Ram Mandir Ayodhya: 22 ਜਨਵਰੀ ਨੂੰ ਸਕੂਲਾਂ, ਕਾਲਜਾਂ ਤੇ ਸਰਕਾਰੀ ਦਫ਼ਤਰਾਂ 'ਚ ਅੱਧੇ ਦਿਨ ਦੀ ਛੁੱਟੀ, ਮੋਦੀ ਸਰਕਾਰ ਦਾ ਐਲਾਨ
Advertisement
Article Detail0/zeephh/zeephh2066091

Ram Mandir Ayodhya: 22 ਜਨਵਰੀ ਨੂੰ ਸਕੂਲਾਂ, ਕਾਲਜਾਂ ਤੇ ਸਰਕਾਰੀ ਦਫ਼ਤਰਾਂ 'ਚ ਅੱਧੇ ਦਿਨ ਦੀ ਛੁੱਟੀ, ਮੋਦੀ ਸਰਕਾਰ ਦਾ ਐਲਾਨ

ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੇ ਮੱਦੇਨਜ਼ਰ 22 ਜਨਵਰੀ ਨੂੰ ਪੂਰੇ ਦੇਸ਼ ਵਿੱਚ ਅੱਧੇ ਦਿਨ ਦੀ ਛੁੱਟੀ ਰਹੇਗੀ। ਦੇਸ਼ ਭਰ ਦੇ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ-ਕਾਲਜਾਂ ਵਿੱਚ ਸਵੇਰ ਤੋਂ ਦੁਪਹਿਰ ਢਾਈ ਵਜੇ ਤੱਕ ਅੱਧੇ ਦਿਨ ਦੀ ਛੁੱਟੀ ਰਹੇਗੀ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਲੋਕ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਦੇਖ ਸਕਣ।

 Ram Mandir Ayodhya: 22 ਜਨਵਰੀ ਨੂੰ ਸਕੂਲਾਂ, ਕਾਲਜਾਂ ਤੇ ਸਰਕਾਰੀ ਦਫ਼ਤਰਾਂ 'ਚ ਅੱਧੇ ਦਿਨ ਦੀ ਛੁੱਟੀ, ਮੋਦੀ ਸਰਕਾਰ ਦਾ ਐਲਾਨ

Ram Mandir Ayodhya: ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੇ ਮੱਦੇਨਜ਼ਰ 22 ਜਨਵਰੀ ਨੂੰ ਪੂਰੇ ਦੇਸ਼ ਵਿੱਚ ਅੱਧੇ ਦਿਨ ਦੀ ਛੁੱਟੀ ਰਹੇਗੀ। ਦੇਸ਼ ਭਰ ਦੇ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ-ਕਾਲਜਾਂ ਵਿੱਚ ਸਵੇਰ ਤੋਂ ਦੁਪਹਿਰ ਢਾਈ ਵਜੇ ਤੱਕ ਅੱਧੇ ਦਿਨ ਦੀ ਛੁੱਟੀ ਰਹੇਗੀ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਲੋਕ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਦੇਖ ਸਕਣ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਅਯੁੱਧਿਆ ਵਿੱਚ ਰਾਮ ਲਲਾ ਦੇ ਪਵਿੱਤਰ ਪ੍ਰਾਣ ਪ੍ਰਤਿਸ਼ਠਾ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੇ ਸਾਰੇ ਦਫ਼ਤਰ 22 ਜਨਵਰੀ ਨੂੰ ਅੱਧੇ ਦਿਨ ਲਈ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਦਫ਼ਤਰਾਂ ਵਿੱਚ 22 ਜਨਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਫੈਸਲਾ ਲੋਕਾਂ ਵਿੱਚ ਭਾਰੀ ਉਤਸ਼ਾਹ ਦੇ ਮੱਦੇਨਜ਼ਰ ਲਿਆ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਮੁੱਖ ਮੇਜ਼ਬਾਨ ਹੋਣਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਰਾਮ ਮੰਦਿਰ ਦੇ ਪਵਿੱਤਰ ਸਮਾਰੋਹ ਵਿੱਚ ਮੁੱਖ ਮੇਜ਼ਬਾਨ ਹੋਣਗੇ। ਇਹ ਜਾਣਕਾਰੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ 'ਚ ਮੁੱਖ ਆਚਾਰਕ ਦੀ ਭੂਮਿਕਾ ਨਿਭਾਉਣ ਜਾ ਰਹੇ ਪੰਡਿਤ ਲਕਸ਼ਮੀਕਾਂਤ ਦੀਕਸ਼ਿਤ ਨੇ ਦਿੱਤੀ। ਰਾਮ ਮੰਦਿਰ ਵਿੱਚ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਕੀਤੇ ਜਾ ਰਹੇ ਰਸਮਾਂ ਦੇ ਹਿੱਸੇ ਵਜੋਂ ਦੂਜੇ ਦਿਨ ਬੁੱਧਵਾਰ ਨੂੰ ਸਰਯੂ ਨਦੀ ਦੇ ਕੰਢੇ ਕਲਸ਼ ਪੂਜਾ ਕੀਤੀ ਗਈ।

