ਆਨੰਦਪੁਰ ਸਾਹਿਬ 'ਚ 3 ਸਟਾਰ ਹੋਟਲ ਬਣਿਆ ਖੰਡਰ, 300 ਸਾਲਾ ਖਾਲਸਾ ਸਾਜਨਾ ਦਿਵਸ 'ਤੇ ਕਰਵਾਇਆ ਗਿਆ ਸੀ ਨਿਰਮਾਣ
Advertisement
Article Detail0/zeephh/zeephh1361150

ਆਨੰਦਪੁਰ ਸਾਹਿਬ 'ਚ 3 ਸਟਾਰ ਹੋਟਲ ਬਣਿਆ ਖੰਡਰ, 300 ਸਾਲਾ ਖਾਲਸਾ ਸਾਜਨਾ ਦਿਵਸ 'ਤੇ ਕਰਵਾਇਆ ਗਿਆ ਸੀ ਨਿਰਮਾਣ

ਖ਼ਾਲਸਾ ਪੰਥ ਦੀ 300 ਵੀਂ ਸ਼ਤਾਬਦੀ ਮੌਕੇ ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਦੀ ਆਮਦ ਨੂੰ ਦੇਖਦਿਆਂ ਇਸ ਦਾ ਨਿਰਮਾਣ ਕਰਵਾਇਆ ਸੀ। ਇਸ ਦੇ ਨਿਰਮਾਣ 'ਚ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ ਪਰ ਸਰਕਾਰਾਂ ਦੀ ਅਣਗਹਿਲੀ ਕਾਰਨ ਹੁਣ ਇਹ ਇਮਾਰਤ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ।

ਆਨੰਦਪੁਰ ਸਾਹਿਬ 'ਚ 3 ਸਟਾਰ ਹੋਟਲ ਬਣਿਆ ਖੰਡਰ, 300 ਸਾਲਾ ਖਾਲਸਾ ਸਾਜਨਾ ਦਿਵਸ 'ਤੇ ਕਰਵਾਇਆ ਗਿਆ ਸੀ ਨਿਰਮਾਣ

ਬਿਮਲ ਸ਼ਰਮਾ/ ਅਨੰਦਪੁਰ ਸਾਹਿਬ: ਖਾਲਸਾ ਪੰਥ ਦੇ 300 ਵੇਂ ਸ਼ਤਾਬਦੀ ਸਮਾਗਮਾਂ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਨੂੰ ਕਈ ਪ੍ਰੋਜੈਕਟ ਨਸੀਬ ਹੋਏ ਸਨ ਜਿਹਨਾਂ ਵਿਚ ਇਕ ਪ੍ਰੋਜੈਕਟ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰੋੜਾਂ ਦੀ ਲਾਗਤ ਨਾਲ ਬਣਾਇਆ ਥਰੀ ਸਟਾਰ ਹੋਟਲ ਹੈ । ਤੁਹਾਨੂੰ ਦੱਸ ਦਈਏ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਦੇਸ਼ੀ ਸੈਲਾਨੀਆਂ ਦੀ ਆਮਦ ਦੇ ਮੱਦੇਨਜ਼ਰ ਇਕ ਤਿੰਨ ਤਾਰਾ ਹੋਟਲ ਬਣਾਇਆ ਗਿਆ ਸੀ। ਇਸ ਦਾ ਉਦਘਾਟਨ 6 ਅਪ੍ਰੈਲ 1999 ਨੂੰ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਵਿਚ ਤਤਕਾਲੀ ਕੇਂਦਰੀ ਮੰਤਰੀ ਅਨੰਤ ਕੁਮਾਰ ਨੇ ਕੀਤਾ ਸੀ ਪਰ ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਇਹ ਥ੍ਰੀ ਸਟਾਰ ਹੋਟਲ ਨਹੀਂ ਚੱਲ ਸਕਿਆ ਅਤੇ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ।

 

