Samrala News: ​ਸਾਬਕਾ ਸੰਸਦ ਮੈਂਬਰਾਂ ਨੇ ਫਤਹਿਗੜ੍ਹ ਸਾਹਿਬ ਵਿੱਚ ਕੋਈ ਵਿਕਾਸ ਨਹੀਂ ਕਰਵਾਇਆ- ਗੇਜਾ ਰਾਮ
Advertisement
Article Detail0/zeephh/zeephh2250863

Samrala News: ​ਸਾਬਕਾ ਸੰਸਦ ਮੈਂਬਰਾਂ ਨੇ ਫਤਹਿਗੜ੍ਹ ਸਾਹਿਬ ਵਿੱਚ ਕੋਈ ਵਿਕਾਸ ਨਹੀਂ ਕਰਵਾਇਆ- ਗੇਜਾ ਰਾਮ

Samrala News: ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੇਜਾ ਰਾਮ ਵਾਲਮੀਕੀ ਨੇ ਕਿਹਾ ਹੈ ਪੰਜਾਬ ਸਰਕਾਰ ਦੇ ਹਾਲਾਤ ਬਹੁਤ ਬੁਰੇ ਹਨ ਅਤੇ ਇਸ ਵੱਲੋਂ ਇਸਤਰੀਆਂ ਨੂੰ ਦਿੱਤੇ ਜਾਣ ਵਾਲੇ ਇਕ ਹਜ਼ਾਰ ਰੁਪਏ ਮਹੀਨਾ ਲੈ ਕਿ ਆਉਣ ਵਾਲਾ ਡਾਕੀਆ ਹੀ ਕਿਤੇ ਖੋ ਗਿਆ ਹੈ। 

Samrala News: ​ਸਾਬਕਾ ਸੰਸਦ ਮੈਂਬਰਾਂ ਨੇ ਫਤਹਿਗੜ੍ਹ ਸਾਹਿਬ ਵਿੱਚ ਕੋਈ ਵਿਕਾਸ ਨਹੀਂ ਕਰਵਾਇਆ-  ਗੇਜਾ ਰਾਮ

Samrala News: ਅੱਜ ਭਾਜਪਾ ਦੇ ਫ਼ਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਗੇਜਾ ਰਾਮ ਵਾਲਮੀਕੀ ਵੱਲੋਂ ਸਮਰਾਲਾ ਵਿਖੇ ਅਪਣੇ ਦਫ਼ਤਰ ਦਾ ਉਦਘਾਟਨ ਕਰਨ ਤੋਂ ਪਹਿਲਾਂ ਗੇਜਾ ਰਾਮ ਵਾਲਮੀਕੀ ਨੇ ਪਹਿਲਾਂ ਸ਼੍ਰੀ ਮੁਕਤੇਸ਼ਵਰ ਮਹਾਂ ਦੇਵ ਸ਼ਿਵ ਮੰਦਿਰ ਚਹਿਲਾ ਵਿਖੇ ਪਹੁੰਚ ਕੇ ਪੂਜਾ ਅਰਚਨਾ ਕੀਤੀ। ਮੰਦਰ ਵਿੱਚ ਨਤਮਸਤਕ ਹੋਣ ਤੋਂ ਬਾਅਦ ਗੇਜਾ ਰਾਮ ਵਾਲਮੀਕੀ ਨੇ ਸਮਰਾਲਾ ਵਿਖੇ ਆਪਣੇ ਦਫ਼ਤਰ ਦਾ ਉਦਘਾਟਨ ਕੀਤਾ। ਉਦਘਾਟਨ ਮੌਕੇ ਗੇਜਾ ਰਾਮ ਨੂੰ ਸਮਰਥਨ ਦੇਣ ਲਈ ਸ਼ਿਵ ਸੈਨਾ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਰਮਨ ਵਡੇਰਾ ਵੱਲੋਂ ਸਮਰਥਨ ਦੇਣ ਦਾ ਐਲਾਨ ਕੀਤਾ।

