WHO ਨੇ ਮੰਨਿਆ-ਹਵਾ ਵਿੱਚ ਫੈਲ ਸਕਦਾ ਹੈ ਕੋਰੋਨਾ ਵਾਇਰਸ,ਬਦਲ ਸਕਦੀ ਹੈ ਗਾਈਡ ਲਾਇਨ

ਕਈ ਦੇਸ਼ਾਂ ਦੇ ਵਿਗਿਆਨਿਕਾਂ ਨੇ ਕੀਤਾ ਸੀ ਹਵਾ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਦਾ ਦਾਅਵਾ

WHO ਨੇ ਮੰਨਿਆ-ਹਵਾ ਵਿੱਚ ਫੈਲ ਸਕਦਾ ਹੈ ਕੋਰੋਨਾ ਵਾਇਰਸ,ਬਦਲ ਸਕਦੀ ਹੈ ਗਾਈਡ ਲਾਇਨ
ਕਈ ਦੇਸ਼ਾਂ ਦੇ ਵਿਗਿਆਨਿਕਾਂ ਨੇ ਕੀਤਾ ਸੀ ਹਵਾ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਦਾ ਦਾਅਵਾ

ਦਿੱਲੀ : ਵਿਸ਼ਵ ਸਿਹਤ ਸੰਗਠਨ ਨੇ ਹੁਣ ਕੋਰੋਨਾ ਵਾਇਰਸ(Coronavirus) ਦੇ ਹਵਾ ਵਿੱਚ ਫੈਲਣ ਦੀ ਸੰਭਾਵਨਾ ਨੂੰ ਮੰਨ ਲਿਆ ਹੈ, ਵਿਸ਼ਵ ਸਿਹਤ ਸੰਗਠਨ ਦੀ ਟੈਕਨੀਕਲ ਹੈੱਡ Maria Van Kerkhova ਨੇ  ਕੋਰੋਨਾ ਵਾਇਰਸ ਦੇ ਹਵਾ  ਦੇ ਜ਼ਰੀਏ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ, ਖ਼ਾਸ ਕਰ ਕੇ ਭੀੜ ਵਾਲੀ ਥਾਂ ਜਾਂ ਅਜਿਹੀ ਥਾਂ ਜਿੱਥੇ ਹਵਾ ਪਾਸ ਨਹੀਂ ਹੁੰਦੀ ਹੈ, ਯਾਨੀ ਵੈਨਟੀਲੇਸ਼ਨ ਘੱਟ ਹੁੰਦਾ ਹੈ, ਇੱਥੇ ਹਵਾ ਦੇ ਜ਼ਰੀਏ ਹੀ ਕੋਰੋਨਾ ਵਾਇਰਸ ਫੈਲ ਸਕਦਾ ਹੈ

ਹਾਲਾਂਕਿ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇਸ ਬਾਰੇ ਵਿੱਚ ਮਾਹਿਰਾਂ ਦੀ ਰਾਏ ਲਈ ਜਾਵੇਗੀ ਅਤੇ ਜਲਦ ਹੀ ਗਾਈਡ ਲਾਇਨਸ ਜਾਰੀ ਕੀਤੀਆਂ ਜਾ ਸਕਦੀਆਂ ਨੇ, ਮਾਹਿਰਾਂ ਦੀ ਰਾਏ ਹੈ ਕਿ ਜੇਕਰ ਕੋਰੋਨਾ ਵਾਇਰਸ ਹਵਾ ਦੇ ਜ਼ਰੀਏ ਹੀ ਫੈਲਦਾ ਹੈ, ਤਾਂ ਵੀ ਮਾਸਕ ਲਗਾਨਾ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਨ ਕਰਨਾ ਜ਼ਰੂਰੀ ਹੈ, ਪਰ 1 ਮੀਟਰ ਦੀ ਦੂਰੀ ਨੂੰ ਹੋਰ ਜ਼ਿਆਦਾ ਵਧਾਉਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ

32 ਦੇਸ਼ਾਂ ਦੇ 239 ਵਿਗਿਆਨਿਕਾਂ ਨੇ ਵਿਸ਼ਵ ਸਿਹਤ ਸੰਗਠਨ ਨੂੰ ਇੱਕ ਓਪਨ ਲੈਟਰ ਲਿਖਿਆ ਸੀ ਕਿ WHO ਨੂੰ ਇਹ ਮੰਨਣਾ ਚਾਹੀਦਾ ਹੈ ਕਿ ਕੋਰੋਨਾ ਵਾਇਰਸ ਸਾਹ ਦੇ ਜ਼ਰੀਏ ਹੀ ਨਹੀਂ ਹਵਾ ਵਿੱਚ ਮੌਜੂਦ ਬਲਕਿ ਬਾਰੀਕ ਕਣਾ ਨਾਲ ਵੀ ਫੈਲ ਦਾ  ਹੈ

