Chandigarh News: ਚੰਡੀਗੜ੍ਹ 'ਚ ਹੁਣ ਆਨਲਾਈਨ ਲੱਗੇਗੀ ਪਾਰਕਿੰਗ ਫੀਸ!
Advertisement
Article Detail0/zeephh/zeephh2223020

Chandigarh News: ਚੰਡੀਗੜ੍ਹ 'ਚ ਹੁਣ ਆਨਲਾਈਨ ਲੱਗੇਗੀ ਪਾਰਕਿੰਗ ਫੀਸ!

Chandigarh Parking Fees Online: ਚੰਡੀਗੜ੍ਹ ਨਗਰ ਨਿਗਮ ਨੇ ਫੈਸਲਾ ਲਿਆ ਹੈ ਕਿ ਹੁਣ ਪਾਰਕਿੰਗ ਫੀਸ ਆਨਲਾਈਨ ਭੁਗਤਾਨ ਰਾਹੀਂ ਅਦਾ ਹੋਵੇਗੀ।

 

Chandigarh News: ਚੰਡੀਗੜ੍ਹ 'ਚ ਹੁਣ ਆਨਲਾਈਨ ਲੱਗੇਗੀ ਪਾਰਕਿੰਗ ਫੀਸ!

Chandigarh Parking Fees Online: ਚੰਡੀਗੜ੍ਹ ਵਾਸੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ ਦਰਅਸਲ ਹੁਣ ਚੰਡੀਗੜ੍ਹ ਨਗਰ ਨਿਗਮ ਨੇ ਫੈਸਲਾ ਲਿਆ ਹੈ ਕਿ ਹੁਣ ਪਾਰਕਿੰਗ ਫੀਸ ਆਨਲਾਈਨ ਭੁਗਤਾਨ ਰਾਹੀਂ ਅਦਾ ਹੋਵੇਗੀ। ਇਸ ਦੌਰਾਨ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਪਾਰਕਿੰਗ ਫੀਸ ਆਨਲਾਈਨ ਲਈ ਜਾਵੇਗੀ। ਇਸ ਦੇ ਲਈ ਚੰਡੀਗੜ੍ਹ ਨਗਰ ਨਿਗਮ ਦੀ ਤਰਫੋਂ ਕਈ ਬੈਂਕਾਂ ਨਾਲ ਸਮਝੌਤੇ ਕੀਤੇ ਗਏ ਹਨ।

ਪਹਿਲੀ ਮਈ ਤੋਂ ਹੋਵੇਗੀ ਸ਼ੁਰੂ 
ਇਹ ਆਨਲਾਈਨ ਭੁਗਤਾਨ ਵਾਲੀ ਸਹੂਲਤ ਹੁਣ ਪਹਿਲੀ ਮਈ ਤੋਂ ਸ਼ੁਰੂ ਹੋ ਜਾਵੇਗੀ। 

QR ਕੋਡ ਰਾਹੀਂ ਭੁਗਤਾਨ
ਬੈਂਕਾਂ ਤੋਂ ਕਾਰਡ ਸਵੈਪਿੰਗ ਮਸ਼ੀਨ ਮੰਗਵਾਈ ਗਈ ਹੈ ਜਿਸ ਵਿੱਚ QR ਕੋਡ ਰਾਹੀਂ ਭੁਗਤਾਨ ਕਰਨ ਦੀ ਸਹੂਲਤ ਵੀ ਹੈ। ਨਿਗਮ ਵੱਲੋਂ ਇਹ ਪ੍ਰਣਾਲੀ 73 ਥਾਵਾਂ ’ਤੇ ਲਾਗੂ ਕੀਤੀ ਜਾਵੇਗੀ।

ਇਹ ਵੀ ਪੜ੍ਹੋ:  EVM-VVPAT Case: SC ਨੇ VVPAT ਨੂੰ ਲੈ ਕੇ ਸਾਰੀਆਂ ਪਟੀਸ਼ਨਾਂ ਕੀਤੀਆਂ ਖਾਰਜ, ਬੈਲਟ ਪੇਪਰ ਦੀ ਮੰਗ ਨੂੰ ਕੀਤਾ ਰੱਦ 

ਇਸ ਮਾਮਲੇ ਵਿੱਚ ਨਗਰ ਨਿਗਮ ਕਮਿਸ਼ਨਰ ਦਾ ਕਹਿਣਾ ਹੈ ਕਿ ਜਿਸ ਪਾਰਕਿੰਗ ਪ੍ਰਣਾਲੀ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ, ਉਸ ਨਾਲ ਪਾਰਕਿੰਗ ਫੀਸ ਵਿੱਚ ਪਾਰਦਰਸ਼ਤਾ ਆਵੇਗੀ। ਔਨਲਾਈਨ ਭੁਗਤਾਨ ਕਾਰਨ ਗਲਤੀ ਦੀ ਕੋਈ ਸੰਭਾਵਨਾ ਨਹੀਂ ਹੋਵੇਗੀ ਕਿਉਂਕਿ ਇਹ ਪੈਸਾ ਸਿੱਧਾ ਨਿਗਮ ਦੇ ਖਾਤੇ ਵਿੱਚ ਜਮ੍ਹਾ ਹੋਵੇਗਾ।

ਇਸ ਦਾ ਇੱਕ ਹੋਰ ਕਾਰਨ ਹੈ ਕਿ ਕਈ ਵਾਰ ਲੋਕਾਂ ਕੋਲ ਨਕਦੀ ਨਹੀਂ ਹੁੰਦੀ, ਜਿਸ ਕਾਰਨ ਪਾਰਕਿੰਗ ਦੇ ਗੇਟ 'ਤੇ ਵੱਡੇ ਨੋਟ ਹੋਣ ਕਾਰਨ ਜਾਮ ਲੱਗ ਜਾਂਦਾ ਹੈ। ਇੱਥੇ 73 ਪਾਰਕਿੰਗ ਥਾਵਾਂ ਹਨ ਜਿੱਥੇ ਹਰ ਰੋਜ਼ ਵੱਡੀ ਗਿਣਤੀ ਵਿੱਚ ਵਾਹਨ ਆਉਂਦੇ ਹਨ। ਇਨ੍ਹਾਂ ਵਿੱਚ ਲਗਭਗ 16000 ਵਾਹਨ ਪਾਰਕ ਕਰਨ ਦੀ ਸਮਰੱਥਾ ਹੈ।

Trending news