Pathankot News: ਕਰਨਲ ਰੈਂਕ ਦੇ ਅਧਿਕਾਰੀ ਕੋਲੋਂ ਸੋਸ਼ਲ ਮੀਡੀਆ 'ਤੇ ਠੱਗੇ 35 ਲੱਖ ਰੁਪਏ, ਜਾਣੋ ਪੂਰਾ ਮਾਮਲਾ
Advertisement
Article Detail0/zeephh/zeephh2060293

Pathankot News: ਕਰਨਲ ਰੈਂਕ ਦੇ ਅਧਿਕਾਰੀ ਕੋਲੋਂ ਸੋਸ਼ਲ ਮੀਡੀਆ 'ਤੇ ਠੱਗੇ 35 ਲੱਖ ਰੁਪਏ, ਜਾਣੋ ਪੂਰਾ ਮਾਮਲਾ

Pathankot News: ਕਰਨਲ ਰੈਂਕ ਦੇ ਅਧਿਕਾਰੀਆਂ ਨਾਲ ਸੋਸ਼ਲ ਮੀਡੀਆ ਉਪਰ ਕਰੀਬ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।

Pathankot News: ਕਰਨਲ ਰੈਂਕ ਦੇ ਅਧਿਕਾਰੀ ਕੋਲੋਂ ਸੋਸ਼ਲ ਮੀਡੀਆ 'ਤੇ ਠੱਗੇ 35 ਲੱਖ ਰੁਪਏ, ਜਾਣੋ ਪੂਰਾ ਮਾਮਲਾ

Pathankot News (ਅਜੇ ਮਹਾਜਨ): ਪਠਾਨਕੋਟ ਵਿੱਚ ਕਰਨਲ ਰੈਂਕ ਦੇ ਅਧਿਕਾਰੀਆਂ ਨਾਲ ਸੋਸ਼ਲ ਮੀਡੀਆ ਉਪਰ ਕਰੀਬ 35 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਕਰਨਲ ਰੈਂਕ ਦੇ ਪੜ੍ਹੇ-ਲਿਖੇ ਅਧਿਕਾਰੀ ਸੋਸ਼ਲ ਮੀਡੀਆ ਉਪਰ ਠੱਗਾਂ ਦੇ ਝਾਂਸੇ ਵਿੱਚ ਆ ਕੇ ਧੋਖਾਧੜੀ ਦਾ ਸ਼ਿਕਾਹ ਹੋ ਗਏ।

ਇੱਕ ਨਿੱਜੀ ਕੰਪਨੀ ਵੱਲੋਂ ਕਰਨਲ ਨੂੰ ਪੈਸੇ ਨਿਵੇਸ਼ ਕਰਕੇ ਜ਼ਿਆਦਾ ਨਿਵੇਸ਼ ਦੇਣ ਦਾ ਝਾਂਸਾ ਦੇ ਕੇ ਠੱਗੀ ਮਾਰੀ ਗਈ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਅਣਪਛਾਤਿਆਂ ਖਿਲਾਫ਼ ਐਫਆਈਆਰ ਦਰਜ ਕਰ ਲਈ ਹੈ।

ਕਾਬਿਲੇਗੌਰ ਹੈ ਕਿ ਨਵੰਬਰ ਵਿੱਚ ਚੰਡੀਗੜ੍ਹ ਦੇ ਸੈਕਟਰ-7 ਸੀ ਦੇ ਰਹਿਣ ਵਾਲੇ ਲੈਫਟੀਨੈਂਟ ਕਰਨਲ ਦੀ ਪਤਨੀ ਨਾਲ 30.94 ਲੱਖ ਰੁਪਏ ਦੀ ਆਨਲਾਈਨ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਸੀ। ਬਦਮਾਸ਼ਾਂ ਨੇ ਪਹਿਲਾਂ ਪਾਰਟ ਟਾਈਮ ਨੌਕਰੀ ਦਾ ਵਾਅਦਾ ਕੀਤਾ ਅਤੇ ਫਿਰ ਬੋਨਸ ਦੀ ਰਕਮ ਕਢਵਾਉਣ ਅਤੇ ਡੀਲਕਸ ਮੈਂਬਰਸ਼ਿਪ ਦੇਣ ਦੇ ਨਾਂ 'ਤੇ ਮੋਟੀ ਰਕਮ ਹੜੱਪ ਲਈ ਸੀ।