ਇਸ ਤੋਂ ਪਹਿਲਾਂ ਇਹ ਹੀ ਮੰਨਿਆ ਜਾਂਦਾ ਸੀ ਕਿ ਸਿਰਫ਼ ਇੱਕ ਇਨਸਾਨ ਦੇ ਛਿੱਕਣ,ਖਾਂਸੀ ਜਾਂ ਫਿਰ ਦੂਸਰੇ ਇਨਸਾਨ ਨੂੰ ਹੱਥ ਲਗਾਉਣ ਨਾਲ ਹੀ ਕੋਰੋਨਾ ਵਾਇਰਸ ਫ਼ੈਲ ਦਾ ਹੈ, ਪਰ ਹੁਣ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਪਾਰਟੀ ਕਲਸ ਹਵਾ ਵਿੱਚ ਮੌਜੂਦ ਹੋ ਸਕਦੇ ਨੇ, ਜਿਸ ਦੇ ਲਈ ਲੋਕਾਂ ਨੂੰ ਜ਼ਿਆਦਾ ਸਾਵਧਾਨੀ ਦੀ ਜ਼ਰੂਰਤ ਹੈ

WHO ਨੇ ਇੱਕ ਹੋਰ ਅਹਿਮ ਗੱਲ ਕਹੀ ਹੈ ਕਿ ਕੋਰੋਨਾ ਵਾਇਰਸ ਤੇਜ਼ੀ ਨਾਲ ਫ਼ੈਲ ਰਿਹਾ ਹੈ, ਹਾਲਾਂਕਿ ਇਸ ਮਹਾਂਮਾਰੀ ਦਾ ਪੀਕ ਯਾਨੀ ਚਰਮ ਤੇ ਪਹੁੰਚਣਾ ਬਾਕੀ ਹੈ, ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਿਕ ਦੁਨੀਆ ਭਰ ਵਿੱਚ 1 ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਨੇ ਜਦਕਿ 5 ਲੱਖ 35 ਹਜ਼ਾਰ ਲੋਕ ਇਸ ਬਿਮਾਰੀ ਤੋਂ ਜਾਨ ਗਵਾ ਚੁੱਕੇ ਨੇ 

CSIR ਦੇ ਡੀਜੀ ਸ਼ੇਖਰ ਮਾਂਡੇ ਨੇ ਕਿਹਾ ਜੇਕਰ ਇਨਸਾਨ ਦੇ ਛਿੱਕਨ,ਖਾਂਸੀ ਤੋਂ 10 ਮਾਇਕ੍ਰੋਨ ਤੋਂ ਜ਼ਿਆਦਾ ਵੱਡੇ ਪਾਰਟਿਕਲਸ ਨਿਕਲ ਦੇ ਨੇ ਤਾਂ ਉਹ ਜ਼ਮੀਨ 'ਤੇ ਜਾਂ ਫਿਰ ਕਿਸੇ ਹੋਰ ਥਾਂ 'ਤੇ ਬੈਠ ਜਾਂਦੇ ਨੇ, ਪਰ ਜੇਕਰ ਪਾਰਟਿਕਲਸ 5 ਮਾਈਕ੍ਰੋਨ ਜਾਂ ਫਿਰ ਉਸ ਤੋਂ ਛੋਟੇ ਹੁੰਦੇ ਨੇ ਤਾਂ 10 ਤੋਂ 15 ਮਿੰਟ ਤੱਕ ਹਵਾ ਵਿੱਚ ਰਹਿ ਸਕਦੇ ਨੇ,ਉਨ੍ਹਾਂ ਨੇ ਕਿਹਾ ਇਸ ਤੋਂ ਬਚਣ ਦੇ ਲਈ ਮਾਸਕ ਲਗਾਨਾ ਚਾਹੀਦਾ ਹੈ, ਖ਼ਾਸ ਕਰ ਕੇ ਬਿਮਾਰ ਸ਼ਖ਼ਸ ਨੂੰ ਜੇਕਰ ਖ਼ਾਸੀ,ਛਿੱਕ ਆ ਰਹੀ ਹੈ, ਜ਼ੋਰ-ਜ਼ੋਰ ਨਾਲ ਬੋਲਣ,ਤੇਜ਼ ਆਵਾਜ਼ 'ਚ ਗਾਣਾ ਗਾਉਣ ਨਾਲ ਵੀ ਕਣ ਹਵਾ ਵਿੱਚ ਰਹਿ ਸਕਦੇ ਨੇ