ਸ਼ਿਵ ਸੈਨਾ ਬਾਲ ਠਾਕਰੇ ਦੇ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਰਮਨ ਵਡੇਰਾ ਨੇ ਦੱਸਿਆ ਕਿ ਉਨਾਂ ਦੇ ਅਸੀਂ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਬੀਜੇਪੀ ਕੋਈ ਹਿੰਦੂ ਚਿਹਰੇ ਨੂੰ ਉਤਾਰੇ ਅਸੀਂ ਉਹ ਨਾਰੇ ਦੇ ਨਾਲ ਹਾਂ ਜੋ ਰਾਮ ਕੋ ਲਾਏ ਹੈਂ, ਹਮ ਉਨਕੋ ਲਾਏਂਗੇ। ਇਸ ਦੇ ਕਾਰਨ ਹੀ ਮੇਰੀ ਪਾਰਟੀ ਸ਼ਿਵ ਸੈਨਾ ਬਾਲ ਠਾਕਰੇ ਅਤੇ ਮੇਰੇ ਸਾਰੇ ਸਾਥੀ ਬੀਜੇਪੀ ਦਾ ਸਾਥ ਦੇਣਗੇ ਅਤੇ ਫਤਿਹਗੜ੍ਹ ਸਾਹਿਬ ਤੋਂ ਇਹਨਾਂ ਦੇ ਹੱਥ ਮਜਬੂਤ ਕਰਾਂਗੇ।

ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੇਜਾ ਰਾਮ ਵਾਲਮੀਕੀ ਨੇ ਕਿਹਾ ਹੈ ਪੰਜਾਬ ਸਰਕਾਰ ਦੇ ਹਾਲਾਤ ਬਹੁਤ ਬੁਰੇ ਹਨ ਅਤੇ ਇਸ ਵੱਲੋਂ ਇਸਤਰੀਆਂ ਨੂੰ ਦਿੱਤੇ ਜਾਣ ਵਾਲੇ ਇਕ ਹਜ਼ਾਰ ਰੁਪਏ ਮਹੀਨਾ ਲੈ ਕਿ ਆਉਣ ਵਾਲਾ ਡਾਕੀਆ ਹੀ ਕਿਤੇ ਖੋ ਗਿਆ ਹੈ। ਉਹਨਾਂ ਕਿਹਾ ਕਿ ਰੇਤੇ ਅਤੇ ਸ਼ਰਾਬ ਵਿੱਚੋਂ 80 ਹਜਾਰ ਕਰੋੜ ਰੁਪਏ ਦੀ ਕਮਾਈ ਕਰਨ ਤਾਂ ਦਾਅਵਾ ਕਰਨ ਵਾਲੀ ਸਰਕਾਰ ਹੁਣ ਤੱਕ 70 ਹਜਾਰ ਕਰੋੜ ਰੁਪਏ ਕਰਜ਼ਾ ਲੈ ਕੇ ਕੰਮ ਚਲਾ ਰਹੀ ਹੈ।

ਉਹਨਾਂ ਕਿਹਾ ਆਮ ਆਦਮੀ ਪਾਰਟੀ ਪੰਜਾਬ ਦਾ ਪੈਸਾ ਲੁੱਟ ਰਹੀ ਹੈ ਅਤੇ ਦਿੱਲੀ ਦੀ ਘਪਲੇ ਵਾਲੀ ਸ਼ਰਾਬ ਨੀਤੀ ਪੰਜਾਬ ਵਿੱਚ ਵੀ ਅੱਠ ਮਹੀਨੇ ਆਪ ਸਰਕਾਰ ਨੇ ਲਾਗੂ ਰੱਖੀ ਸੀ। ਇਸ ਲਈ ਹੁਣ ਆਮ ਆਦਮੀ ਪਾਰਟੀ ਦੇ ਚੋਟੀ ਦੇ ਆਗੂਆਂ ਦੇ ਨਾਲ -ਨਾਲ ਪੰਜਾਬ ਦੇ ਆਗੂਆਂ ਦੀ ਵੀ ਜੇਲ੍ਹ ਜਾਣ ਦੀ ਵਾਰੀ ਆਵੇਗੀ। ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਨੂੰ ਐਮ.ਪੀ ਬਣਾ ਦੇਣ ਤਾਂ ਉਹ ਖੰਨਾ ਨੂੰ ਪੱਕਾ ਜ਼ਿਲ੍ਹਾ ਬਣਵਾਉਣਗੇ।

