾ,ਮੀਂਹ ਨਹੀਂ ਪਵੇਗਾ ਜਦਕਿ ਪਿਛਲੇ ਸਾਲ 13 ਜਨਵਰੀ ਨੂੰ ਮੀਂਹ ਪੈਣ ਦੀ ਵਜ੍ਹਾਂ ਕਰਕੇ ਲੋਹੜੀ ਦਾ ਤਿਉਹਾਰ ਦਾ ਮਜ਼ਾ ਕਿਰਕਿਰਾ ਹੋ ਗਿਆ ਸੀ  

 

 

Trending news