Chandigarh Weather: ਚੰਡੀਗੜ੍ਹ 'ਚ ਠੰਡ ਤੋਂ ਅਜੇ ਵੀ ਰਾਹਤ ਨਹੀਂ! ਤੋੜਿਆ 7 ਸਾਲ ਦਾ ਰਿਕਾਰਡ, ਦੋ ਦਿਨ ਰੈੱਡ ਅਲਰਟ
Advertisement
Article Detail0/zeephh/zeephh2063444

Chandigarh Weather: ਚੰਡੀਗੜ੍ਹ 'ਚ ਠੰਡ ਤੋਂ ਅਜੇ ਵੀ ਰਾਹਤ ਨਹੀਂ! ਤੋੜਿਆ 7 ਸਾਲ ਦਾ ਰਿਕਾਰਡ, ਦੋ ਦਿਨ ਰੈੱਡ ਅਲਰਟ

Chandigarh Weather Updates: ਪੰਜਾਬ-ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਠੰਢ ਨੇ ਸੱਤ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਚੰਡੀਗੜ੍ਹ 'ਚ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ 2.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

Chandigarh Weather: ਚੰਡੀਗੜ੍ਹ 'ਚ ਠੰਡ ਤੋਂ ਅਜੇ ਵੀ ਰਾਹਤ ਨਹੀਂ! ਤੋੜਿਆ 7 ਸਾਲ ਦਾ ਰਿਕਾਰਡ, ਦੋ ਦਿਨ ਰੈੱਡ ਅਲਰਟ

Chandigarh Weather Updates: ਚੰਡੀਗੜ੍ਹ ਹੀ ਨਹੀ ਦੇਸ਼ਭਰ ਵਿੱਚ ਕੜਾਕੇ ਦੀ ਠੰਡ ਤੋਂ ਰਾਹਤ ਨਹੀਂ ਮਿਲੀ। ਮੌਸਮ ਵਿਭਾਗ ਨੇ 2 ਦਿਨ ਹੋਰ ਠੰਡ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਰਾਤ ਦਾ ਘੱਟੋ-ਘੱਟ ਤਾਪਮਾਨ 2.7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਕਈ ਟਰੇਨਾਂ ਅਤੇ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ।  ਇਸ ਤੋਂ ਪਹਿਲਾਂ 2017 'ਚ ਜਨਵਰੀ 'ਚ ਸਭ ਤੋਂ ਘੱਟ ਤਾਪਮਾਨ 2.4 ਡਿਗਰੀ ਸੈਲਸੀਅਸ ਸੀ। ਅਗਲੇ 4 ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ 18 ਅਤੇ 19 ਡਿਗਰੀ ਰਹਿਣ ਦੀ ਸੰਭਾਵਨਾ ਹੈ। ਜਦੋਂ ਕਿ ਘੱਟੋ-ਘੱਟ ਤਾਪਮਾਨ 3 ਤੋਂ 4 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਮੌਸਮ ਵਿਭਾਗ ਅਨੁਸਾਰ ਮੋਹਾਲੀ-ਪੰਚਕੂਲਾ ਅਤੇ ਚੰਡੀਗੜ੍ਹ 'ਚ ਸਰਦੀ ਨੇ ਸੱਤ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ 2.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਸੀ। ਇਸ ਤੋਂ ਪਹਿਲਾਂ 11 ਜਨਵਰੀ 2017 ਨੂੰ ਘੱਟੋ-ਘੱਟ ਪਾਰਾ 2.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੰਗਲਵਾਰ ਨੂੰ ਸ਼ਹਿਰ 'ਚ ਪਹਿਲੀ ਵਾਰ ਅਜਿਹਾ ਹੋਇਆ ਕਿ ਸਵੇਰੇ ਕੁਝ ਥਾਵਾਂ 'ਤੇ ਸੰਘਣੀ ਧੁੰਦ ਛਾਈ ਰਹੀ ਅਤੇ ਕਈ ਥਾਵਾਂ 'ਤੇ ਧੁੱਪ ਛਾਈ ਰਹੀ।

ਇਹ ਵੀ ਪੜ੍ਹੋ:  Weather Update Today: ਕੜਾਕੇ ਦੀ ਠੰਡ! ਤਾਪਮਾਨ 4 ਡਿਗਰੀ ਪਹੁੰਚਿਆ, ਕਈ ਉਡਾਣਾਂ ਪ੍ਰਭਾਵਿਤ, ਕਈ ਟਰੇਨਾਂ ਲੇਟ

ਗੌਰਤਲਬ ਹੈ ਕਿ ਬੀਤੇ ਦਿਨੀ ਖਰਾਬ ਮੌਸਮ ਕਾਰਨ 12 ਉਡਾਣਾਂ ਨੂੰ ਰੱਦ ਕਰਨਾ ਪਿਆ ਸੀ। 31 ਉਡਾਣਾਂ ਦੇਰੀ ਨਾਲ ਉਡਾਣ ਭਰੀਆਂ। ਅੱਜ ਰੱਦ ਹੋਣ ਵਾਲੀਆਂ ਉਡਾਣਾਂ ਦੀ ਗਿਣਤੀ ਵੀ ਵਧ ਸਕਦੀ ਹੈ। ਇਹ ਜਾਣਕਾਰੀ ਚੰਡੀਗੜ੍ਹ ਏਅਰਪੋਰਟ ਅਥਾਰਟੀ ਵੱਲੋਂ ਦਿੱਤੀ ਜਾਵੇਗੀ।

ਚੰਡੀਗੜ੍ਹ ਮੌਸਮ ਕੇਂਦਰ ਨੇ ਅਗਲੇ ਦੋ ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਠੰਡ ਦੇ ਨਾਲ-ਨਾਲ ਮੰਗਲਵਾਰ ਸਵੇਰੇ ਧੁੰਦ ਨੇ ਵੀ ਸ਼ਹਿਰ ਨੂੰ ਆਪਣੀ ਲਪੇਟ 'ਚ ਲੈ ਲਿਆ ਸੀ। ਸਵੇਰੇ ਕਈ ਇਲਾਕਿਆਂ 'ਚ ਵਿਜ਼ੀਬਿਲਟੀ 20 ਮੀਟਰ ਦੇ ਕਰੀਬ ਸੀ। ਅਜਿਹਾ ਇਸ ਮੌਸਮ 'ਚ ਪਹਿਲੀ ਵਾਰ ਹੋਇਆ ਹੈ ਕਿ ਸਵੇਰੇ 9 ਵਜੇ ਦੇ ਕਰੀਬ ਸ਼ਹਿਰ ਦੇ ਕੁਝ ਇਲਾਕਿਆਂ 'ਚ ਸੰਘਣੀ ਧੁੰਦ ਛਾਈ ਰਹੀ, ਜਦੋਂ ਕਿ ਥੋੜ੍ਹਾ ਅੱਗੇ ਜਾਣ 'ਤੇ ਕੁਝ ਥਾਵਾਂ 'ਤੇ ਚੰਗੀ ਧੁੱਪ ਨਿਕਲੀ।

 

Trending news