Bathinda Jail News: ਬਠਿੰਡਾ ਕੇਂਦਰੀ ਜੇਲ੍ਹ 'ਚ ਆਪਸ 'ਚ ਭਿੜੇ ਕੈਦੀ, 1 ਕੈਦੀ ਹਸਪਤਾਲ 'ਚ ਜ਼ੇਰੇ ਇਲਾਜ
Advertisement
Article Detail0/zeephh/zeephh2237097

Bathinda Jail News: ਬਠਿੰਡਾ ਕੇਂਦਰੀ ਜੇਲ੍ਹ 'ਚ ਆਪਸ 'ਚ ਭਿੜੇ ਕੈਦੀ, 1 ਕੈਦੀ ਹਸਪਤਾਲ 'ਚ ਜ਼ੇਰੇ ਇਲਾਜ

Bathinda Jail News: ਸਿਵਲ ਹਸਪਤਾਲ ਦੀ ਐਮਰਜੰਸੀ ਵਿੱਚ ਤੈਨਾਤ ਡਾਕਟਰ ਲਵਦੀਪ ਸਿੰਘ ਨੇ ਕਿਹਾ ਹੈ ਕਿ ਕੇਂਦਰੀ ਜੇਲ੍ਹ ਵਿੱਚ ਦੋ ਕੈਦੀਆਂ ਦੀ ਲੜਾਈ ਹੋਈ ਹੈ। ਜਿਸਦੇ ਚਲਦੇ ਇੱਕ ਕੈਦੀ ਸਾਡੇ ਕੋਲ ਆਇਆ ਹੈ ਜਿਸ ਦੇ ਉੱਪਰ ਲੋਹੇ ਦੀ ਰਾੜ ਨਾਲ ਹਮਲਾ ਕੀਤਾ ਗਿਆ ਹੈ। 

Bathinda Jail News: ਬਠਿੰਡਾ ਕੇਂਦਰੀ ਜੇਲ੍ਹ 'ਚ ਆਪਸ 'ਚ ਭਿੜੇ ਕੈਦੀ, 1 ਕੈਦੀ ਹਸਪਤਾਲ 'ਚ ਜ਼ੇਰੇ ਇਲਾਜ

 

Bathinda Jail News:  ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਵਿਚਾਲੇ ਮਾਮੂਲੀ ਤਕਰਾਰ ਤੋਂ ਬਾਅਦ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਇਕ ਕੈਦੀ ਦੂਜੇ 'ਤੇ ਲੋਹੇ ਦੀ ਰਾੜ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਦੂਜਾ ਕੈਦੀ ਗੰਭੀਰ ਰੂਪ ਵਿੱਚਜ਼ਖ਼ਮੀ ਹੋ ਗਿਆ, ਜਿਸ ਨੂੰ ਬਠਿੰਡਾ ਦੇ ਸਿਵਿਲ ਹਸਪਤਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੀ ਐਮਰਜੰਸੀ ਵਿੱਚ ਤੈਨਾਤ ਡਾਕਟਰ ਲਵਦੀਪ ਸਿੰਘ ਨੇ ਕਿਹਾ ਹੈ ਕਿ ਕੇਂਦਰੀ ਜੇਲ੍ਹ ਵਿੱਚ ਦੋ ਕੈਦੀਆਂ ਦੀ ਲੜਾਈ ਹੋਈ ਹੈ। ਜਿਸਦੇ ਚਲਦੇ ਇੱਕ ਕੈਦੀ ਸਾਡੇ ਕੋਲ ਆਇਆ ਹੈ ਜਿਸ ਦੇ ਉੱਪਰ ਲੋਹੇ ਦੀ ਰਾੜ ਨਾਲ ਹਮਲਾ ਕੀਤਾ ਗਿਆ ਹੈ। ਕੈਦੀ ਦੀ ਛਾਤੀ ਅਤੇ ਇੱਕ ਬਾਂਹ 'ਤੇ ਸੱਟ ਲੱਗੀ ਹੈ। ਫੈਕਚਰ ਲੱਗ ਰਿਹਾ ਜੋ ਕਿ ਐਕਸਰੇ ਹੋਣ ਤੋਂ ਬਾਅਦ ਹੀ ਕਲੀਅਰ ਹੋਵੇਗਾ। ਫਿਲਹਾਲ ਕੈਦੀ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ ਇਲਾਜ਼ ਕਰਾਉਣ ਲਈ ਜ਼ਖਮੀ ਕੈਦੀ ਨੂੰ ਸਿਵਲ ਹਸਪਤਾਲ ਵਿੱਚ ਲੈਕੇ ਪਹੁੰਚੇ ਬਠਿੰਡਾ ਕੇਂਦਰੀ ਜ਼ੇਲ੍ਹ ਦੇ ਕਰਮਚਾਰੀ ਕੈਮਰਾ ਦੇਖਕੇ ਭੱਜਦੇ ਹੋਏ ਨਜ਼ਰ ਆਏ। ਉਹ ਬਸ ਐਨੀ ਗੱਲ ਕਹਿ ਰਹੇ ਸਨ, ਜੋ ਵੀ ਘਟਨਾ ਵਾਪਰੀ ਹੈ। ਉਹ ਖਾਂਦੀ ਪੀਤੀ ਵਿਚ ਵਾਪਰੀ ਹੈ। 

Trending news