Bathinda News: ਮਾਰਕੀਟ ਵਿੱਚ ਵਿਕ ਰਿਹਾ ਹੈ ਨਕਲੀ ਐਨਰਜੀ ਡਰਿੰਕ! ਜਾਣੋ ਪੂਰਾ ਮਾਮਲਾ
Advertisement
Article Detail0/zeephh/zeephh1815473

Bathinda News: ਮਾਰਕੀਟ ਵਿੱਚ ਵਿਕ ਰਿਹਾ ਹੈ ਨਕਲੀ ਐਨਰਜੀ ਡਰਿੰਕ! ਜਾਣੋ ਪੂਰਾ ਮਾਮਲਾ

Bathinda Artificial Energy Drink News:  ਟੀਮ ਨੇ ਟਰੱਕ ਵਿੱਚੋਂ ਕਰੀਬ 1300 ਨਕਲੀ ਡਰਿੰਕ ਦੀਆਂ ਬੋਤਲਾਂ, ਬਰਾਮਦ ਕੀਤੀਆਂ ਹਨ ਟੀਮ ਨੇ ਫਿਲਹਾਲ ਬਰਾਮਦ ਕੀਤੇ ਡਰਿੰਕ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸੀਲ ਕਰ ਦਿੱਤਾ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

Bathinda News: ਮਾਰਕੀਟ ਵਿੱਚ ਵਿਕ ਰਿਹਾ ਹੈ ਨਕਲੀ ਐਨਰਜੀ ਡਰਿੰਕ! ਜਾਣੋ ਪੂਰਾ ਮਾਮਲਾ

Bathinda Artificial Energy Drink News: ਮਾਰਕੀਟ ਵਿੱਚ ਵਿਕ ਰਹੇ ਨਕਲੀ ਐਨਰਜੀ ਡਰਿੰਕ ( Artificial Energy Drink) 'ਤੇ ਸਿਹਤ ਵਿਭਾਗ ਬਠਿੰਡਾ ਦੀ ਫੂਡ ਸੇਫਟੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਟਰੱਕ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਟੀਮ ਨੇ ਟਰੱਕ ਵਿੱਚੋਂ ਕਰੀਬ 1300 ਨਕਲੀ ਡਰਿੰਕ ਦੀਆਂ ਬੋਤਲਾਂ, ਬਰਾਮਦ ਕੀਤੀਆਂ ਹਨ ਟੀਮ ਨੇ ਫਿਲਹਾਲ ਬਰਾਮਦ ਕੀਤੇ ਡਰਿੰਕ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸੀਲ ਕਰ ਦਿੱਤਾ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਪੈਪਸੀ ਕੰਪਨੀ ਵੱਲੋਂ ਲਗਾਤਾਰ ਬਜ਼ਾਰ ਵਿੱਚ ਉਨ੍ਹਾਂ ਦੇ ਨਾਮ ਤੇ ਵਿਕ ਰਹੇ ਨਕਲੀ ਐਨਰਜੀ ਡਰਿੰਕ ( Artificial Energy Drink)  ਦੀ ਸ਼ਿਕਾਇਤ ਸਿਹਤ ਵਿਭਾਗ ਨੂੰ ਕੀਤੀ ਜਾ ਰਹੀ ਸੀ ਜਿਸ ਵਿਭਾਗ ਨੇ ਕਾਰਵਾਈ ਕਰਦਿਆਂ ਗੁਪਤ ਸੂਚਨਾ ਦੇ ਆਧਾਰ ਤੇ ਗੋਨਿਆਣਾ, ਰੋਡ ਤੋਂ ਨਕਲੀ ਐਨਰਜੀ ਡਰਿੰਕ ਦਾ ਭਰਿਆ ਟਰੱਕ ਕਾਬੂ ਕਰ ਲਿਆ। ਮੌਕੇ 'ਤੇ ਪੁੱਜੇ ਸਹਾਇਕ ਕਮਿਸ਼ਨ ਫੂਡ ਸੇਫਟੀ ਵਿਭਾਗ ਨੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪੰਜਾਬ ਰੋਡਵੇਜ਼ ਬੱਸਾਂ 'ਤੇ ਸਫ਼ਰ ਕਰਨ ਵਾਲੇ ਲੋਕਾਂ ਲਈ ਅਹਿਮ ਖਬਰ! 3 ਦਿਨ ਨਹੀਂ ਦੌੜਣਗੀਆਂ ਬੱਸਾਂ!

ਉਨ੍ਹਾਂ ਦੱਸਿਆ ਕਿ ਇਸ ਨਕਲੀ ਐਨਰਜੀ ਡਰਿੰਕ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਇਹ ਨਕਲੀ ਐਨਰਜੀ ਡਰਿੰਕ ਕਿੱਥੋ-ਕਿੱਥੇ ਜਾਣਾ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਐਨਰਜੀ ਡਰਿੰਕ ਦਾ ਜਾਂਚ ਲਈ ਭੇਜ ਦਿੱਤਾ ਗਿਆ ਹੈ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਕਰੀਬ 300 ਪੇਟੀਆਂ ਨਾਲ ਭਰਿਆ ਇਹ ਟਰੱਕ ਉਦੈਪੁਰ ਜਾ ਰਿਹਾ ਸੀ। ਜਦਕਿ ਨਕਲੀ ਐਨਰਜੀ ਡਰਿੰਕ ਦਾ ਬਿੱਲ ਗੰਗਾਨਗਰ ਤੋਂ ਕੱਟਿਆ ਗਿਆ। ਸਹਾਇਕ ਕਮਿਸ਼ਨਰ ਅਨੁਸਾਰ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਸਹਾਇਕ ਕਮਿਸ਼ਨਰ ਫੂਡ ਸੇਫਟੀ ਵਿਭਾਗ ਅੰਮ੍ਰਿਤਪਾਲ ਸਿੰਘ ਸੋਢੀ ਨੇ ਦੱਸਿਆ ਕਿ ਪੈਪਸੀ ਕੰਪਨੀ ਦੇ ਏਰੀਆ ਮੈਨੇਜਰ ਪਰਮਿੰਦਰ ਸਿੰਘ ਅਨੁਸਾਰ ਕੰਪਨੀ ਨੂੰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਐਨਰਜੀ ਡਰਿੰਕ ਸਟਿੰਗ ਨੂੰ ਨਕਲੀ ਉਤਪਾਦ ਬਣਾ ਕੇ ਵੇਚਿਆ ਜਾ ਰਿਹਾ ਹੈ। ਇਸ ਨੂੰ ਅਸਲੀ ਕਹਿ ਕੇ ਬਾਜ਼ਾਰ ਵਿੱਚ ਘੱਟ ਕੀਮਤ 'ਤੇ ਵੇਚਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:  Punjab News: ਲੁਟੇਰਿਆਂ ਦੇ ਹੌਂਸਲੇ ਬੁਲੰਦ! ਸਾਬਕਾ ਐੱਮ ਸੀ ਦਾ ਕੁੜਤਾ ਪਾੜ ਲੈ ਗਏ ਹਜ਼ਾਰਾਂ ਰੁਪਏ 

(ਰਿਪੋਰਟ- ਕੁਲਬੀਰ ਬੀਰਾ)

Trending news