Ludhiana Accident: ਫਿਲਮ ਦੇਖ ਕੇ ਆ ਰਹੇ ਨੌਜਵਾਨਾਂ ਦਾ ਲੁਟੇਰਿਆਂ ਨੇ ਕੀਤਾ ਪਿੱਛਾ, ਬਾਈਕ ਬੇਕਾਬੂ, ਇੱਕ ਨੌਜਵਾਨ ਦੀ ਮੌਤ
Advertisement
Article Detail0/zeephh/zeephh2247367

Ludhiana Accident: ਫਿਲਮ ਦੇਖ ਕੇ ਆ ਰਹੇ ਨੌਜਵਾਨਾਂ ਦਾ ਲੁਟੇਰਿਆਂ ਨੇ ਕੀਤਾ ਪਿੱਛਾ, ਬਾਈਕ ਬੇਕਾਬੂ, ਇੱਕ ਨੌਜਵਾਨ ਦੀ ਮੌਤ

Ludhiana Accident: ਲੁਧਿਆਣਾ ਵਿੱਚ ਰਾਤ ਫਿਲਮ ਦੇਖ ਕੇ ਆ ਰਹੇ ਨੌਜਵਾਨਾਂ ਦਾ ਲੁਟੇਰਿਆਂ ਨੇ ਪਿੱਛਾ ਕੀਤਾ ਆਪਣੇ ਆਪ ਨੂੰ ਬਚਾਉਣ ਲਈ ਬਾਈਕ ਭਜਾ ਲਈ ਅਚਾਨਕ ਮੋਟਰਸਾਇਕਲ ਖੰਭੇ ਨਾਲ ਟਕਰਾਇਆ 1 ਨੌਜਾਵਨ ਦੀ ਮੌਤ ਹੋ ਗਈ ।

 

Ludhiana Accident: ਫਿਲਮ ਦੇਖ ਕੇ ਆ ਰਹੇ ਨੌਜਵਾਨਾਂ ਦਾ ਲੁਟੇਰਿਆਂ ਨੇ ਕੀਤਾ ਪਿੱਛਾ, ਬਾਈਕ ਬੇਕਾਬੂ, ਇੱਕ ਨੌਜਵਾਨ ਦੀ ਮੌਤ

Ludhiana Accident/ਤਰਸੇਮ ਭਾਰਦਵਾਜ: ਲੁਧਿਆਣਾ ਦੇਰ ਰਾਤ ਬਾਈਕ ਸਵਾਰ ਦੋ ਦੋਸਤ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਵਿੱਚ ਇੱਕ ਦੋਸਤ ਦੀ ਮੌਤ ਹੋ ਗਈ, ਜਦਕਿ ਦੂਜਾ ਹਸਪਤਾਲ ਵਿਚ ਜੇਰੇ ਇਲਾਜ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਕਾਰ ਅਤੇ ਬਾਈਕ ਹਥਿਆਰਾ ਨਾਲ ਲੈਸ ਅਪਰਾਧੀ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਅਤੇ ਬਾਈਕ ਅਚਾਨਕ ਬੇਕਾਬੂ ਹੋ ਗਈ ਅਤੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਹਾਦਸੇ ਵਿੱਚ ਦਿਨੇਸ਼ ਕੁਮਾਰ ਦੀ ਮੌਤ ਹੋ ਗਈ। 

