ਕੋਰੋਨਿਲ 'ਤੇ ਹੁਣ ਕੋਈ ਵਿਵਾਦ ਨਹੀਂ, ਪੂਰੇ ਦੇਸ਼ ਵਿੱਚ ਮਿਲੇਗੀ,ਮੇਰੇ ਖ਼ਿਲਾਫ਼ ਗ਼ਲਤ ਪ੍ਰਚਾਰ : ਰਾਮਦੇਵ
Advertisement

ਕੋਰੋਨਿਲ 'ਤੇ ਹੁਣ ਕੋਈ ਵਿਵਾਦ ਨਹੀਂ, ਪੂਰੇ ਦੇਸ਼ ਵਿੱਚ ਮਿਲੇਗੀ,ਮੇਰੇ ਖ਼ਿਲਾਫ਼ ਗ਼ਲਤ ਪ੍ਰਚਾਰ : ਰਾਮਦੇਵ

 ਰਾਮਦੇਵ ਇੱਕ ਵਾਰ ਮੁੜ ਤੋਂ ਮੀਡੀਆ ਦੇ ਸਾਹਮਣੇ ਆਏ

 ਰਾਮਦੇਵ ਇੱਕ ਵਾਰ ਮੁੜ ਤੋਂ ਮੀਡੀਆ ਦੇ ਸਾਹਮਣੇ ਆਏ

ਹਰਿਦੁਆਰ : ਯੋਗ ਗੁਰੂ ਸੁਆਮੀ ਰਾਮਦੇਵ ਨੇ ਬੁੱਧਵਾਰ ਨੂੰ ਮੀਡੀਆ ਦੇ ਸਾਹਮਣੇ ਕੋਰੋਨਿਲ 'ਤੇ ਪਤੰਜਲੀ ਦਾ ਪੱਖ ਰੱਖਿਆ, ਉਨ੍ਹਾਂ ਨੇ ਕਿਹਾ ਮੇਰੇ ਖ਼ਿਲਾਫ਼ ਗ਼ਲਤ ਪ੍ਰਚਾਰ ਕੀਤਾ ਗਿਆ,ਕੋਰੋਨਿਲ 'ਤੇ ਨਿਯਮ ਕਾਨੂੰਨ ਦੇ ਮੁਤਾਬਿਕ ਕੰਮ ਕੀਤਾ ਗਿਆ, ਆਯੂਸ਼ ਮੰਤਰਾਲੇ ਨੇ ਸਾਡੀ ਕੋਸ਼ਿਸ਼ਾਂ ਦੀ ਤਾਰੀਫ਼ ਕੀਤੀ ਹੈ, ਕੋਰੋਨਿਲ 'ਤੇ ਹੁਣ ਕੋਈ ਵਿਵਾਦ ਨਹੀਂ ਹੈ

ਉਨ੍ਹਾਂ ਨੇ ਕਿਹਾ ਸੋਧ ਨਾਲ ਜੁੜੇ ਸਾਰੇ ਦਸਤਾਵੇਜ਼ ਆਯੂਸ਼ ਮੰਤਰਾਲੇ ਨੂੰ ਸੌਂਪੇ ਗਏ ਨੇ, ਆਯੂਸ਼ ਮੰਤਰਾਲੇ ਨੇ ਸਾਡੀ ਕੋਸ਼ਿਸ਼ਾਂ ਦੀ ਤਾਰੀਫ਼ ਕੀਤੀ ਹੈ,ਕੋਰੋਨਿਲ 'ਤੇ ਹੁਣ ਕੋਈ ਵਿਵਾਦ ਨਹੀਂ ਹੈ, 7 ਦਿਨਾਂ ਅੰਦਰ ਕੋਰੋਨਾ ਦੇ 100 ਫ਼ੀਸਦੀ ਮਰੀਜ਼ ਠੀਕ ਹੋਏ, ਦੇਸ਼ਭਰ ਵਿੱਚ ਕੋਰੋਨਿਲ ਦਵਾਈ ਮਿਲੇਗੀ,ਕੋਰੋਨਿਲ ਦਾ ਲਾਇਸੈਂਸ ਲਿਆ, ਰੋਗ ਮੁਕਤ ਸਮਾਜ ਬਣਾਉਣਾ ਕੋਈ ਗੁਨਾਹ ਨਹੀਂ ਮੈ ਕਰਾਂਗਾ, ਮੇਰੀ ਜਾਤ ਅਤੇ ਧਰਮ ਨੂੰ ਲੈਕੇ ਗੰਦਾ ਵਾਤਾਵਰਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ,ਮੇਰੇ ਖ਼ਿਲਾਫ਼ ਦੇਸ਼ਭਰ ਵਿੱਚ FIR ਦਰਜ ਕੀਤੀ ਗਈ 

