ਅਰਸ਼ਦੀਪ ਦੇ ਪਿਤਾ ਨੇ ਬਾਰਬਾਡੋਸ ਦੀ ਸਰਜ਼ਮੀਨ 'ਤੇ ਲਹਿਰਾਇਆ ਤਿਰੰਗਾ

Riya Bawa
Jul 02, 2024

ਟੀ-20 ਵਿਸ਼ਵ ਕੱਪ 2024 'ਚ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਹ ਪੂਰੇ ਟੂਰਨਾਮੈਂਟ 'ਚ ਆਪਣੀ ਗੇਂਦਬਾਜ਼ੀ ਨਾਲ ਸਾਰਿਆਂ ਦਾ ਦਿਲ ਜਿੱਤਣ 'ਚ ਕਾਮਯਾਬ ਰਹੇ।

ਦਰਅਸਲ ਟੀਮ ਇੰਡੀਆ ਨੇ ਸ਼ਨੀਵਾਰ ਰਾਤੀ ਫਾਈਨਲ ਮੁਕਾਬਲੇ 'ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਟੀ 20 ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂਅ ਕੀਤਾ।

ਵਿਸ਼ਵ ਕੱਪ ਜਿੱਤਣ ਤੋਂ ਬਾਅਦ ਅਰਸ਼ਦੀਪ 'ਤੇ ਟੀਮ ਇੰਡੀਆ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ।

ਹਾਲ ਹੀ 'ਚ ਅਰਸ਼ਦੀਪ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪਰਿਵਾਰ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ਨੂੰ ਫੈਨਸ ਬਹੁਤ ਪਸੰਦ ਕਰ ਰਹੇ ਹਨ।

ਸ਼ੇਅਰ ਕੀਤੀ ਗਈ ਇਸ ਤਸਵੀਰ 'ਚ ਅਰਸ਼ਦੀਪ ਦੇ ਪਿਤਾ ਨੇ ਆਪਣੇ ਪੁੱਤ ਦਾ ਮੈਡਲ ਗੱਲ 'ਚ ਪਾ ਕੇ ਖੁਸ਼ੀ ਜਤਾਈ ਹੈ।

ਅਰਸ਼ਦੀਪ ਦੀ ਮਾਂ 'ਤੇ ਭੈਣ ਨੇ ਵੀ ਗੱਲ 'ਚ ਮੈਡਲ ਪਾ ਕੇ ਫੋਟੋ ਖਿੱਚਵਾਈ ਹੈ। ਉਹ ਅਰਸ਼ਦੀਪ ਦੀ ਇਸ ਕਾਮਯਾਬੀ ਤੋਂ ਬਹੁਤ ਖੁਸ਼ ਹਨ।

ਇਸ ਤਸਵੀਰ 'ਚ ਅਰਸ਼ਦੀਪ ਦੇ ਪਿਤਾ ਬਾਰਬਾਡੋਸ ਦੀ ਜ਼ਮੀਨ 'ਤੇ ਭਾਰਤ ਦਾ ਝੰਡਾ ਲਹਿਰਾਉਂਦੇ ਹੋਏ ਨਜ਼ਰ ਆ ਰਹੇ ਹਨ।

ਅਰਸ਼ਦੀਪ ਦੀ ਭੈਣ ਨੇ ਵੀ ਹੱਥ 'ਚ ਭਾਰਤ ਦਾ ਝੰਡਾ ਫੜ ਕੇ ਫੋਟੋ ਖਿੱਚਵਾਈ ਹੈ।

ਦੱਸ ਦਈਏ ਕਿ ਅਰਸ਼ਦੀਪ ਸਿੰਘ ਟੀ-20 ਵਿਸ਼ਵ ਕੱਪ ਦੇ ਇੱਕ ਹੀ ਐਡੀਸ਼ਨ 'ਚ 17 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣ ਗਏ ਹਨ।

ਅਰਸ਼ਦੀਪ ਸਿੰਘ ਨੇ ਦੱਖਣੀ ਅਫਰੀਕਾ ਖਿਲਾਫ ਫਾਈਨਲ ਮੁਕਾਬਲੇ 'ਚ ਆਪਣੇ ਚਾਰ ਓਵਰਾਂ 'ਚ 20 ਦੌੜਾਂ ਦੇ ਕੇ 2 ਵਿਕਟਾਂ ਲਈਆਂ।

VIEW ALL

Read Next Story