ਕੈਨੇਡਾ 'ਚ ਗਏ ਭਾਰਤੀਆਂ ਲਈ ਖੁਸ਼ਖਬਰੀ! ਨਵੇਂ ਸਾਲ ਤੋਂ ਇਨ੍ਹਾਂ ਲੋਕਾਂ ਨੂੰ ਮਿਲੇਗਾ ਵਰਕ ਪਰਮਿਟ
Advertisement
Article Detail0/zeephh/zeephh1482563

ਕੈਨੇਡਾ 'ਚ ਗਏ ਭਾਰਤੀਆਂ ਲਈ ਖੁਸ਼ਖਬਰੀ! ਨਵੇਂ ਸਾਲ ਤੋਂ ਇਨ੍ਹਾਂ ਲੋਕਾਂ ਨੂੰ ਮਿਲੇਗਾ ਵਰਕ ਪਰਮਿਟ

Work Permit For Canada news: ਕੈਨੇਡਾ 'ਚ ਗਏ ਭਾਰਤੀਆਂ ਲੋਕਾਂ ਲਈ ਖੁਸ਼ਖਬਰੀ ਹੈ ਕਿਉਂਕਿ ਇੱਥੋਂ ਦੀ ਸਰਕਾਰ ਨੇ ਵਰਕ ਪਰਮਿਟ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਆਓ ਜਾਣਦੇ ਹਾਂ ਕੀ ਹੈ ਇਹ ਐਲਾਨ।  

ਕੈਨੇਡਾ 'ਚ ਗਏ ਭਾਰਤੀਆਂ ਲਈ ਖੁਸ਼ਖਬਰੀ!  ਨਵੇਂ ਸਾਲ ਤੋਂ ਇਨ੍ਹਾਂ ਲੋਕਾਂ ਨੂੰ ਮਿਲੇਗਾ ਵਰਕ ਪਰਮਿਟ

Work Permit For Canada news: ਕੈਨੇਡਾ ਵਰਕ ਪਰਮਿਟ ਉਪਰ ਜਾਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਜਸਟਿਨ ਟਰੂਡੋ ਸਰਕਾਰ ਨੇ Work Permit ਨੂੰ ਲੈ ਕੇ ਵੱਡਾ ਕੀਤਾ ਹੈ ਜਿਸ ਨਾਲ ਭਾਰਤੀਯ ਨੂੰ ਰਾਹਤ ਮਿਲੇਗੀ। ਇਸ ਐਲਾਨ ਦੇ ਮੁਤਾਬਿਕ ਵਰਕ ਪਰਮਿਟ ਉਪਰ ਜਾਣ ਵਾਲੇ ਲੋਕ ਹੁਣ ਅਗਲੇ ਸਾਲ ਤੋਂ  ਆਪਣੇ ਜੀਵਨ ਸਾਥੀ ਨੂੰ ਵੀ ਬੁਲਾ ਸਕਣਗੇ। ਇਸ ਦਾ ਐਲਾਨ ਕੈਨੇਡਾ ਸਰਕਾਰ ਨੇ ਕੀਤਾ ਹੈ। 

ਜਾਣਕਾਰੀ ਦੇ ਮੁਤਾਬਿਕ ਇਹ ਨਵੇਂ ਵਰਕ ਪਰਮਿਟ ਨਵੇਂ ਸਾਲ 2023 ਤੋਂ ਦਿੱਤੇ ਜਾਣਗੇ, ਜਿਸ ਰਾਹੀਂ ਪਰਮਿਟ ਧਾਰਕ ਆਪਣੇ ਜੀਵਨ ਸਾਥੀ ਨੂੰ ਵੀ ਕੈਨੇਡਾ ਵਿੱਚ ਕੰਮ ਲਈ ਬੁਲਾ ਸਕਦਾ ਹੈ। ਇਸ ਐਲਾਨ ਨਾਲ ਲੋਕਾਂ ਨੂੰ ਬਹੁਤ ਲਾਭ ਮਿਲੇਗਾ। ਦੱਸ ਦੇਈਏ ਕਿ ਵਰਕ ਪਰਮਿਟ 'ਤੇ ਜਿਆਦਾ ਭਾਰਤੀ ਲੋਕ ਜਾਂਦੇ ਹਨ ਅਤੇ ਇਸ ਐਲਾਨ ਥੋੜੀ ਰਾਹਤ ਮਿਲੇਗੀ। 

ਇਹ ਵੀ ਪੜ੍ਹੋ: Honey Singh New Gf Birthday: ਰੋਮਾਂਟਿਕ ਅੰਦਾਜ਼ 'ਚ ਹਨੀ ਸਿੰਘ ਨੇ ਗਰਲਫ੍ਰੈਂਡ ਨੂੰ ਦਿੱਤੀ ਜਨਮਦਿਨ ਦੀ ਵਧਾਈ 

ਆਈਆਰਸੀਸੀ ਅਤੇ ਕੈਨੇਡਾ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਅਤੇ ਇਹ ਫੈਸਲਾ ਉਸ ਸਮੇਂ ਵਿਚ ਲਿਆ ਜਦੋਂ ਕੈਨੇਡਾ ਮਜ਼ਦੂਰਾਂ ਦੀ ਘਾਟ ਨਾਲ ਜੂਝ ਰਿਹਾ ਹੈ। ਇੱਥੇ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਗਈ ਹੈ, ਜਿਸ ਕਾਰਨ ਅਜਿਹੇ ਫੈਸਲੇ ਲਏ ਜਾ ਰਹੇ ਹਨ। ਇਹ ਵਰਕ ਪਰਮਿਟ ਉਨ੍ਹਾਂ ਲੋਕਾਂ ਨੂੰ ਮਿਲੇਗਾ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਜੀਵਨ ਸਾਥੀ ਵਰਕ ਪਰਮਿਟ 'ਤੇ ਕੈਨੇਡਾ ਵਿੱਚ ਰਹਿ ਰਹੇ ਹਨ। ਇਸ ਤੋਂ ਇਲਾਵਾ ਉਸ ਕੋਲ ਵਰਕ ਪਰਮਿਟ ਵੀ ਹੈ। ਹਾਲਾਂਕਿ, ਕੈਨੇਡਾ ਵਰਕ ਪਰਮਿਟ ਸਿਰਫ ਦੋ ਸਾਲਾਂ ਲਈ ਹੋਵੇਗਾ, ਕਿਉਂਕਿ ਇਹ ਇੱਕ ਅਸਥਾਈ ਉਪਾਅ ਹੈ। 

Trending news