ਰਸਮਾਂ ਦਾ ਸਿਲਸਿਲਾ ਸ਼ੁਰੂ

ਇਹ ਰਸਮਾਂ 22 ਜਨਵਰੀ ਤੱਕ ਜਾਰੀ ਰਹਿਣਗੀਆਂ। ਰਸਮਾਂ ਦੀ ਪ੍ਰਕਿਰਿਆ ਮੰਗਲਵਾਰ ਨੂੰ ਸ਼ੁਰੂ ਹੋਈ ਜੋ ਬੁੱਧਵਾਰ ਨੂੰ ਸਰਯੂ ਨਦੀ ਦੇ ਕੰਢੇ ਕਲਸ਼ ਦੀ ਪੂਜਾ ਨਾਲ ਜਾਰੀ ਰਹੀ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰ ਅਨਿਲ ਮਿਸ਼ਰਾ, ਉਨ੍ਹਾਂ ਦੀ ਪਤਨੀ ਅਤੇ ਹੋਰਾਂ ਨੇ ਸਰਯੂ ਨਦੀ ਦੇ ਕਿਨਾਰੇ 'ਕਲਸ਼ ਪੂਜਨ' ਕੀਤਾ। ਇਸ ਤੋਂ ਪਹਿਲਾਂ ਰਾਮ ਮੰਦਿਰ ਦੇ ਮੁੱਖ ਪੁਜਾਰੀ ਸਤੇਂਦਰ ਦਾਸ ਨੇ ਕਿਹਾ ਸੀ ਕਿ ਰਸਮਾਂ ਸ਼ੁਰੂ ਹੋ ਗਈਆਂ ਹਨ ਅਤੇ 22 ਜਨਵਰੀ ਤੱਕ ਜਾਰੀ ਰਹਿਣਗੀਆਂ। 11 ਪੁਜਾਰੀ ਸਾਰੇ ਦੇਵੀ-ਦੇਵਤਿਆਂ ਨੂੰ ਬੁਲਾਉਣ ਦੀਆਂ ਰਸਮਾਂ ਨਿਭਾ ਰਹੇ ਹਨ।

ਰਾਮਲਲਾ ਦੀ ਮੂਰਤੀ ਪਾਵਨ ਅਸਥਾਨ 'ਤੇ ਲਿਆਂਦੀ ਗਈ

ਜ਼ਿਕਰਯੋਗ ਹੈ ਕਿ ਰਾਮਲਲਾ ਦੀ ਮੂਰਤੀ ਬੁੱਧਵਾਰ ਰਾਤ ਨੂੰ ਰਾਮ ਮੰਦਿਰ ਦੇ ਪਾਵਨ ਅਸਥਾਨ 'ਚ ਲਿਆਂਦੀ ਗਈ ਸੀ। ਮੂਰਤੀ ਨੂੰ ਅੰਦਰ ਲਿਆਉਣ ਤੋਂ ਪਹਿਲਾਂ ਪਾਵਨ ਅਸਥਾਨ ਵਿੱਚ ਵਿਸ਼ੇਸ਼ ਪੂਜਾ ਕਰਵਾਈ ਗਈ। ਮਿਸ਼ਰਾ ਨੇ ਕਿਹਾ ਕਿ ਮੂਰਤੀ ਨੂੰ ਵੀਰਵਾਰ ਨੂੰ ਪਾਵਨ ਅਸਥਾਨ 'ਚ ਸਥਾਪਿਤ ਕੀਤੇ ਜਾਣ ਦੀ ਸੰਭਾਵਨਾ ਹੈ। ਮੂਰਤੀ ਨੂੰ ਇਕ ਟਰੱਕ ਵਿੱਚ ਮੰਦਿਰ ਲਿਆਂਦਾ ਗਿਆ। ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ 22 ਜਨਵਰੀ ਨੂੰ ਦੁਪਹਿਰ 12:20 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 1 ਵਜੇ ਸਮਾਪਤ ਹੋਣ ਦੀ ਸੰਭਾਵਨਾ ਹੈ।

Trending news