Gurdaspur Double Murder: ASI ਨੇ ਗੋਲੀਆਂ ਮਾਰ ਕੇ ਪਤਨੀ ਤੇ ਪੁੱਤਰ ਨੂੰ ਮੌਤ ਦੇ ਘਾਟ ਉਤਾਰਿਆ, ਪਾਲਤੂ ਕੁੱਤੇ ਨੂੰ ਵੀ ਮਾਰਿਆ
Advertisement
Article Detail0/zeephh/zeephh1638803

Gurdaspur Double Murder: ASI ਨੇ ਗੋਲੀਆਂ ਮਾਰ ਕੇ ਪਤਨੀ ਤੇ ਪੁੱਤਰ ਨੂੰ ਮੌਤ ਦੇ ਘਾਟ ਉਤਾਰਿਆ, ਪਾਲਤੂ ਕੁੱਤੇ ਨੂੰ ਵੀ ਮਾਰਿਆ

Gurdaspur Double Murder: ਪੰਜਾਬ ਪੁਲਿਸ ਦੇ ਏ ਐਸ ਆਈ ਨੇ ਆਪਣੇ ਸਰਕਾਰੀ ਅਸਲੇ ਨਾਲ ਗੋਲੀਆਂ ਮਾਰ ਕੇ ਆਪਣੀ ਪਤਨੀ ,ਬੇਟੇ ਅਤੇ ਪਾਲਤੂ ਕੁੱਤੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 

 

Gurdaspur Double Murder: ASI ਨੇ ਗੋਲੀਆਂ ਮਾਰ ਕੇ ਪਤਨੀ ਤੇ ਪੁੱਤਰ ਨੂੰ ਮੌਤ ਦੇ ਘਾਟ ਉਤਾਰਿਆ, ਪਾਲਤੂ ਕੁੱਤੇ ਨੂੰ ਵੀ ਮਾਰਿਆ

Punjab News: ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਪਿੰਡ ਭੰਬਲੀ ਵਿਖੇ ਉਸ ਵੇਲੇ ਦਹਿਸ਼ਤ ਭਰਿਆ ਮਾਹੌਲ ਬਣ ਗਿਆ ਜਦੋਂ ਪਿੰਡ ਦੇ ਰਹਿਣ ਵਾਲੇ ਪੰਜਾਬ ਪੁਲਿਸ ਦੇ ਏ ਐਸ ਆਈ ਦੇ ਵੱਲੋਂ ਆਪਣੀ ਪਤਨੀ, ਬੇਟੇ ਅਤੇ ਪਾਲਤੂ ਕੁੱਤੇ ਨੂੰ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ।  ਐਸਐਸਪੀ ਗੁਰਦਾਸਪੁਰ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਘਟਨਾ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਏਐਸਆਈ ਭੁਪਿੰਦਰ ਸਿੰਘ (48) ਨੇ ਗੁਰਦਾਸਪੁਰ ਦੇ ਪਿੰਡ ਭੁੰਬਲੀ ਵਿੱਚ ਆਪਣੀ ਪਤਨੀ ਬਲਜੀਤ ਕੌਰ (40) ਅਤੇ ਪੁੱਤਰ ਬਲਪ੍ਰੀਤ ਸਿੰਘ (19) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਏ ਐਸ ਆਈ ਨੇ ਪਾਲਤੂ ਕੁੱਤੇ ਨੂੰ ਆਪਣੇ ਸਰਕਾਰੀ ਅਸਲੇ ਨਾਲ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਹੁਣ ਖੁਦ ਉਹ ਮੌਕੇ ਫਰਾਰ ਹੋ ਗਿਆ।

ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਰਿਹਾ ਲੇਕਿਨ ਭੁਪਿੰਦਰ ਸਿੰਘ ਆਪਣੇ ਗੁਆਂਢ ਦੀ ਇੱਕ ਕੁੜੀ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਕੇ ਫਰਾਰ ਹੋ ਚੁੱਕਿਆ ਹੈ ਉਕਤ ਲੜਕੀ ਨੇ ਭੁਪਿੰਦਰ ਸਿੰਘ ਨੂੰ ਇਸ ਘਟਨਾ ਨੂੰ ਅੰਜਾਮ ਦਿੰਦੇ ਹੋਏ ਆਪਣੀ ਅੱਖੀਂ ਦੇਖ ਲਿਆ ਸੀ ਅਤੇ ਘਟਨਾ ਮੌਕੇ ਰੌਲਾ ਵੀ ਪਾਇਆ ਸੀ।

ਇਹ ਵੀ ਪੜ੍ਹੋ: Delhi News: ਕੌਣ ਹੈ ਗੈਂਗਸਟਰ ਦੀਪਕ ਬਾਕਸਰ? ਜਿਸ ਨੂੰ FBI ਦੀ ਮਦਦ ਨਾਲ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਉੱਥੇ ਹੀ ਮੌਕੇ ਤੇ ਤਫਤੀਸ਼ ਕਰਨ ਪਹੁੰਚੇ ਐਸ ਐਸ ਪੀ ਗੁਰਦਾਸਪੁਰ ਨੇ ਘਟਨਾ ਬਾਰੇ ਦੱਸਦੇ ਕਿਹਾ ਕਿ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਪਾਇਆ ਹੈ। ਪੁਲਿਸ ਨੇ ਕਿਹਾ ਕਿ ਜਾਂਚ ਕਰ ਰਹੇ ਹਾਂ। ਭੁਪਿੰਦਰ ਸਿੰਘ ਨੇ ਆਪਣੀ ਟਰਬਾਈਨ ਨਾਲ ਗੋਲੀਆਂ ਮਾਰਕੇ ਆਪਣੀ ਪਤਨੀ ਬੇਟੇ ਅਤੇ ਪਾਲਤੂ ਕੁੱਤੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਬਾਕੀ ਖੁਦ ਫਰਾਰ ਹੋ ਗਿਆ ਹੈ ਅਤੇ ਆਪਣੇ ਨਾਲ ਗੁਆਂਢ ਦੀ ਇੱਕ ਲੜਕੀ ਨੇ ਅਗਵਾ ਕਰਕੇ ਲੈ ਗਿਆ ਹੈ, ਉਸਨੂੰ ਫੜਨ ਲਈ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ। 

(ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ)

Trending news