ਦੁਨੀਆ ਵਿੱਚ ਬਹੁਤ ਜਲਦ ਆ ਰਿਹਾ ਹੈ ਕੋਰੋਨਾ ਦੀ ਵੈਕਸੀਨ, ਹੁਣ WHO ਨੇ ਦੱਸੀ ਅਸਲੀਅਤ

 ਕੋਰੋਨਾ ਦੀ ਵੈਕਸੀਨ ChAdOx1 nCoV-19 ਜਿਸ ਨੂੰ AZD1222 ਵੀ ਕਿਹਾ ਜਾ ਰਿਹਾ ਹੈ,ਇਸ ਦਾ ਟਰਾਈਅਲ ਅਖੀਰਲੇ ਗੇੜ ਵਿੱਚ 

ਦੁਨੀਆ ਵਿੱਚ ਬਹੁਤ ਜਲਦ ਆ ਰਿਹਾ ਹੈ ਕੋਰੋਨਾ ਦੀ ਵੈਕਸੀਨ, ਹੁਣ WHO ਨੇ ਦੱਸੀ ਅਸਲੀਅਤ
ਕੋਰੋਨਾ ਦੀ ਵੈਕਸੀਨ ChAdOx1 nCoV-19 ਜਿਸ ਨੂੰ AZD1222 ਵੀ ਕਿਹਾ ਜਾ ਰਿਹਾ ਹੈ,ਇਸ ਦਾ ਟਰਾਈਅਲ ਅਖੀਰਲੇ ਗੇੜ ਵਿੱਚ

ਦਿੱਲੀ : ਕੋਰੋਨਾ ਵਾਇਰਸ ( Coronavirus) ਨਾਲ ਲੜ ਰਹੀ ਦੁਨੀਆ ਦੇ ਲਈ ਇੱਕ ਚੰਗੀ ਖ਼ਬਰ ਹੈ,ਦੁਨੀਆ ਨੂੰ ਜਲਦ ਕੋਰੋਨਾ ਵਾਇਰਸ ਦੀ ਵੈਕਸੀਨ ਯਾਨੀ ਟੀਕਾ ਮਿਲਣ ਜਾ ਰਿਹਾ ਹੈ,ਤੁਸੀਂ ਸੋਚ ਰਹੇ ਹੋਵੋਗੇ ਇਹ ਗਲ ਕਈ ਵਾਰ ਸੁਣੀ ਹੈ, ਕੋਰੋਨਾ ਦੀ ਵੈਕਸੀਨ ਆਉਣ ਵਾਲੀ ਹੈ, ਪਰ ਵਿਸ਼ਵ ਸਿਹਤ ਸੰਗਠਨ(WHO) ਨੇ ਇਸ ਦੀ ਅਸਲੀਅਤ ਦੱਸੀ ਹੈ

ਇਸ ਸਮੇਂ ਦੁਨੀਆ ਭਰ ਵਿੱਚ COVID-19 ਨਾਲ 1 ਕਰੋੜ ਤੋਂ ਵਧ ਲੋਕ ਕੋਰੋਨਾ ਪੋਜ਼ੀਟਿਵ ਹੋ ਚੁੱਕੇ ਨੇ, 5 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ, ਅਜਿਹੇ ਵਿੱਚ ਲੋਕਾਂ ਵਿੱਚ ਘਬਰਾਹਟ ਹੈ ਕੀ ਕਦੋਂ ਅਤੇ ਕਿਵੇਂ ਇਸ ਕੋਰੋਨਾ ਵਾਇਰਸ ਤੋਂ ਛੁਟਕਾਰਾ ਮਿਲੇਗਾ, ਪਰ ਹੁਣ ਬਹੁਤ ਜਲਦ ਕੋਰੋਨਾ ਤੋਂ ਸੁਰੱਖਿਆ ਕਵਚ ਮਿਲਣ ਵਾਲਾ ਹੈ