ਠੱਗਾਂ ਨੇ ਲੈਫਟੀਨੈਂਟ ਕਰਨਲ ਨੂੰ ਵੀ ਉਸ ਦੀ ਪਤਨੀ ਆਪਣੇ ਝਾਂਸੇ ਵਿੱਚ ਲੈ ਲਿਆ। ਉਸ ਨੇ ਦੋਸਤਾਂ ਅਤੇ ਕ੍ਰੈਡਿਟ ਕਾਰਡਾਂ ਤੋਂ ਕਰਜ਼ਾ ਲੈ ਕੇ ਤੇ ਮਿਊਚਲ ਫੰਡ ਵੇਚ ਕੇ ਲੱਖਾਂ ਰੁਪਏ ਜਮ੍ਹਾ ਕਰਵਾਏ ਸੀ। ਬਾਅਦ ਵਿੱਚ ਬਦਮਾਸ਼ਾਂ ਨੇ ਪਾਰਟ ਟਾਈਮ ਨੌਕਰੀ ਲਈ ਬਣਾਏ ਗਏ ਲੌਗਇਨ ਨੂੰ ਲੌਕ ਲਗਾ ਦਿੱਤਾ ਸੀ।

ਪੀੜਤਾਂ ਨੇ ਜਦੋਂ ਰੁਕੀ ਹੋਈ ਰਕਮ ਮੰਗੀ ਤਾਂ ਬਦਮਾਸ਼ਾਂ ਨੇ ਅੱਧੀ ਰਕਮ ਦੀ ਮੰਗ ਕਰ ਦਿੱਤੀ ਸੀ। ਲੈਫਟੀਨੈਂਟ ਕਰਨਲ ਦੀ ਪਤਨੀ ਨੇ ਸਾਈਬਰ ਕ੍ਰਾਈਮ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। 

ਇਹ ਵੀ ਪੜ੍ਹੋ : Indian Army News: ਦ੍ਰਿਸ਼ਟੀ-10 ਨਾਲ ਭਾਰਤੀ ਫ਼ੌਜ ਪੰਜਾਬ 'ਚ ਪਾਕਿਸਤਾਨੀ ਸਰਹੱਦ 'ਤੇ ਰੱਖੇਗੀ ਬਾਜ਼ ਅੱਖ

ਇੱਕ ਔਰਤ ਨੇ ਲੈਫਟੀਨੈਂਟ ਕਰਨਲ ਦੀ ਪਤਨੀ ਦੇ ਟੈਲੀਗ੍ਰਾਮ ਚੈਨਲ 'ਤੇ ਸੰਪਰਕ ਕੀਤਾ ਸੀ ਤੇ ਉਸ ਨੂੰ ਦਿਨ ਵਿੱਚ ਇੱਕ ਤੋਂ ਤਿੰਨ ਘੰਟੇ ਕੰਮ ਕਰਕੇ 2500-3200 ਰੁਪਏ ਅਤੇ ਤਿੰਨ ਤੋਂ ਪੰਜ ਘੰਟੇ ਕੰਮ ਕਰਕੇ 4600-5800 ਰੁਪਏ ਕਮਾਉਣ ਦਾ ਲਾਲਚ ਦਿੱਤਾ ਸੀ। ਸਹਿਮਤ ਹੋਣ ਤੋਂ ਬਾਅਦ ਇੱਕ ਏਜੰਟ ਨੇ 24 ਅਗਸਤ ਨੂੰ ਉਸ ਨਾਲ ਸੰਪਰਕ ਕੀਤਾ ਅਤੇ ਟ੍ਰਾਇਲ ਦੇ ਕੰਮ ਦਾ ਪ੍ਰਸਤਾਵ ਦਿੱਤਾ ਸੀ।

ਇਹ ਵੀ ਪੜ੍ਹੋ : Punjab School Holiday News: ਪੰਜਾਬ 'ਚ 5ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਛੁੱਟੀਆਂ ਦੇ ਵਾਧੇ ਦਾ ਐਲਾਨ

 

Trending news