ਥਾਣਾ ਡਵੀਜ਼ਨ ਨੰ. 6 ਦੀ ਪੁਲਿਸ ਨੇ ਭੁਪਿੰਦਰ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨਿਊ ਸ਼ਿਮਲਾਪੁਰੀ ਵਾਸੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਦਿਨੇਸ਼ ਕੁਮਾਰ, ਨਿਖਿਲ ਕੁਮਾਰ ਅਤੇ ਰੋਹਿਤ ਸੈਣੀ ਨਾਲ ਫਿਲਮ ਦੇਖਣ ਦਾ ਪ੍ਰੋਗਰਾਮ ਬਣਾਇਆ ਸੀ। ਭੁਪਿੰਦਰ ਸਿੰਘ ਅਤੇ ਰੋਹਿਤ ਸੈਣੀ ਉਸਦੇ ਨਾਲ ਐਕਟਿਵਾ 'ਤੇ ਆਏ ਹੋਏ ਸਨ ਅਤੇ ਨਿਖਿਲ ਕੁਮਾਰ ਦਿਨੇਸ਼ ਕੁਮਾਰ ਮੋਟਰਸਾਇਕਲ 'ਤੇ ਫਿਲਮ ਦੇਖਣ ਆਏ ਹੋਏ ਸਨ। ਦੇਰ ਰਾਤ ਫਿਲਮ ਦੇਖਣ ਤੋਂ ਬਾਅਦ ਜਦੋਂ ਦਿਨੇਸ਼ ਕੁਮਾਰ ਘਰ ਜਾ ਰਿਹਾ ਸੀ ਤਾਂ ਬਾਈਕ 'ਤੇ ਸਵਾਰ ਹੋ ਕੇ ਨਿਖਿਲ ਉਸ ਦੇ ਨਾਲ ਬੈਠ ਗਿਆ ਜਦਕਿ ਰੋਹਿਤ ਸੈਣੀ ਭੁਪਿੰਦਰ ਨਾਲ ਐਕਟਿਵਾ 'ਤੇ ਸੀ। 

ਇਹ ਵੀ ਪੜ੍ਹੋ: Fazilka Accident News: ਮਿੱਟੀ ਨਾਲ ਭਰੀ ਟਰੈਕਟਰ-ਟਰਾਲੀ ਦੀ ਟੱਕਰ ਕਾਰਨ ਬਾਈਕ ਸਵਾਰ ਦੀ ਮੌਤ

ਢੋਲੇਵਾਲ ਚੌਕ ਤੋਂ ਹੀ ਅਣਪਛਾਤੇ ਬਾਈਕ ਸਵਾਰ ਅਤੇ ਸਵਿਫਟ ਕਾਰ ਸਵਾਰਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਚਾਰੋਂ ਡਰ ਗਏ ਅਤੇ ਬਾਈਕ ਅਤੇ ਐਕਟਿਵਾ ਉਹਨਾਂ ਨੇ ਭਜਾ ਲਏ ਜਿਵੇਂ ਹੀ ਉਹ ਡਾਬਾ ਰੋਡ ਨੇੜੇ ਪਹੁੰਚਿਆ ਤਾਂ ਹਥਿਆਰਬੰਦ ਕਾਰ ਸਵਾਰਾਂ ਨੇ ਕਾਰ 'ਚੋਂ ਬੇਸਵਾਲ ਬੱਲਾ ਕੱਢ ਕੇ ਬਾਈਕ 'ਤੇ ਪਿੱਛੇ ਬੈਠੇ ਨਿਖਿਲ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। 

ਇਸ ਤੋਂ ਬਾਅਦ ਸਵਿਫਟ ਕਾਰ ਸਵਾਰ ਬਦਮਾਸ਼ਾਂ ਨੇ ਬਾਈਕ ਸਵਾਰ ਦਿਨੇਸ਼ ਅਤੇ ਨਿਖਿਲ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਦਿਨੇਸ਼ ਨੇ ਉਥੋਂ ਬਾਈਕ ਦੀ ਰਫਤਾਰ ਵਧਾ ਦਿੱਤੀ ਪਰ ਕੁਝ ਦੂਰ ਜਾਣ 'ਤੇ ਬਾਈਕ ਬੇਕਾਬੂ ਹੋ ਕੇ ਖੰਭੇ ਨਾਲ ਜਾ ਟਕਰਾਈ। ਭੁਪਿੰਦਰ ਅਤੇ ਰੋਹਿਤ ਸੈਣੀ ਨੇ ਐਕਟਿਵਾ ਰੋਕੀ ਅਤੇ ਦਿਨੇਸ਼ ਅਤੇ ਨਿਖਿਲ ਨੂੰ ਨਜ਼ਦੀਕੀ ਹਸਪਤਾਲ ਲੈ ਗਏ, ਜਿੱਥੇ ਦਿਨੇਸ਼ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਨਿਖਿਲ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ:  Jagmohan Kang Join Congress: ਖਰੜ ਤੋਂ ਸਾਬਕਾ ਵਿਧਾਇਕ ਜਗਮੋਹਨ ਕੰਗ ਦੀ ਕਾਂਗਰਸ ਵਿੱਚ ਵਾਪਸੀ
 

Trending news