ਸਵੇਰ ਦਾ ਸਿਹਤਮੰਦ ਨਾਸ਼ਤਾ ਨਾ ਸਿਰਫ਼ ਪੂਰੇ ਦਿਨ ਲਈ ਊਰਜਾ ਦਿੰਦਾ ਹੈ ਸਗੋਂ ਕਈ ਬਿਮਾਰੀਆਂ ਤੋਂ ਵੀ ਦੂਰ ਰੱਖਦਾ ਹੈ।

Riya Bawa
Aug 02, 2023

ਹਮੇਸ਼ਾ ਸਿਹਤਮੰਦ ਰਹਿਣ ਲਈ ਚੰਗੀ ਖੁਰਾਕ ਦਾ ਹੋਣਾ ਜ਼ਰੂਰੀ ਹੈ। ਨਾਸ਼ਤੇ ਵਿੱਚ ਢੋਕਲਾ ਖਾਣਾ ਚਾਹੀਦਾ ਹੈ ਤੇ

ਢੋਕਲਾ ਇੱਕ ਮਸ਼ਹੂਰ ਗੁਜਰਾਤੀ ਭੋਜਨ ਹੈ। ਲੋਕ ਇਸਨੂੰ ਸਵੇਰੇ ਚਾਹ ਦੇ ਨਾਲ ਨਾਸ਼ਤੇ ਵਿੱਚ ਸ਼ਾਮਿਲ ਕਰਕੇ ਬੜੇ ਚਾਅ ਨਾਲ ਖਾਂਦੇ ਹਨ। ਜੇਕਰ ਤੁਸੀਂ ਤੇਜ਼ ਨਾਸ਼ਤੇ ਦੀ ਰੈਸਿਪੀ ਲੱਭ ਰਹੇ ਹੋ, ਤਾਂ ਇਹ ਗੁਜਰਾਤੀ ਢੋਕਲਾ ਵਧੀਆ ਵਿਕਲਪ ਹੋ ਸਕਦਾ ਹੈ। ਅਸੀਂ ਹੇਠਾਂ ਇਸ ਨੂੰ ਕਿਵੇਂ ਬਣਾਉਣਾ ਹੈ ਬਾਰੇ ਸਟੈਪ-ਬਾਈ ਸਟੈਪ ਵਿਧੀ ਦਿੱਤੀ ਹੈ।

ਪੋਹਾ

ਪੋਹਾ ਉੱਤਰੀ ਭਾਰਤ ਦਾ ਬਹੁਤ ਮਸ਼ਹੂਰ ਪਕਵਾਨ ਹੈ। ਇਹ ਸਵਾਦ ਦੇ ਨਾਲ-ਨਾਲ ਪੌਸ਼ਟਿਕ ਭੋਜਨ ਵੀ ਹੈ, ਜਿਸ ਵਿੱਚ ਕਾਰਬੋਹਾਈਡ੍ਰੇਟ, ਫਾਈਬਰ, ਆਇਰਨ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ।

ਆਂਡਾ

ਆਂਡਾ ਇੱਕ ਆਸਾਨ ਤਿਆਰ ਕੀਤਾ ਜਾਣ ਵਾਲਾ ਨਾਸ਼ਤਾ ਹੈ ਅਤੇ ਇਸ ਨੂੰ ਬਹੁਤ ਸਿਹਤਮੰਦ ਵੀ ਮੰਨਿਆ ਜਾਂਦਾ ਹੈ। ਇਹ ਪ੍ਰੋਟੀਨ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ ਅਤੇ ਇਸਨੂੰ ਪਚਣ ਵਿੱਚ ਸਮਾਂ ਲੱਗਦਾ ਹੈ, ਜਿਸ ਕਾਰਨ ਆਂਡੇ ਖਾਣ ਤੋਂ ਬਾਅਦ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ।

ਓਟਮੀਲ

ਸਵੇਰ ਦੇ ਨਾਸ਼ਤੇ ਵਿੱਚ ਓਟਮੀਲ ਦਾ ਸੇਵਨ ਕਰਨਾ ਚਾਹੀਦਾ ਹੈ। ਫਲਾਂ ਨਾਲ ਸਧਾਰਨ ਓਟਮੀਲ ਨੂੰ ਵੀ ਸਿਹਤਮੰਦ ਬਣਾ ਸਕਦੇ ਹੋ। ਓਟਸ ਵਿੱਚ ਓਮੇਗਾ 3, ਫੈਟੀ ਐਸਿਡ, ਫੋਲੇਟ ਅਤੇ ਪੋਟਾਸ਼ੀਅਮ ਦੀ ਬਹੁਤ ਚੰਗੀ ਮਾਤਰਾ ਹੁੰਦੀ ਹੈ, ਜੋ ਦਿਲ ਲਈ ਬਹੁਤ ਵਧੀਆ ਮੰਨੇ ਜਾਂਦੇ ਹਨ।

ਕਣਕ ਦੇ ਆਟੇ ਦਾ ਬਣਿਆ ਟੋਸਟ

ਨਾਸ਼ਤੇ 'ਚ ਕੁਝ ਸਾਧਾਰਨ ਖਾਣਾ ਚਾਹੁੰਦੇ ਹੋ ਤਾਂ ਕਣਕ ਦੇ ਆਟੇ ਦਾ ਬਣਿਆ ਟੋਸਟ ਖਾ ਸਕਦੇ ਹੋ। ਕਣਕ ਦੇ ਆਟੇ ਤੋਂ ਬਣੇ ਟੋਸਟ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਟੋਸਟ ਦੇ ਨਾਲ ਪੀਨਟ ਬਟਰ, ਅੰਡਾ ਖਾ ਸਕਦੇ ਹੋ।

ਸੇਬ ਅਤੇ ਸੰਤਰਾ

ਸੇਬ ਅਤੇ ਸੰਤਰਾ ਦੋਵੇਂ ਅਜਿਹੇ ਫਲ ਹਨ, ਜਿਨ੍ਹਾਂ ਨੂੰ ਸਿਹਤ ਮਾਹਿਰਾਂ ਨੇ ਸਵੇਰ ਦੇ ਨਾਸ਼ਤੇ 'ਚ ਸ਼ਾਮਲ ਕਰਨ ਦੀ ਵੀ ਸਲਾਹ ਦਿੱਤੀ ਹੈ। ਸਵੇਰ ਦੇ ਨਾਸ਼ਤੇ ਵਿੱਚ ਕੁਝ ਫਲ ਜ਼ਰੂਰ ਸ਼ਾਮਲ ਕੀਤੇ ਜਾਣ।

ਚਿਆ ਸੀਡਸ (Chia Seeds Benefits)

ਚੀਆ ਸੀਡਸ ਬਹੁਤ ਪੌਸ਼ਟਿਕ ਹੋਣ ਦੇ ਨਾਲ-ਨਾਲ ਫਾਈਬਰ ਦਾ ਵੀ ਵਧੀਆ ਸਰੋਤ ਹੁੰਦੇ ਹਨ। ਚੀਆ ਸੀਡਸ ਦਾ ਸੇਵਨ ਕਰਨ ਨਾਲ ਤੁਸੀਂ ਲੰਬੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ।

VIEW ALL

Read Next Story