ਵਿਸ਼ਵ ਸਿਹਤ ਸੰਗਠਨ ਮੁਤਾਬਿਕ Astra Zeneca ਫਾਰਮਾਂ ਕੰਪਨੀ ਦੀ COVID-19 ਦੀ ਵੈਕਸੀਨ  ChAdOx1 nCoV-19 ਜਿਸ ਨੂੰ AZD 1222 ਵੀ ਕਿਹਾ ਜਾਂਦਾ ਹੈ, ਉਸ ਦਾ ਟਰਾਇਲ ਅਖੀਰਲੇ ਗੇੜ ਵਿੱਚ ਹੈ, ਵਿਸ਼ਵ ਸਿਹਤ ਸੰਗਠਨ ਮੁਤਾਬਿਕ ਮੁੱਖ ਵਿਗਿਆਨਿਕ ਦੇ ਤੌਰ 'ਤੇ ਕੰਮ ਕਰ ਰਹੇ ਡਾਕਟਰ ਸੋਭਿਆ ਸਵਾਮੀਨਾਥਨ ਦੇ ਮੁਤਾਬਿਕ AZD 1222 ਟੀਕਾ ਇਨਸਾਨਾਂ 'ਤੇ ਟਰਾਇਲ ਦੇ ਅਖ਼ੀਰਲੇ ਗੇੜ ਵਿੱਚ ਹੈ ਅਤੇ ਬਾਕੀ ਬਣਾਈ ਜਾ ਰਹੀ ਵੈਕਸੀਨ ਦੇ ਮੁਕਾਬਲੇ Astra Zeneca ਫਾਰਮਾ ਕੰਪਨੀ ਸਭ ਤੋਂ ਅੱਗੇ ਹੈ, ਇਸ ਦਾ ਟਰਾਇਲ ਬ੍ਰਿਟੇਨ, ਦੱਖਣੀ ਅਫਰੀਕਾ, ਬ੍ਰਾਜ਼ੀਲ ਵਿੱਚ ਚੱਲ ਰਿਹਾ ਹੈ, ਇਸ ਟੀਕੇ ਨੂੰ 10,260 ਲੋਕਾਂ ਨੂੰ ਦਿੱਤਾ ਜਾਵੇਗਾ, AZD1222 ਟੀਕੇ ਨੂੰ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੇ ਜੈਨੇਟ ਇੰਸਟ੍ਰੀਟਯੂਟ ਨੇ ਬਣਾਇਆ ਹੈ

ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਇੱਕ  ਦੂਜੀ ਦਵਾਈ Moderna ਕੰਪਨੀ ਕੋਰੋਨਾ ਵੈਕਸੀਨ mRNA 1273 'ਤੇ ਵੀ ਕਾਫ਼ੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ, ਪਰ ਫ਼ਿਲਹਾਲ Astra Zeneca ਫਾਰਮਾ ਕੰਪਨੀ 'ਤੇ WHO ਨੂੰ ਜ਼ਿਆਦਾ ਵਿਸ਼ਵਾਸ ਹੈ

Astra Zeneca ਕੰਪਨੀ ਦੀ ਦਵਾਈ ਹੈ ਕੋਵਿਡ -19 ਵਾਇਰਸ ਦਾ ਟੀਕਾ ਇਸ ਸਾਲ ਦੇ ਅੰਤ ਤੱਕ ਬਾਜ਼ਾਰ ਵਿੱਚ ਆ ਜਾਵੇਗਾ, ਇਸ ਸਾਲ ਦੇ ਅੰਤ ਤੱਕ ਯੂਰਪ ਵਿੱਚ ਕੋਰੋਨਾ ਵਾਇਰਸ ਦੇ ਟੀਕੇ 40 ਕਰੋੜ ਡੋਜ਼ ਦੀ ਡਿਲਿਵਰੀ ਕੀਤੀ ਜਾਵੇਗੀ

ਵਿਸ਼ਵ ਸਿਹਤ ਸੰਗਠਨ ਨੇ ਵੀ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕੀ ਦੁਨੀਆ ਭਰ ਦੇ ਦੇਸ਼ਾਂ ਨੂੰ ਕੋਰੋਨਾ ਦੇ 2 ਅਰਬ ਤੋਂ ਜ਼ਿਆਦਾ ਟੀਕੇ ਦੇਵੇਗਾ ਪਰ ਇਹ ਫ਼ੌਰਨ ਨਹੀਂ ਹੋਣ ਵਾਲਾ ਹੈ, ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਇਹ ਟੀਕੇ 2021 ਦੇ ਅੰਤ ਤੱਕ ਦੁਨੀਆ ਨੂੰ ਮਿਲੇਗਾ