ਵਿਰੋਧੀ ਉਮੀਦਵਾਰਾਂ ਵੱਲੋਂ ਹਲਕੇ ਵਿੱਚ ਕੋਈ ਵਿਕਾਸ ਨਾ ਕਰਨ ਦਾ ਦੋਸ਼ ਲਗਾਉਂਦਿਆਂ ਉਹਨਾਂ ਕਿਹਾ ਕਿ ਝੂਠ ਦੀਆਂ ਡਾਇਰੀਆ ਬਣਾ ਕੇ ਲੋਕਾਂ ਦੇ ਅੱਖਾਂ ਵਿੱਚ ਮਿਰਚਾਂ ਪਾਈਆਂ ਜਾ ਰਹੀਆਂ ਹਨ, ਪਰ ਐਤਕੀ ਲੋਕਾਂ ਨੇ ਇਹਨਾਂ ਦਾ ਝੂਠ ਚੱਲਣ ਨਹੀਂ ਦੇਣਾ।

ਸਮਰਾਲਾ ਨੇੜਲੇ ਪਿੰਡ ਮੁਸਕਾਬਾਦ ਸਮੇਤ ਕੁਝ ਪਿੰਡਾਂ ਵੱਲੋਂ ਬਾਇਓ ਗੈਸ ਪਲਾਂਟ ਦੇ ਵਿਰੋਧ ਵਿੱਚ ਵੋਟਾਂ ਦੇ ਬਾਈਕਾਟ ਸਬੰਧੀ ਉਹਨਾਂ ਕਿਹਾ ਕਿ ਉਹ ਪਹਿਲਾਂ ਆਪਣਾ ਬਾਈਕਾਟ ਵਾਪਸ ਲੈਣ ਫਿਰ ਉਹ ਉਹਨਾਂ ਦੇ ਨਾਲ ਨੰਗੇ ਪੈਰ ਜਾ ਕਿ ਉਹਨਾਂ ਨਾਲ ਬੈਠਣਗੇ।

ਇੱਕ ਪ੍ਰਸ਼ਨ ਦੇ ਉੱਤਰ ਵਿੱਚ ਉਹਨਾਂ ਕਿਹਾ ਕਿ ਮੋਦੀ ਸਰਕਾਰ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦੇ ਰਹੀ ਹੈ ਪਰ ਭਗਵੰਤ ਮਾਨ ਦੀ ਸਰਕਾਰ ਉਸ ਅਨਾਜ਼ ਉਪਰ ਆਪਣੀ ਫੋਟੋ ਲਾ ਕੇ ਆਪਣੀ ਪ੍ਰਸ਼ੰਸਾ ਕਰਵਾ ਰਹੀ ਹੈ ਕਿਉਂਕਿ '' ਆਪ '' ਝੂਠ ਬੋਲਣ ਦੀ ਮਾਹਰ ਹੈ, ਪਰ ਹੁਣ ਵੋਟਰਾਂ ਨੇ ਪਹਿਲੀ ਜੂਨ ਨੂੰ ਇਹਨਾਂ ਦਾ ਝੂਠ ਫੜ ਲੈਣਾ ਹੈ। ਆਮ ਆਦਮੀ ਪਾਰਟੀ ਦੇ ਹਾਥੀ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਦੱਸਦੇ ਹੋਏ ਉਹਨਾਂ ਕਿਹਾ ਕਿ ਮੰਤਰੀਆਂ ਤੇ ਵਿਧਾਇਕਾਂ ਨੂੰ ਹੀ ਟਿਕਟ ਦੇਣ ਵਾਲੀ ਆਪ ਨੂੰ ਕੋਈ ਵੀ ਆਮ ਆਦਮੀ ਉਮੀਦਵਾਰ ਹੀ ਨਹੀਂ ਲੱਭਿਆ।

Trending news