ਦੱਸ ਦੇਈਏ ਕਿ ਇਸ ਦੇ ਨਿਰਮਾਣ 'ਚ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ ਪਰ ਸਰਕਾਰਾਂ ਦੀ ਅਣਗਹਿਲੀ ਕਾਰਨ ਹੁਣ ਇਹ ਇਮਾਰਤ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਥੇ ਆਸਾਨੀ ਨਾਲ ਛੁਪ ਸਕਦਾ ਹੈ ਕਿਉਂਕਿ ਆਸ ਪਾਸ ਦਾ ਇਲਾਕਾ ਜੰਗਲ ਦਾ ਰੂਪ ਧਾਰਨ ਕਰ ਚੁੱਕਾ ਹੈ । ਸ੍ਰੀ ਆਨੰਦਪੁਰ ਸਾਹਿਬ ਜਿਥੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਮੌਜੂਦ ਹੈ ਓਥੇ ਹੀ ਆਸ ਪਾਸ ਕਈ ਇਤਿਹਾਸਿਕ ਗੁਰਦੁਆਰਾ ਸਾਹਿਬ ਤੋਂ ਇਲਾਵਾ, ਵਿਰਾਸਤ-ਏ-ਖਾਲਸਾ, ਮਾਤਾ ਨੈਣਾ ਦੇਵੀ ਅਤੇ ਭਾਖੜਾ ਡੈਮ ਮੌਜੂਦ ਹਨ ਤੇ ਹਰ ਸਾਲ ਵਿਸ਼ਵ ਪ੍ਰਸਿੱਧ ਹੋਲਾ ਮਹੱਲਾ ਦੇ ਦੌਰਾਨ ਵੀ ਕਾਫੀ ਤਾਦਾਤ ਵਿਚ ਦੇਸ਼ ਵਿਦੇਸ਼ ਤੋਂ ਸੈਲਾਨੀ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਦੇ ਹਨ ਜਿਹਨਾਂ ਵਿਚ ਵਿਦੇਸ਼ੀ ਸੈਲਾਨੀ ਵੀ ਹੁੰਦੇ ਹਨ। ਵਿਦੇਸ਼ੀ ਸੈਲਾਨੀਆਂ ਦੀ ਸੁਵਿਧਾ ਦੇ ਮੁਤਾਬਿਕ ਇਸ ਤਰ੍ਹਾਂ ਦਾ ਕੋਈ ਹੋਟਲ ਇੱਥੇ ਮੌਜੂਦ ਨਹੀਂ ਹੈ ਜਿੱਥੇ ਉਹ ਠਹਿਰ ਸਕਣ। ਇਕ ਪਾਸੇ ਸਰਕਾਰਾਂ ਸ੍ਰੀ ਆਨੰਦਪੁਰ ਸਾਹਿਬ ਨੂੰ ਸੈਰ-ਸਪਾਟਾ ਕੇਂਦਰ ਬਣਾਉਣ ਦੀਆਂ ਗੱਲਾਂ ਕਰ ਰਹੀਆਂ ਹਨ ਅਤੇ ਦੂਜੇ ਪਾਸੇ ਅਜਿਹੀ ਸਥਿਤੀ ਬਣੀ ਹੋਈ ਹੈ।

 

ਜਦੋਂ ਸਾਡੀ ਟੀਮ ਨੇ ਇਸ ਥ੍ਰੀ ਸਟਾਰ ਹੋਟਲ ਦੀ ਇਮਾਰਤ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਇਮਾਰਤ ਦੇ ਆਲੇ-ਦੁਆਲੇ ਸੰਘਣਾ ਜੰਗਲ ਚਿੜੀਆਘਰ ਵਰਗਾ ਲੱਗ ਰਿਹਾ ਸੀ ਅਤੇ ਜਦੋਂ ਇਮਾਰਤ ਦੇ ਅੰਦਰ ਜਾ ਕੇ ਦੇਖਿਆ ਤਾਂ ਕਈ ਕਮਰਿਆਂ ਵਿਚ ਸੀਮਿੰਟ ਦੀਆਂ ਬੋਰੀਆਂ ਪਈਆਂ ਸਨ ਜੋ ਕਿ ਪੂਰੀ ਤਰ੍ਹਾਂ ਜੰਮੀਆਂ ਹੋਈਆਂ ਸਨ।  ਇਸ ਇਮਾਰਤ ਵਿਚ ਕੋਈ ਵੀ ਸਮਾਜ ਵਿਰੋਧੀ ਅਨਸਰ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਕੇ ਅੰਦਰ ਲੁਕ ਸਕਦਾ ਹੈ।

 

ਇਸ ਨੂੰ ਸਰਕਾਰਾਂ ਦੀ ਨਾਕਾਮੀ ਕਹੀਏ ਕਿ ਇਸ 3 ਸਟਾਰ ਹੋਟਲ ਨੂੰ ਵੀ ਸ਼ੁਰੂ ਨਹੀਂ ਕਰਵਾ ਸਕੀ। ਸਥਾਨਕ ਐਮ ਐਲ ਏ ਹਰਜੋਤ ਸਿੰਘ ਬੈਂਸ ਜੋ ਕਿ ਕੈਬਿਨਟ ਮੰਤਰੀ ਵੀ ਹਨ ਲੋਕਾਂ ਨੂੰ ਆਸ ਹੈ ਕਿ ਉਹ ਇਸ ਤਿੰਨ ਤਾਰਾ ਹੋਟਲ ਵੱਲ ਜ਼ਰੂਰ ਧਿਆਨ ਦੇਣਗੇ। ਵੈਸੇ ਵੀ ਓਹਨਾ ਵਲੋਂ ਇਸ ਹਲਕੇ ਨੂੰ ਟੂਰਿਸਮ ਹੱਬ ਬਣਾਉਣ ਦੀ ਗੱਲ ਕਹਿ ਰਹੇ ਨੇ ਕਿਉਂਕਿ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਘਿਰੇ ਇਸ ਨੀਮ ਪਹਾੜੀ ਖੇਤਰ ਨੂੰ ਟੂਰੀਜ਼ਮ ਵਜੋਂ ਵਿਕਸਿਤ ਕੀਤਾ ਜਾ ਸਕਦਾ ਹੈ ਅਤੇ ਇੱਥੇ ਵਿਦੇਸ਼ੀ ਸੈਲਾਨੀ ਕਾਫੀ ਤਾਦਾਤ ਵਿੱਚ ਪਹੁੰਚ ਸਕਦੇ ਹਨ ਜਿਹਨਾਂ ਲਈ ਇਹ ਤਿੰਨ ਤਾਰਾ ਹੋਟਲ ਦੀ ਵੀ ਜਰੂਰਤ ਵੀ ਹੋਵੇਗੀ ।

 

WATCH LIVE TV 

 

 

Trending news