ਰਾਮਦੇਵ ਨੇ ਕਿਹਾ 'ਅਸੀਂ ਪੂਰੇ ਟਰਾਇਲ ਵੇਖਿਆ ਕੀ ਸਭ ਤੋਂ ਵੱਡਾ ਖ਼ਤਰਾ ਹੁੰਦਾ ਹੈ ਕੋਰੋਨਾ ਸਰੀਰ ਦੇ ਫੇਫੜਿਆਂ ਵਿੱਚ ਘਰ ਬਣਾ ਲੈਂਦਾ ਹੈ ਅਤੇ ਵਾਇਰਸ ਸਰੀਰ ਵਿੱਚ ਲੱਖਾ ਕਾਪੀ ਤਿਆਰ ਕਰ ਲੈਂਦਾ ਹੈ, ਅਸੀਂ ਵੇਖਿਆ ਕੀ ਦਵਾਈ ਨਾਲ ਚੰਗਾ ਰੈਸਪਾਂਸ ਮਿਲਿਆ, ਪੂਰਾ ਸਾਇੰਟਿਫਿਕ ਦਸਤਾਵੇਜ਼ ਹੈ ਜੋ ਪ੍ਰੋਟੋਕਾਲ ਤੈਅ ਕੀਤਾ ਗਿਆ ਹੈ ਉਸ ਮੁਤਾਬਿਕ ਅਸੀਂ ਰਿਸਰਚ ਕੀਤੀ ਹੈ'

ਉਨ੍ਹਾਂ ਨੇ ਅੱਗੇ ਕਿਹਾ 'ਅਸੀਂ ਕੋਰੋਨਾ ਦਾ ਕਲੀਨੀਕਲ ਟਰਾਇਲ ਕੀਤਾ ਹੈ, ਵੈਸੇ ਵੀ 10  ਤੋਂ ਵੱਡੀ ਬਿਮਾਰੀ ਵਿੱਚ   3 ਲੈਵਲ ਦੇ ਟਰਾਇਲ ਅਸੀਂ ਪਾਸ ਕਰ ਚੁੱਕੇ ਹਾਂ, ਸਾਡੇ ਕੋਲ 500 ਵਿਗਿਆਨਿਕਾਂ ਦੀ ਟੀਮ ਹੈ, ਇੱਕ ਕੋਰੋਨਾ ਟਰਾਇਲ ਦਾ ਰਿਜ਼ਲਟ ਕੀ ਰੱਖਿਆ ਤੂਫ਼ਾਨ ਆ ਗਿਆ, ਟਾਈ ਸ਼ਾਈ ਵਾਲਿਆਂ ਨੂੰ ਇਹ ਹਜ਼ਮ ਨਹੀਂ ਹੋਇਆ ਕੀ ਲੰਗੋਟ ਪਾਉਣ ਵਾਲਾ ਇਹ ਕਿਵੇਂ ਕਰ ਸਕਦਾ ਹੈ ? ਉਨ੍ਹਾਂ ਦੇ ਰਿਸਰਚ ਪੈਰਾਮੀਟਰ ਦੇ ਮੁਤਾਬਿਕ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਇਆ'

 

 

 

 

Trending news